ਮੋਗਾ (ਬੱਲ)-ਸੰਤ ਜਗਜੀਤ ਸਿੰਘ ਜੀ ਦੀ ਰਹਿਨੁਮਾਈ ਹੇਠ ਪ੍ਰਗਤੀ ਕਰ ਰਹੀ ਸੰਸਥਾ ਸੰਤ ਦਰਬਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ, ਲੋਪੋਂ ਵਿਖੇ ਡਾ. ਤ੍ਰਿਪਤਾ ਪਰਮਾਰ ਦੀ ਅਗਵਾਈ ’ਚ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਇਸ ਸਮੇਂ ਬੀ. ਐੱਡ. ਭਾਗ-ਪਹਿਲਾ ਦੀ ਵਿਦਿਆਰਥਣ ਗਗਨਦੀਪ ਕੌਰ ਨੇ ਪੰਜਾਬੀ ਭਾਸ਼ਾ ਨਾਲ ਸਬੰਧਿਤ ਪਰਚਾ ਪਡ਼੍ਹਿਆ ਅਤੇ ਬੀ.ਐੱਡ. ਭਾਗ-ਪਹਿਲਾ ਦੀ ਵਿਦਿਆਰਥਣ ਕੁਸ਼ੇਤਾ ਕੁਮਾਰੀ ਨੇ ਪੰਜਾਬੀ ਬੋਲੀ ਵਿਸ਼ੇ ਉੱਤੇ ਕਵਿਤਾ ਦਾ ਉਚਾਰਨ ਕੀਤਾ। ਡਾ. ਐੱਚ. ਕੇ. ਡੌਲੀ ਨੇ ਅੰਤਰਰਾਸ਼ਟਰੀ ਮਾਤ ਭਾਸ਼ਾ ਨਾਲ ਸਬੰਧਤ ਵਿਦਿਆਰਥਣਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਤ ਭਾਸ਼ਾ ਪਛਾਣ, ਵਿਚਾਰ-ਵਟਾਂਦਰਾ, ਸਮਾਜਿਕ ਏਕਤਾ, ਵਿਕਾਸ ਤੇ ਸਿੱਖਿਆ ਲਈ ਮਹੱਤਵਪੂਰਨ ਸਾਧਨ ਹੈ। ਸਾਨੂੰ ਆਪਣੀ ਮਾਤ ਭਾਸ਼ਾ ਨੂੰ ਜੀਵਤ ਰੱਖਣ ਲਈ ਪੁਰਜ਼ੋਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਮੌਕੇ ਐੱਮ.ਐੱਡ. ਅਤੇ ਬੀ.ਐੱਡ. ਦੀਆਂ 44 ਵਿਦਿਆਰਥਣਾਂ ਨੇ ਸੁਲੇਖ ਮੁਕਾਬਲੇ ’ਚ ਹਿੱਸਾ ਲਿਆ। ਇਸ ਸਮੇਂ ਡਾ. ਐੱਚ.ਕੇ. ਡੌਲੀ, ਡਾ. ਖੁਸ਼ਵੰਤ ਕੌਰ, ਡਾ. ਰਾਖੀ, ਗੁਰਜੀਤ ਕੌਰ, ਅਮਨਦੀਪ ਕੌਰ, ਗੁਰਪ੍ਰੀਤ ਕੌਰ, ਹਰਪਿੰਦਰ ਕੌਰ, ਅਮਨਦੀਪ ਕੌਰ (ਫਾਈਨਆਰਟਸ), ਵੀਰਪਾਲ ਕੌਰ, ਪ੍ਰਕਾਸ਼ ਕੌਰ ਅਤੇ ਗੁਰਪ੍ਰੀਤ ਕੌਰ ਨੇ ਵੀ ਸ਼ਮੂਲੀਅਤ ਕੀਤੀ।
ਅੰਤਰਰਾਸ਼ਟਰੀ ਮਾਤਰ ਭਾਸ਼ਾ ਦਿਵਸ ਮਨਾਇਆ
NEXT STORY