ਅੰਮ੍ਰਿਤਸਰ, (ਵੜੈਚ)- ਗੁਰੂ ਨਗਰੀ ਦੀਆਂ ਸੜਕਾਂ 'ਤੇ ਨਾਜਾਇਜ਼ ਕਬਜ਼ਿਆਂ ਤੇ ਪਾਰਕਿੰਗਾਂ ਕਾਰਨ ਰਾਹਗੀਰ ਅਤੇ ਆਸ-ਪਾਸ ਦੇ ਦੁਕਾਨਦਾਰਾਂ ਲਈ ਭਾਰੀ ਪ੍ਰੇਸ਼ਾਨੀਆਂ ਹੋਣ ਦੇ ਬਾਵਜੂਦ ਨਿਗਮ ਅਧਿਕਾਰੀ ਟੱਸ ਤੋਂ ਮੱਸ ਨਹੀਂ ਹੋ ਰਹੇ, ਜਿਸ ਤੋਂ ਜ਼ਾਹਿਰ ਹੈ ਕਿ ਨਾਜਾਇਜ਼ ਪਾਰਕਿੰਗਾਂ ਤੇ ਕਬਜ਼ਿਆਂ ਨੂੰ ਨਾ ਹਟਾਉਣ ਪਿੱਛੇ ਜ਼ਰੂਰ ਕੋਈ ਨਾ ਕੋਈ ਘਾਲਾ-ਮਾਲਾ ਹੋ ਜਾਂਦਾ ਹੈ। ਜ਼ਿਆਦਾਤਰ ਪ੍ਰਾਈਵੇਟ ਹਸਪਤਾਲਾਂ ਵਾਲੇ ਮਹੀਨੇ 'ਚ ਮਰੀਜ਼ਾਂ ਤੋਂ ਕਈ ਲੱਖ ਕਮਾਈ ਕਰ ਰਹੇ ਹਨ ਪਰ ਪਾਰਕਿੰਗ ਦੀ ਖਾਸ ਵਿਵਸਥਾ ਨਾ ਹੋਣ ਕਰ ਕੇ ਆਸ-ਪਾਸ ਦੇ ਦੁਕਾਨਦਾਰਾਂ ਸਮੇਤ ਰਾਹਗੀਰਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰੀ ਸਥਾਨਾਂ 'ਤੇ ਨਾਜਾਇਜ਼ ਪਾਰਕਿੰਗਾਂ ਦੀ ਬੋਲੀ ਕਰਵਾਈ ਜਾਵੇ ਤਾਂ ਨਿਗਮ ਦੇ ਖਾਤੇ ਵਿਚ ਲੱਖਾਂ ਰੁਪਏ ਆ ਸਕਦੇ ਹਨ।
ਬਟਾਲਾ ਰੋਡ 'ਤੇ ਸਥਿਤ ਹਰਗੁਣ ਹਸਪਤਾਲ ਦੇ ਬਾਹਰ ਨਾਜਾਇਜ਼ ਤਰੀਕੇ ਨਾਲ ਲਾਈ ਜਾ ਰਹੀ ਪਾਰਕਿੰਗ ਤੋਂ ਵੀ ਜਨਤਾ ਪ੍ਰੇਸ਼ਾਨ ਹੈ। ਦੁਕਾਨਦਾਰ ਆਸਾ ਸਿੰਘ, ਪਵਨ ਕੁਮਾਰ, ਹਰਬੰਸ ਸਿੰਘ, ਹਰਵਿੰਦਰ ਸਿੰਘ ਤੇ ਰਜੀਵ ਕੁਮਾਰ ਨੇ ਕਿਹਾ ਕਿ ਹਸਪਤਾਲ ਅੱਗੇ ਨਾਜਾਇਜ਼ ਪਾਰਕਿੰਗ ਝਗੜਿਆਂ ਦਾ ਕਾਰਨ ਬਣ ਜਾਂਦੀ ਹੈ। ਦੁਕਾਨਾਂ ਅੱਗੇ ਦੋ ਤੇ ਚਾਰ ਪਹੀਆ ਵਾਹਨਾਂ ਦੀ ਭੀੜ ਲੱਗਣ ਕਰ ਕੇ ਦੁਕਾਨਾਂ 'ਤੇ ਗਾਹਕ ਆਉਣ ਤੋਂ ਕਤਰਾਉਂਦੇ ਹਨ।
ਆਸਾ ਸਿੰਘ ਨੇ ਕਿਹਾ ਕਿ ਪਾਰਕਿੰਗ ਦੇ ਵਾਹਨਾਂ ਕਰ ਕੇ ਦੁਕਾਨਾਂ ਦਾ ਸਾਮਾਨ ਦੁਕਾਨਾਂ ਅੱਗੇ ਰੱਖਣ ਵਿਚ ਮੁਸ਼ਕਿਲਾਂ ਆ ਰਹੀਆਂ ਹਨ। ਹਸਪਤਾਲ ਵਾਲਿਆਂ ਨੂੰ ਕਾਰੋਬਾਰ ਦਾ ਧਿਆਨ ਰੱਖਣਾ ਚਾਹੀਦਾ ਹੈ। ਹਰਗੁਣ ਹਸਪਤਾਲ ਦੀ ਨਾਜਾਇਜ਼ ਪਾਰਕਿੰਗ ਸਬੰਧੀ ਪੁਲਸ ਨੂੰ ਵੀ ਸੂਚਨਾ ਦੇਣ ਦੇ ਬਾਵਜੂਦ ਖਾਸ ਧਿਆਨ ਨਹੀਂ ਦਿੱਤਾ ਗਿਆ। ਦੁਕਾਨਦਾਰਾਂ ਨੇ ਨਿਗਮ ਕਮਿਸ਼ਨਰ ਤੇ ਲੈਂਡ ਵਿਭਾਗ ਦੇ ਅਸਟੇਟ ਅਧਿਕਾਰੀ ਨੂੰ ਮੰਗ ਕਰਦਿਆਂ ਨਾਜਾਇਜ਼ ਪਾਰਕਿੰਗ ਤੇ ਕਬਜ਼ੇ ਹਟਾਉਣ ਦੀ ਮੰਗ ਕੀਤੀ ਹੈ।
ਪ੍ਰੇਮ ਵਿਆਹ ਕਰਵਾਉਣ ਵਾਲੇ ਜੋੜੇ ਨੂੰ ਅਗਵਾ ਕਰਨ ਦੇ ਦੋਸ਼ 'ਚ ਯੂ. ਪੀ. ਪੁਲਸ ਦਾ ਥਾਣੇਦਾਰ ਤੇ ਸਿਪਾਹੀ ਨਾਮਜ਼ਦ
NEXT STORY