ਪਹਿਲੀ ਵਾਰ ਹਿੰਦੂ ਮਹਿਲਾ ਦੇ ਹੱਥ 'ਚ ਆ ਸਕਦੀ ਹੈ ਕਮਾਨ, ਦਲਿਤ ਚਿਹਰੇ ਦੀ ਵੀ ਹੋਵੇਗੀ ਐਂਟਰੀ
ਲੁਧਿਆਣਾ(ਹਿਤੇਸ਼)-ਲੁਧਿਆਣਾ ਨਗਰ ਨਿਗਮ ਚੋਣ ਲਈ ਅਜੇ ਰਸਮੀ ਤੌਰ 'ਤੇ ਸ਼ਡਿਊਲ ਜਾਰੀ ਨਹੀਂ ਹੋਇਆ ਅਤੇ ਸਿਆਸੀ ਪਾਰਟੀਆਂ ਵੱਲੋਂ ਟਿਕਟਾਂ ਦੀ ਵੰਡ ਹੋਣੀ ਬਾਕੀ ਹੈ ਪਰ ਜਲੰਧਰ, ਅੰਮ੍ਰਿਤਸਰ ਤੇ ਪਟਿਆਲਾ ਦਾ ਫੈਸਲਾ ਹੋਣ ਕਾਰਨ ਲੁਧਿਆਣਾ ਦੇ ਮੇਅਰ ਨੂੰ ਲੈ ਕੇ ਚਰਚਾ ਹੁਣ ਤੋਂ ਸ਼ੁਰੂ ਹੋ ਗਈ ਹੈ, ਜਿਸ ਵਿਚ ਇਸ ਵਾਰ ਜਾਤੀ ਸਮੀਕਰਨ ਬਦਲਣ ਦੀਆਂ ਅਟਕਲਾਂ ਚੱਲ ਰਹੀਆਂ ਹਨ। ਜਿਸ ਤਹਿਤ ਮਾਨਚੈਸਟਰ ਦੀ ਕਮਾਨ ਪਹਿਲੀ ਵਾਰ ਕਿਸੇ ਹਿੰਦੂ ਮਹਿਲਾ ਦੇ ਹੱਥ ਵਿਚ ਆ ਸਕਦੀ ਹੈ ਅਤੇ ਦਲਿਤ ਚਿਹਰੇ ਦੀ ਐਂਟਰੀ ਹੋਣਾ ਤੈਅ ਮੰਨਿਆ ਜਾ ਰਿਹਾ ਹੈ।
ਜੇਕਰ ਲੁਧਿਆਣਾ ਨਗਰ ਨਿਗਮ ਦੇ ਇਤਿਹਾਸ 'ਤੇ ਨਜ਼ਰ ਦੌੜਾਈ ਜਾਵੇ ਤਾਂ ਪਹਿਲੇ ਸੈਸ਼ਨ ਵਿਚ ਭਾਜਪਾ ਤੇ ਕਾਂਗਰਸ ਨੇ ਮਿਲ ਕੇ ਸੱਤਾ ਸੰਭਾਲੀ ਸੀ, ਉਸ ਤੋਂ ਬਾਅਦ ਹੁਣ ਤੱਕ ਤਿੰਨ ਵਾਰ ਅਕਾਲੀ ਦਲ ਤੇ ਭਾਜਪਾ ਤੇ ਇਕ ਵਾਰ ਕਾਂਗਰਸ ਦਾ ਕਬਜ਼ਾ ਰਿਹਾ ਹੈ। ਇਨ੍ਹਾਂ ਦੇ ਕਾਰਜ ਕਾਲ ਵਿਚ ਸਿਰਫ ਪਹਿਲੀ ਵਾਰ ਹੀ ਹਿੰਦੂ ਮੇਅਰ ਬਣਿਆ ਸੀ, ਜਿਸ ਦੇ ਬਾਅਦ ਤਿੰਨ ਵਾਰ ਜੱਟ ਸਿੱਖ ਤੇ ਇਕ ਵਾਰ ਰਾਮਗੜ੍ਹੀਆ ਸਿੱਖ ਨੂੰ ਮੇਅਰ ਬਣਾਇਆ ਗਿਆ। ਜਦੋਂ ਕਿ ਸੀਨੀ. ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ 'ਤੇ ਦੋ ਵਾਰ ਸ਼ਹਿਰੀ ਸਿੱਖ ਨੂੰ ਜਗ੍ਹਾ ਮਿਲੀ ਅਤੇ ਬਾਕੀ ਸਾਰਾ ਸਮਾਂ ਹਿੰਦੂ ਚਿਹਰਿਆਂ ਨੂੰ ਪ੍ਰਤੀਨਿਧਤਾ ਦਿੱਤੀ ਗਈ। ਹੁਣ ਜੋ ਚੋਣ ਹੋਣ ਜਾ ਰਹੀ ਹੈ, ਉਸ ਵਿਚ 50 ਫੀਸਦੀ ਸੀਟਾਂ ਮਹਿਲਾਵਾਂ ਲਈ ਰਿਜ਼ਰਵ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਜਿਨ੍ਹਾਂ 7 ਵਿਧਾਨ ਸਭਾ ਸੀਟਾਂ ਅਧੀਨ ਆਉਂਦੇ ਵਾਰਡਾਂ ਵਿਚ ਚੋਣ ਜਾ ਰਹੀ ਹੈ, ਉਨ੍ਹਾਂ ਵਿਚੋਂ ਚਾਰ ਤੇ ਕਾਂਗਰਸ ਦੇ ਹਿੰਦੂ ਵਿਧਾਇਕ ਜਿੱਤੇ ਹੋਏ ਹਨ। ਉਧਰ, ਹੁਣ ਤੱਕ ਜੋ ਮੇਅਰ ਬਣਾਏ ਗਏ ਹਨ, ਉਨ੍ਹਾਂ 'ਚ ਪਟਿਆਲਾ ਤੇ ਜਲੰਧਰ ਵਿਚ ਹਿੰਦੂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ, ਜਦੋਂ ਕਿ ਅੰਮ੍ਰਿਤਸਰ ਨੂੰ ਪਹਿਲੀ ਵਾਰ ਸਿੱਖ ਮੇਅਰ ਮਿਲਿਆ ਹੈ, ਜਿਨ੍ਹਾਂ ਸ਼ਹਿਰਾਂ 'ਚ ਬਾਕੀ ਅਹੁਦਿਆਂ ਤੇ ਹਿੰਦੂ ਅਤੇ ਸਿੱਖ ਵਿਚਕਾਰ ਪੂਰਾ ਅਨੁਪਾਤ ਬਣਾ ਕੇ ਰੱਖਣ ਦੇ ਇਲਾਵਾ ਦਲਿਤ ਚਿਹਰੇ ਨੂੰ ਵੀ ਅਡਜਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਪਰੋਕਤ ਹਾਲਾਤ ਨੂੰ ਧਿਆਨ 'ਚ ਰੱਖਦੇ ਹੋਏ ਲੁਧਿਆਣਾ ਬਾਰੇ ਜੋ ਚਰਚਾ ਸ਼ੁਰੂ ਹੋਈ ਹੈ, ਉਸ ਵਿਚ ਮੁੱਖ ਤੌਰ 'ਤੇ ਇਹੀ ਗੱਲ ਸਾਹਮਣੇ ਆ ਰਹੀ ਹੈ ਕਿ ਜਦੋਂ ਬਾਕੀ ਕਿਸੇ ਸ਼ਹਿਰ 'ਚ ਮਹਿਲਾ ਨੂੰ ਮੌਕਾ ਨਹੀਂ ਮਿਲਿਆ ਤਾਂ ਲੁਧਿਆਣਾ 'ਚ ਮੇਅਰ ਬਣਨ ਲਈ ਮਹਿਲਾ ਦਾ ਨੰਬਰ ਲੱਗ ਸਕਦਾ ਹੈ, ਜੋ ਆਪਣੇ ਆਪ ਵਿਚ ਇਕ ਇਤਿਹਾਸ ਬਣੇਗਾ। ਇਹ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਜੇਕਰ ਮਹਿਲਾ ਨੂੰ ਮੌਕਾ ਮਿਲਦਾ ਹੈ ਤਾਂ ਉਸ ਦੇ ਹੱਥ ਹੀ ਹਿੰਦੂ ਕੋਟਾ ਪੂਰਾ ਕਰਨ ਲਈ ਹਿੰਦੂ ਮਹਿਲਾ ਨੂੰ ਪਹਿਲ ਦਿੱਤੀ ਜਾਵੇਗੀ, ਕਿਉਂਕਿ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦਾ ਅਹੁਦਾ ਸਿੱਖ ਤੇ ਦਲਿਤ ਸਮਾਜ ਨੂੰ ਦੇਣਾ ਜ਼ਰੂਰੀ ਹੋਵੇਗਾ।
ਨਸ਼ੀਲੇ ਪਦਾਰਥਾਂ ਸਣੇ 6 ਗ੍ਰਿਫਤਾਰ
NEXT STORY