ਰੂਪਨਗਰ(ਵਿਜੇ)— ਨਹਿਰੂ ਸਟੇਡੀਅਮ 'ਚ ਜ਼ਿਲਾ ਪੱਧਰੀ ਸਕੂਲੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਪਰ ਸਟੇਡੀਅਮ ਦੀ ਹਾਲਤ ਖਿਡਾਰੀਆਂ ਲਈ ਪਰੇਸ਼ਾਨੀ ਦਾ ਸਬੱਬ ਬਣ ਚੁੱਕੀ ਹੈ। ਹੈਰਾਨੀ ਦੀ ਗੱਲ ਹੈ ਕਿ ਨਹਿਰੂ ਸਟੇਡੀਅਮ 'ਚ ਦਾਖਲ ਹੁੰਦਿਆਂ ਹੀ ਟ੍ਰੈਕ 'ਤੇ ਕੂੜਾ ਜਮ੍ਹਾ ਹੈ। ਜਿਵੇਂ ਹੀ ਮੁਕਾਬਲੇ ਸ਼ੁਰੂ ਹੋਏ ਤਾਂ ਕੂੜੇ ਨੂੰ ਸਟੇਡੀਅਮ ਦੇ ਅੰਦਰ ਹੀ ਸਾੜ ਦਿੱਤਾ ਗਿਆ। ਇਹ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ੍ਹ ਲਾ ਰਿਹਾ ਸੀ ਕਿਉਂਕਿ ਮੰਗਲਵਾਰ ਨੂੰ ਡੀ. ਸੀ. ਰੂਪਨਗਰ ਵੱਲੋਂ ਪ੍ਰਦੂਸ਼ਣ ਨਾ ਫੈਲਾਉਣ ਸੰਬੰਧੀ ਦੋ ਜਾਗਰੂਕਤਾ ਵਾਹਨਾਂ ਨੂੰ ਰਵਾਨਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਦੌੜਦੇ ਸਮੇਂ ਉਕਤ ਕੂੜੇ ਤੋਂ ਉੱਠਦਾ ਧੂੰਆਂ ਸਮੱਸਿਆ ਪੈਦਾ ਕਰ ਰਿਹਾ ਸੀ, ਜਦੋਂਕਿ ਟ੍ਰੈਕ 'ਤੇ ਸਕੂਲੀ ਬੱਚੇ ਨੰਗੇ ਪੈਰ ਹੀ ਦੌੜ ਰਹੇ ਸੀ। ਟ੍ਰੈਕ ਦੀਆਂ ਪੌੜੀਆਂ 'ਤੇ ਖਾਲੀ ਗਲਾਸ ਅਤੇ ਹੋਰ ਕੂੜਾ 'ਸਵੱਛ ਭਾਰਤ' ਦੀ ਹਕੀਕਤ ਬਿਆਨ ਕਰ ਰਿਹਾ ਸੀ ਪਰ ਉਥੇ ਮੌਜੂਦ ਅਧਿਆਪਕਾਂ ਅਤੇ ਪ੍ਰਬੰਧਕਾਂ ਵੱਲੋਂ ਇਸ ਮਾਮਲੇ 'ਚ ਕੋਈ ਨੋਟਿਸ ਨਹੀਂ ਲਿਆ ਗਿਆ।
ਲੁਧਿਆਣਾ 'ਚ ਸਿੱਖ ਬਜ਼ੁਰਗ ਨੂੰ ਅਰਧ ਨਗਨ ਕਰਕੇ ਕੀਤੀ ਕੁੱਟਮਾਰ ਤੇ ਕੱਢੀਆਂ ਗਾਲ੍ਹਾਂ, ਵੀਡੀਓ ਕੀਤੀ ਵਾਇਰਲ (ਵੀਡੀਓ)
NEXT STORY