ਅੰਮ੍ਰਿਤਸਰ (ਦੀਪਕ ਸ਼ਰਮਾ) : ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਿੱਲ ਪਾਸ ਕਰਨ ਦੇ ਬਾਅਦ ਪੰਜਾਬ ਦੀ ਸਿਆਸੀ ਰਣਨੀਤੀ 'ਚ ਤਬਦੀਲੀ ਆਉਣ ਦੀ ਸੰਭਾਵਨਾ ਹੈ, ਜਦੋਂ ਕਿ ਅਕਾਲੀ ਦਲ ਵੱਲੋਂ 22 ਸਾਲਾਂ ਦਾ ਰਿਸ਼ਤਾ ਐਨ. ਡੀ. ਏ. ਦੇ ਨਾਲ ਤੋੜਨ ਦੇ ਬਾਅਦ ਕਾਂਗਰਸ, ਭਾਜਪਾ ਅਤੇ ਅਕਾਲੀ ਦਲ 'ਚ ਹੁਣ ਹਲਚਲ ਵੱਧ ਚੁੱਕੀ ਹੈ। ਨਵੇਂ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਕੇਂਦਰ ਸਰਕਾਰ ਦੀਆਂ ਏਜੰਸੀਆਂ ਝੋਨੇ ਦੀ ਨਵੀਂ ਖਰੀਦਦਾਰੀ ਕਰਕੇ ਕਿਸਾਨਾਂ ਨੂੰ ਜੇਕਰ ਮੁਨਾਫ਼ਾ ਦੇ ਸਕਦੀਆਂ ਹਨ ਤਾਂ ਕਿਸਾਨਾਂ ਦੇ ਵਿਰੋਧ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ ਪਰ ਤਾਜ਼ਾ ਹਾਲਾਤ ਦੇ ਅਨੁਸਾਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੋਵੇਂ ਪਾਰਟੀਆਂ ਕਿਸਾਨਾਂ ਦੇ ਵਿਰੋਧ ਦੇ ਨਾਲ ਆਪਣੀ ਹਮਦਰਦੀ ਜੋੜ ਕੇ ਆਪਣੇ-ਆਪਣੇ ਵੋਟ ਬੈਂਕ ਨੂੰ ਹੋਰ ਮਜ਼ਬੂਤ ਕਰਨ 'ਚ ਜੁੱਟ ਗਈਆਂ ਹਨ।
ਭਾਜਪਾ ਦੀ ਨਵੀਂ ਰਣਨੀਤੀ ਦੇ ਅਨੁਸਾਰ ਇਨ੍ਹਾਂ ਦੋਹਾਂ ਪਾਰਟੀਆਂ ਨੂੰ ਕ੍ਰੈਡਿਟ ਨਾ ਦਿਵਾਉਣ ਲਈ ਪਾਰਟੀ ਨੂੰ ਹੁਣ ਅਜਿਹੀ ਨਵੀਂ ਅਗਵਾਈ ਦੀ ਲੋੜ ਹੈ, ਜਿਸ ਨਾਲ 2022 ਤੋਂ ਪਹਿਲਾਂ ਭਾਜਪਾ ਦਾ ਆਧਾਰ ਮਜ਼ਬੂਤ ਬਣਾਇਆ ਜਾ ਸਕੇ ਅਤੇ ਕਿਸਾਨਾਂ ਦਾ ਦਿਲ ਜਿੱਤਿਆ ਜਾ ਸਕੇ। ਪੰਜਾਬ ਭਾਜਪਾ ਦੀ ਪੁਰਾਣੀ ਲੀਡਰਸ਼ਿਪ 'ਤੇ ਹੁਣ ਠੋਸ ਭਰੋਸਾ ਕਰਨਾ ਸਿਆਸੀ ਰਣਨੀਤੀ ਲਈ ਪਾਰਟੀ ਦੀ ਆਪਸੀ ਧੜੇਬੰਦੀ ਦੇ ਕਾਰਨ ਘਾਤਕ ਸਾਬਤ ਹੋ ਸਕਦਾ ਹੈ। ਇਸ ਦੇ ਲਈ ਭਾਜਪਾ ਪੰਜਾਬ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਤੋੜੋ ਅਤੇ ਜੋੜੋ ਦੀ ਨਵੀਂ ਰਣਨੀਤੀ ਆਪਣਾ ਸਕਦੀ ਹੈ।
