ਅੰਮ੍ਰਿਤਸਰ- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅੰਮ੍ਰਿਤਸਰ ਦੇ ਖੰਡਵਾਲਾ ਖੇਤਰ ਵਿਚ ਇਕ ਮੰਦਰ ’ਤੇ ਹੋਏ ਗ੍ਰਨੇਡ ਹਮਲੇ ਦੇ ਸਬੰਧ ਵਿਚ ਵੱਡੀ ਕਾਰਵਾਈ ਕੀਤੀ ਹੈ। ਏਜੰਸੀ ਵੱਲੋਂ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ 10 ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਸਰਹੱਦੀ ਖੇਤਰ ਦੇ ਇਹ ਤਿੰਨੇ ਜ਼ਿਲ੍ਹੇ ਲਗਾਤਾਰ ਵਿਦੇਸ਼ੀ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਰਹੇ ਹਨ। ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ ਕਈ ਮੋਬਾਈਲ ਫ਼ੋਨ, ਡਿਜੀਟਲ ਡਿਵਾਈਸ ਅਤੇ ਮਹੱਤਵਪੂਰਨ ਦਸਤਾਵੇਜ਼ ਆਪਣੇ ਕਬਜ਼ੇ ’ਚ ਲਏ ਹਨ।
ਇਹ ਵੀ ਪੜ੍ਹੋ-26 ਜਨਵਰੀ ਨੂੰ ਪੂਰੇ ਪੰਜਾਬ 'ਚ ਅਲਰਟ, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਕੀ ਸੀ ਪੂਰਾ ਮਾਮਲਾ
ਇਹ ਘਟਨਾ 14 ਮਾਰਚ 2025 ਦੀ ਰਾਤ ਨੂੰ ਵਾਪਰੀ ਸੀ, ਜਦੋਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਮੁਲਜ਼ਮਾਂ ਨੇ ਫਿਰਕੂ ਦੰਗੇ ਭੜਕਾਉਣ ਦੀ ਸਾਜ਼ਿਸ਼ ਤਹਿਤ ਖੰਡਵਾਲਾ ਦੇ ਠਾਕੁਰਦੁਆਰਾ ਸਨਾਤਨ ਮੰਦਰ ਦੇ ਬਾਹਰ ਗ੍ਰਨੇਡ ਸੁੱਟਿਆ ਸੀ। ਜਾਂਚ ’ਚ ਸਾਹਮਣੇ ਆਇਆ ਹੈ ਕਿ ਇਹ ਹਮਲਾ ਵਿਦੇਸ਼ੀ ਅੱਤਵਾਦੀਆਂ ਦੇ ਇਸ਼ਾਰੇ ’ਤੇ ਕੀਤਾ ਗਿਆ ਸੀ। ਇਸ ਮਾਮਲੇ ’ਚ ਪੁਲਸ ਨੇ ਗੁਰਸਿਦਕ ਅਤੇ ਵਿਸ਼ਾਲ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ 27 ਜਨਵਰੀ ਨੂੰ ਕੀਤੀ ਜਾਵੇ ਸਰਕਾਰੀ ਛੁੱਟੀ, ਉੱਠੀ ਇਹ ਮੰਗ
ਨੈੱਟਵਰਕ ਤੋੜਨ ਲਈ ਐੱਨ.ਆਈ.ਏ. ਦੀ ਮੁਹਿੰਮ
ਮੁਲਜ਼ਮ ਵਿਸ਼ਾਲ ਇਸ ਸਮੇਂ ਐੱਨ.ਆਈ.ਏ. ਦੀ ਹਿਰਾਸਤ ’ਚ ਹੈ, ਜਦਕਿ ਦੂਜੇ ਮੁਲਜ਼ਮ ਗੁਰਸਿੱਦਕ ਦੀ ਮੌਤ ਹੋ ਚੁੱਕੀ ਹੈ। ਜਾਂਚ ਦੌਰਾਨ ਪਤਾ ਲੱਗਾ ਸੀ ਕਿ ਇਨ੍ਹਾਂ ਨੂੰ ਗ੍ਰੇਨੇਡ ਬਟਾਲਾ ਦੇ ਰਹਿਣ ਵਾਲੇ ਸ਼ਰਨਜੀਤ ਨੇ ਮੁਹੱਈਆ ਕਰਵਾਏ ਸਨ। ਸ਼ਰਨਜੀਤ ਨੂੰ ਐੱਨ.ਆਈ.ਏ. ਨੇ ਸਤੰਬਰ 2025 ’ਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਗੁਰਦਾਸਪੁਰ ਤੋਂ ਤਿੰਨ ਹੈਂਡ ਗ੍ਰੇਨੇਡ ਅਤੇ ਇਕ ਪਿਸਤੌਲ ਬਰਾਮਦ ਕੀਤਾ ਗਿਆ ਸੀ। ਹੁਣ ਕੀਤੀ ਗਈ ਇਹ ਤਾਜ਼ਾ ਛਾਪੇਮਾਰੀ ਇਸੇ ਅੱਤਵਾਦੀ ਨੈੱਟਵਰਕ ਨੂੰ ਜੜ੍ਹੋਂ ਖ਼ਤਮ ਕਰਨ ਲਈ ਕੀਤੀ ਗਈ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ: ਬੰਬ ਨਾਲ ਉੱਡਾ ਦਿੱਤੇ ਜਾਣਗੇ ਸਕੂਲ..., ਮਿਲੀ ਧਮਕੀ ਭਰੀ ਈਮੇਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
'ਜੋ ਨਹੀਂ ਮਿਲਾ ਉਸੇ ਦਫ਼ਾ ਕੀਜੀਏ...', ਸ਼ਾਇਰਾਨਾ ਅੰਦਾਜ਼ 'ਚ ਨਵਜੋਤ ਸਿੱਧੂ ਨੇ ਦਿਖਾਈ ਨਾਰਾਜ਼ਗੀ (ਵੀਡੀਓ)
NEXT STORY