ਜਲੰਧਰ(ਪ੍ਰੀਤ)— ਪੁਲਸ ਨੇ ਇਕ ਨਾਈਜੀਰੀਅਨ ਨੂੰ ਅੱਧਾ ਕਿੱਲੋ ਅਫੀਮ ਦੇ ਨਾਲ ਗ੍ਰਿਫਤਾਰ ਕੀਤਾ ਹੈ। ਤਿੰਨ ਮਹੀਨੇ ਪਹਿਲਾਂ ਓਕਾਯੋ ਨਾਂ ਦੇ ਇਸ ਨਾਈਜੀਰੀਅਨ ਨੂੰ ਹੈਰੋਇਨ ਕੇਸ 'ਚ ਫੜਿਆ ਸੀ। ਜ਼ਮਾਨਤ 'ਤੇ ਛੁੱਟਣ ਤੋਂ ਬਾਅਦ ਇਸ ਨੇ ਫਿਰ ਤੋਂ ਉਹ ਹੀ ਧੰਦਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਵੀਰਵਾਰ ਨੂੰ ਐੱਸ. ਆਈ. ਮੋਹਨ ਸਿੰਘ ਨੇ ਉਸ ਨੂੰ ਅੱਧਾ ਕਿੱਲੋ ਅਫੀਮ ਨਾਲ ਗ੍ਰਿਫਤਾਰ ਕਰ ਲਿਆ। ਫੜਿਆ ਗਿਆ ਵਿਅਕਤੀ ਦਿੱਲੀ ਦਾ ਰਹਿਣ ਵਾਲਾ ਹੈ। ਪਿਛਲੀ ਵਾਰ ਪੁਲਸ ਉਸ ਤੋਂ ਕੋਈ ਸਾਮਾਨ ਬਰਾਮਦ ਨਹੀਂ ਕਰ ਸੀ ਸੀ ਪਰ ਇਸ ਵਾਰ ਉਹ ਅੱਧੀ ਕਿੱਲੋ ਹੈਰੋਇਨ ਦੇ ਨਾਲ ਫੜਿਆ ਗਿਆ ਹੈ, ਜਿਸ ਦੀ ਕੌਮਾਂਤਰੀ ਕੀਮਤ ਢਾਈ ਕਰੋੜ ਹੈ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਹ ਨਾਈਜੀਰੀਅਨ ਥਾਣੇ 'ਚ ਖਾਣ ਲਈ ਸਿਰਫ ਬਰਗਰ ਮੰਗਦਾ ਹੈ। ਪੁਲਸ ਇਸ ਨੂੰ ਸਾਧਾਰਣ ਖਾਣਾ ਦੇ ਰਹੀ ਹੈ, ਜਿਸ ਨੂੰ ਖਾਣ ਤੋਂ ਉਹ ਇਨਕਾਰ ਕਰ ਰਿਹਾ ਹੈ।
ਛੱਪੜ ਦੇ ਆਲੇ-ਦੁਆਲੇ ਨਾਜਾਇਜ਼ ਬਣਾਏ 6 ਮਕਾਨਾਂ ਨੂੰ ਤੋੜਿਆ
NEXT STORY