ਜਿੱਥੇ ਤੱਕ ਪੰਜਾਬ ਕਾਂਗਰਸ ਪਾਰਟੀ ਦਾ ਸਿਆਸੀ ਭਵਿੱਖ ਧੂਮਿਲ ਹੋਣ ਦੇ ਕਾਰਨ ਪਾਰਟੀ ਦੇ ਮੰਤਰੀ ਮੰਡਲ ਦਾ ਆਮ ਵੋਟਰਾਂ ਨਾਲ ਨਾਂ ਜੁੜਨਾ, ਪਾਰਟੀ 'ਚ ਨਵਜੋਤ ਸਿੰਘ ਸਿੱਧੂ, ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਖੁੱਲ੍ਹ ਕੇ ਵਿਰੋਧ ਕਰਨਾ ਇਹ ਸਾਬਤ ਕਰਦਾ ਹੈ ਕਿ ਕਾਂਗਰਸ 'ਚ ਆਉਣ ਵਾਲੇ ਦਿਨ ਚੰਗੇ ਨਹੀਂ ਹੋਣਗੇ। ਸਿਰਫ ਚੋਣ ਦੇ ਸਮੇਂ ਲੋਕਾਂ 'ਚ ਜਾਣਾ, ਆਮ ਆਦਮੀ ਨੂੰ ਰਾਹਤ, ਇਨਸਾਫ, ਠੀਕ ਮੈਡੀਕਲ ਸਹੂਲਤਾਂ ਦਾ ਨਹੀਂ ਮਿਲਣਾ, ਬੇਰੁਜ਼ਗਾਰੀ, ਦੋਸ਼ ਅਤੇ ਰਿਸ਼ਵਤਖੋਰੀ ਦੀਆਂ ਘਟਨਾਵਾਂ ਵੱਧਣ ਨਾਲ ਕੈਪਟਨ ਅਮਿਰੰਦਰ ਸਿੰਘ ਦੇ ਸਿਤਾਰੇ ਸ਼ਾਇਦ ਆਉਣ ਵਾਲੇ ਸਮੇਂ 'ਚ ਚਮਕ ਨਾ ਸਕਣ। ਨਵਜੋਤ ਸਿੰਘ ਸਿੱਧੂ ਦਾ ਭਾਜਪਾ ਵੱਲੋਂ ਵੱਖ ਹੋਣ ਦਾ ਮੁੱਖ ਕਾਰਨ ਸੀ ਕਿ ਭਾਜਪਾ ਸ਼੍ਰੋਮਣੀ ਅਕਾਲੀ ਦਲ ਨਾਲ ਨਾਤਾ ਤੋੜੇ।
ਦੋਹਾਂ ਪਾਰਟੀਆਂ ਦਾ ਅਟੁੱਟ ਬੰਧਨ ਹੋਣ ਦੇ ਕਾਰਨ ਸਿੱਧੂ ਲਈ ਕਾਂਗਰਸ ਪਾਰਟੀ ਦਾ ਆਸਰਾ ਲੈਣਾ ਉਨ੍ਹਾਂ ਦੀ ਮਜਬੂਰੀ ਸੀ। ਉੱਥੇ ਈਮਾਨਦਾਰੀ ਦਾ ਡੰਕਾ ਅਤੇ ਸਿੱਧੂ ਦੀ ਅਕਾਲੀ ਨੇਤਾਵਾਂ ਅਤੇ ਖਾਸ ਕਰਕੇ ਬਿਕਰਮ ਸਿੰਘ ਮਜੀਠਿਆ ਦਾ ਖੁੱਲ੍ਹ ਕੇ ਵਿਰੋਧ ਕਰਨ ਦੀ ਨੀਤੀ ਕੈਪਟਨ ਅਮਰਿੰਦਰ ਸਿੰਘ ਨੂੰ ਪਸੰਦ ਨਹੀਂ ਆਈ। ਨਤੀਜੇ ਵੱਜੋਂ ਸਿੱਧੂ ਨੇ ਧਰਮ, ਕਰਮ ਦਾ ਝੰਡਾ ਤਾਂ ਬੁਲੰਦੀਆਂ ਹਾਸਲ ਕਰਣ ਲਈ ਨਹੀਂ ਛੱਡਿਆ, ਉੱਥੇ ਆਖ਼ਰਕਾਰ ਸਿੱਧੂ ਚੁੱਪਚਾਪ ਆਪਣੇ ਘਰ ਬੈਠ ਗਏ। ਤਾਜ਼ਾ ਹਾਲਾਤ ਦੇ ਅਨੁਸਾਰ ਨਵਜੋਤ ਸਿੰਘ ਸਿੱਧੂ ਨੇ ਕਿਸਾਨ ਵਿਰੋਧੀ ਬਿੱਲ ਦੇ ਖਿਲਾਫ ਜੋ ਸ਼ਹਿਰ 'ਚ ਪ੍ਰਦਰਸ਼ਨ ਕੀਤਾ ਸੀ, ਉਸ 'ਚ ਕਾਂਗਰਸ ਦਾ ਨਾਂ ਝੰਡਾ ਅਤੇ ਨਾਂ ਕਾਂਗਰਸ ਦਾ ਕੋਈ ਨਾਰਾ ਹੋਣ ਦੇ ਕਾਰਨ ਉਨ੍ਹਾਂ ਦਾ ਇਹ ਨਿੱਜੀ ਕੰਮ ਸੀ, ਜਦੋਂ ਕਿ ਆਪਣੇ ਭਾਸ਼ਣ ਅਤੇ ਪ੍ਰੈਸ ਨੂੰ ਦਿੱਤੇ ਬਿਆਨਾਂ 'ਚ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਖ਼ਿਲਾਫ਼ ਕੋਈ ਵੀ ਨਾਅਰੇਬਾਜ਼ੀ ਤੱਕ ਨਹੀਂ ਕੀਤੀ ਸੀ।
ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਨਾਤਾ ਟੁੱਟਣ ਤੋਂ ਬਾਅਦ ਭਾਵੇਂ ਹੀ ਸਿੱਧੂ ਦਾ ਰਸਤਾ ਭਾਜਪਾ 'ਚ ਜਾਣ ਲਈ ਸਾਫ਼ ਤਾਂ ਹੈ ਪਰ ਆਸਾਨ ਉਦੋਂ ਹੋਵੇਗਾ, ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਹਠਧਰਮੀ ਨੂੰ ਸਵੀਕਾਰ ਕਰਦੇ ਹਨ, ਕਾਂਗਰਸ ਪਾਰਟੀ ਹਾਈ ਕਮਾਂਡ ਖਾਮੋਸ਼ ਰਹੇ। ਕੈਪਟਨ ਦੇ ਖਿਲਾਫ ਬਗ਼ਾਵਤ ਦੇ ਸੁਰ ਗਾਂਧੀ ਪਰਿਵਾਰ ਹੁਣ ਤੱਕ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੈ। ਇਹੀ ਕਾਰਨ ਹੈ ਕਿ ਪੰਜਾਬ ਕਾਂਗਰਸ 'ਚ ਵਿਭਾਜਨ ਭਾਜਪਾ ਦੀ ਸਾਜਿਸ਼ ਨਾਲ ਕਦੇ ਵੀ ਹੋ ਸਕਦਾ, ਜੇਕਰ ਸਿੱਧੂ ਕਾਂਗਰਸ ਤੋਂ ਦੁਖੀ ਹੋ ਕੇ ਭਾਜਪਾ 'ਚ ਜਾਂਦੇ ਹਨ ਤਾਂ ਉਨ੍ਹਾਂ ਦੀ ਭਾਸ਼ਾ ਸ਼ੈਲੀ 'ਚ ਸਵੇਰ ਦਾ ਭੁੱਲਿਆ ਸ਼ਾਮ ਨੂੰ ਵਾਪਸ ਘਰ ਆਏ ਦਾ ਮੁਹਾਵਰਾ ਤਾਂ ਸ਼ਾਮਿਲ ਹੋਵੇਗਾ ਹੀ ਕਿਉਂਕਿ 2022 'ਚ ਵਿਧਾਨ ਸਭਾ ਦੀਆਂ ਪੂਰੀਆਂ ਸੀਟਾਂ 'ਤੇ ਚੋਣ ਲੜਨ ਲਈ ਸਿੱਧੂ ਜਿਵੇਂ ਈਮਾਨਦਾਰ, ਠੋਸ ਅਗਵਾਈ ਦੀ ਭਾਜਪਾ ਨੂੰ ਲੋੜ ਤਾਂ ਹੈ।
