ਚੰਡੀਗੜ੍ਹ : ਭਾਵੇਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰਿਆਂ ਦੀ ਚਰਚਾ ਹਮੇਸ਼ਾ ਆਸਮਾਨੀਂ ਚੜ੍ਹੀ ਰਹਿੰਦੀ ਹੈ ਪਰ ਪ੍ਰਧਾਨ ਮੰਤਰੀ ਮੋਦੀ 'ਦੇਸੀ ਦੌਰਿਆਂ' 'ਚ ਵੀ ਪਿੱਛੇ ਨਹੀਂ ਹਨ। ਨਰਿੰਦਰ ਮੋਦੀ ਔਸਤਨ ਹਰ ਪੰਜਵੇਂ ਦਿਨ 'ਭਾਰਤ ਦਰਸ਼ਨ' 'ਤੇ ਨਿਕਲੇ ਹਨ। ਵੀਰਵਾਰ ਨੂੰ ਮੋਦੀ ਪੰਜਾਬ ਦੌਰੇ 'ਤੇ ਹਨ, ਜੋ ਕਿ ਉਨ੍ਹਾਂ ਦਾ ਨੌਵਾਂ ਦੌਰਾ ਹੋਵੇਗਾ। ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੁਣ ਤੱਕ ਦੇਸ਼ 'ਚ ਕਰੀਬ 334 ਦੌਰੇ ਕਰ ਚੁੱਕੇ ਹਨ ਅਤੇ ਅੱਜ ਉਹ 335ਵੇਂ ਦੌਰੇ 'ਤੇ ਪੰਜਾਬ ਆ ਰਹੇ ਹਨ। ਵੇਰਵਿਆਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਪੰਜਾਬ 'ਚ ਫਰੀਦਕੋਟ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਫਿਰੋਜ਼ਪੁਰ, ਬਠਿੰਡਾ ਤੇ ਸ੍ਰੀ ਆਨੰਦਪੁਰ ਸਾਹਿਬ ਦਾ ਦੌਰਾ ਕਰ ਚੁੱਕੇ ਹਨ, ਜਦੋਂ ਕਿ ਇਕ ਦਫਾ ਸ੍ਰੀ ਆਨੰਦਪੁਰ ਸਾਹਿਬ ਦਾ ਦੌਰਾ ਰੱਦ ਵੀ ਹੋ ਚੁੱਕਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਾਲ 2014 'ਚ ਦੇਸ਼ ਦੇ 68 ਦੌਰੇ ਕੀਤੇ ਸਨ, ਜਦੋਂ ਕਿ 2015 'ਚ ਮੋਦੀ ਨੇ ਦੇਸ਼ ਦੇ 55 ਦੌਰੇ ਕੀਤੇ ਹਨ। ਸਾਲ 2016 'ਚ ਦੇਸ਼ ਦੇ 60 ਦੌਰੇ ਕੀਤੇ ਹਨ ਅਤੇ ਸਾਲ 2017 'ਚ ਸਭ ਤੋਂ ਵੱਧ ਦੇਸ਼ ਦੇ 85 ਦੌਰੇ ਕੀਤੇ ਸਨ। ਸਾਲ 2018 ਦੌਰਾਨ ਮੋਦੀ ਨੇ ਦੇਸ਼ ਦੇ 66 ਦੌਰੇ ਕੀਤੇ ਅਤੇ ਇਸ ਸਾਲ ਦੌਰਾਨ ਉਨ੍ਹਾਂ ਦੇਸ਼ ਦੇ ਦੌਰਿਆਂ 'ਚ 76 ਦਿਨ ਗੁਜ਼ਾਰੇ। ਮੋਦੀ ਨੇ ਦਸੰਬਰ ਦੇ ਮਹੀਨੇ 'ਚ ਦੇਸ਼ ਦੇ 9 ਦੌਰੇ ਕੀਤੇ ਅਤੇ ਨਵੰਬਰ ਮਹੀਨੇ 'ਚ 7 ਦੌਰੇ ਕੀਤੇ ਸਨ। ਉਸ ਤੋਂ ਪਹਿਲਾਂ ਜੁਲਾਈ ਮਹੀਨੇ 'ਚ ਮੋਦੀ ਨੇ ਦੇਸ਼ ਦੇ 8 ਦੌਰੇ ਕੀਤੇ ਸਨ।
ਖੁਲਾਸਾ : 'ਬਾਦਲ ਦਾ ਪੋਤਾ' ਇਸ ਕਰਕੇ ਹਾਰਿਆ ਪੰਚਾਇਤੀ ਚੋਣ
NEXT STORY