ਨਵਜੋਤ ਸਿੰਘ ਸਿੱਧੂ ਦੇ ਚੋਣ ਹਲਕੇ 'ਚ ਕੈਪਟਨ ਸਰਕਾਰ ਵੱਲੋਂ ਕੋਈ ਵੀ ਵਿਕਾਸ ਕਾਰਜ ਨਾ ਕਰਨਾ ਕਾਂਗਰਸ ਪਾਰਟੀ 'ਚ ਫੁੱਟ ਦਾ ਕਾਰਨ ਵੀ ਬਣ ਸਕਦਾ ਹੈ ਕਿਉਂਕਿ ਸਿੱਧੂ ਭਾਵੇਂ ਹੀ ਕਾਫ਼ੀ ਦੇਰ ਖਾਮੋਸ਼ ਰਹੇ, ਆਮ ਆਦਮੀ ਪਾਰਟੀ 'ਚ ਜਾਣ ਦਾ ਉਨ੍ਹਾਂ ਦਾ ਇਰਾਦਾ ਤਾਂ ਨਹੀਂ ਹੈ। ਉੱਥੇ ਉਨ੍ਹਾਂ ਦੀ ਈਮਾਨਦਾਰੀ ਸ਼ਹਿਰ ਵਾਸੀਆਂ ਵੱਲੋਂ ਪਸੰਦ ਕੀਤੀ ਜਾ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਭਾਜਪਾ ਦੀ ਉੱਚ ਲੀਡਰਸ਼ਿਪ ਸਿੱਧੂ ਨੂੰ ਪਸੰਦ ਕਰਦੀ ਹੈ ਜਾਂ ਨਹੀਂ। ਬਦਲਦੇ ਹਾਲਾਤ ਦੇ ਅਨੁਸਾਰ ਕੇਂਦਰ 'ਚ ਭਾਜਪਾ ਪਾਰਟੀ ਹੁਣ ਸ਼੍ਰੋਮਣੀ ਅਕਾਲੀ ਦਲ 'ਚ ਨੇਤਾਵਾਂ ਨੂੰ ਆਪਣੇ ਪੱਖ 'ਚ ਕਰਨ ਲਈ ਸੇਂਧ ਵੀ ਲਗਾ ਸਕਦੀ ਹੈ। ਇਸ ਲਈ ਆਉਣ ਵਾਲੇ ਦਿਨ ਅਕਾਲੀ ਨੇਤਾ ਬਿਕਰਮ ਸਿੰਘ ਮਜੀਠਿਆ ਲਈ ਘਾਤਕ ਸਾਬਤ ਹੋ ਸਕਦੇ ਹਨ ਕਿਉਂਕਿ ਭਾਜਪਾ ਦੇ ਉੱਚ ਨੇਤਾਵਾਂ ਦੀ ਇਹ ਨੀਤੀ ਇਤਿਹਾਸ ਦੀ ਮਿਸਾਲ ਹੈ, ਕਿ ਜੋ ਵੀ ਕੋਈ ਪਾਰਟੀ ਜਾਂ ਦਲ ਭਾਜਪਾ ਦਾ ਵਿਰੋਧ ਖੁੱਲ੍ਹੇਆਮ ਕਰਦਾ ਹੈ, ਉਸ ਪਾਰਟੀ ਦੇ ਪੁਰਾਣੇ ਕੇਸ ਖੋਲ੍ਹ ਕੇ ਨੀਵਾਂ ਦਿਖਾਉਣਾ, ਬਦਨਾਮ ਕਰਣ ਲਈ ਆਮ ਗੱਲ ਹੈ।
ਜੇਕਰ ਅਜਿਹਾ ਹੁੰਦਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਅਕਾਲੀ ਨੇਤਾਵਾਂ ਨੂੰ ਹੁਣ ਬਚਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਆਪਣੇ ਆਪ ਵੀ ਭਾਜਪਾ ਦੇ ਜਾਲ 'ਚ ਆਪਣੀ ਪਾਰਟੀ ਦੇ ਵਿਰੋਧ ਦੇ ਕਾਰਨ ਕਦੇ ਵੀ ਫਸ ਸਕਦੇ ਹਨ। ਇਹ ਕ੍ਰਮ 2022 ਦੇ ਚੋਣ ਤੋਂ ਪਹਿਲਾਂ ਕਦੇ ਵੀ ਘਟ ਸਕਦਾ ਹੈ, ਤਾਂ ਕਿ ਭਾਜਪਾ ਫੁੱਟ ਪਾ ਕੇ ਪਹਿਲਾਂ ਤੋੜੋ ਅਤੇ ਫਿਰ ਜੋੜੋ ਦੀ ਪੁਰਾਣੀ ਨੀਤੀ 'ਚ ਜਿੱਤ ਵੀ ਹਾਸਲ ਕਰ ਸਕਦੀ ਹੈ। ਨਵੀਂ ਸਿਆਸੀ ਰਣਨੀਤੀ ਅਨੁਸਾਰ ਭਾਜਪਾ ਨਾਲ ਨਾਤਾ ਤੋੜਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਨਵੀਂਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਕਿਉਂਕਿ ਬਰਗੜੀ ਕਾਂਡ ਉਨ੍ਹਾਂ ਦੇ ਗਲੇ ਦੀ ਹੱਡੀ ਹੁਣ ਤੱਕ ਬਣਿਆ ਹੋਇਆ ਹੈ।
ਭਾਵੇਂ ਹੀ ਕੈਪਟਨ ਅਮਰਿੰਦਰ ਸਿੰਘ ਬਾਦਲ ਪਰਿਵਾਰ ਨੂੰ ਬਚਾਉਣ ਦੀ ਗੁਪਤ ਕੋਸ਼ਿਸ਼ ਕਰਣਗੇ ਤਾਂ ਭਾਜਪਾ ਕੈਪਟਨ ਦੀ ਕੋਸ਼ਿਸ਼ ਨੂੰ ਬੇਨਕਾਬ ਕਰਨ 'ਚ ਹੁਣ ਦੇਰੀ ਨਹੀਂ ਲਾਵੇਗੀ। ਇਸ 'ਚ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੰਥਕ ਵੋਟ ਬੈਂਕ ਮਜ਼ਬੂਤ ਤਾਂ ਹੈ, ਉੱਥੇ ਪਾਰਟੀ ਵਿਰੋਧੀ ਗਤੀਵਿਧੀਆਂ, ਭਾਈ ਰਣਜੀਤ ਸਿੰਘ ਸਾਬਕਾ ਜੱਥੇਦਾਰ ਅਕਾਲ ਤਖ਼ਤ, ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਸਾਥੀਆਂ ਦਾ ਸ਼ਰੇਆਮ ਬਾਗੀ ਹੋਣਾ ਅਤੇ ਸੁਖਦੇਵ ਸਿੰਘ ਢੀਂਡਸਾ ਦਾ ਆਪਣੇ ਦਲ ਨੂੰ ਮਜ਼ਬੂਤ ਕਰਨਾ ਪੰਥਕ ਵੋਟ 'ਚ ਪਾੜ ਪਾ ਸਕਦਾ ਹੈ, ਜਿਸ ਦਾ ਸਿਹਰਾ ਲੈਣ ਲਈ ਭਾਜਪਾ ਇਨ੍ਹਾਂ ਨੇਤਾਵਾਂ ਦਾ ਖੁੱਲ੍ਹ ਕੇ ਹੁਣ ਪ੍ਰਯੋਗ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਠੇਸ ਵੀ ਪਹੁੰਚਾ ਸਕਦੀ ਹੈ। ਅਕਾਲੀ ਦਲ ਨਾਲ ਨਾਤਾ ਟੁੱਟਣ ਤੋਂ ਬਾਅਦ ਭਾਜਪਾ ਦੇ ਖਲਨਾਇਕ ਪੰਜਾਬ 'ਚ ਭਾਜਪਾ ਨੂੰ ਨਵੇਂ ਸਿਰੇ ਤੋਂ ਨਵੀਂ ਲੀਡਰਸ਼ਿਪ ਨਾਲ ਮਜ਼ਬੂਤ ਆਧਾਰ ਬਣਾਉਣ ਦੀ ਹੁਣ ਚਾਲ ਚੱਲਦੇ ਹਨ, ਜੋੜ ਤੋੜ ਦੀ ਰਾਜਨੀਤੀ ਤੱਦ ਹੀ ਸ਼ੁਰੂ ਹੋ ਸਕੇਗੀ, ਜਦੋਂ ਪੰਜਾਬ ਦੀ ਸਿਆਸੀ ਸੱਤਾ 'ਤੇ ਖਿਚੋਤਾਣੀ, ਦਲ ਬਦਲ ਦਾ ਪ੍ਰਭਾਵ ਪਵੇਗਾ।
ਪੰਜਾਬ ਸਰਕਾਰ ਝੋਨੇ ’ਤੇ ਦੇਵੇ ਬੌਨਸ, ਨਹੀਂ ਤਾਂ ਕਿਸਾਨ ਪਰਾਲੀ ਨੂੰ ਅੱਗ ਲਾਉਣ ਲਈ ਹੋਣਗੇ ਮਜਬੂਰ : ਲੱਖੋਵਾਲ
NEXT STORY