ਅੰਮ੍ਰਿਤਸਰ/ਅਟਾਰੀ - ਜੰਮੂ-ਕਸ਼ਮੀਰ ਵਿਚ ਭਾਰਤ-ਪਾਕਿਸਤਾਨ ਫੌਜਾਂ ਵਿਚ ਲਗਾਤਾਰ ਵਧਦੀ ਜਾ ਰਹੀ ਤਲਖੀ ਵਿਚ ਅੱਜ ਪਾਕਿਸਤਾਨ ਦੀ ਸਰਕਾਰ ਨੇ 78 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ ਜੋ ਅੱਜ ਅਟਾਰੀ ਬਾਰਡਰ ਕ੍ਰਾਸ ਕਰ ਕੇ ਭਾਰਤ ਪੁੱਜ ਗਏ। ਜ਼ਿਲਾ ਪ੍ਰਸ਼ਾਸਨ ਅਤੇ ਫਿਸ਼ਰੀਜ਼ ਬੋਰਡ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਮਛੇਰਿਆਂ ਨੂੰ ਰਿਸੀਵ ਕੀਤਾ ਗਿਆ ਅਤੇ ਇਮੀਗਰੇਸ਼ਨ ਵਿਭਾਗ ਸਮੇਤ ਹੋਰ ਏਜੰਸੀਆਂ ਵੱਲੋਂ ਵੀ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਸਾਰੇ ਮਛੇਰੇ ਗੁਜਰਾਤ ਅਤੇ ਮੁੰਬਈ ਦੇ ਤਟਵਰਤੀ ਇਲਾਕਿਆਂ ਦੇ ਰਹਿਣ ਵਾਲੇ ਹਨ ਜੋ ਮੱਛੀ ਫੜਨ ਦਾ ਕੰਮ ਕਰਦੇ ਹਨ ਅਤੇ ਸਮੁੰਦਰ ਦੀਆਂ ਲਹਿਰਾਂ ਦੇ ਵਹਾਅ ਵਿਚ ਆ ਕੇ ਪਾਕਿਸਤਾਨੀ ਹੱਦ ਵਿਚ ਚਲੇ ਗਏ ਜਿਥੇ ਪਾਕਿਸਤਾਨ ਕੋਸਟ ਗਾਰਡਜ਼ ਵੱਲੋਂ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਨ੍ਹਾਂ ਸਾਰੇ ਮਛੇਰਿਆਂ ਨੂੰ ਕਰਾਚੀ ਦੀ ਮਲੇਰ ਜੇਲ ਤੋਂ ਰਿਹਾ ਕੀਤਾ ਗਿਆ ਹੈ ਜਦੋਂ ਕਿ ਅਜੇ ਵੀ ਪਾਕਿਸਤਾਨ ਦੀਆਂ ਜੇਲਾਂ ਵਿਚ 298 ਭਾਰਤੀ ਮਛੇਰੇ ਕੈਦ ਹਨ ਜੋ ਆਪਣੀ ਸਜ਼ਾ ਕੱਟ ਰਹੇ ਹਨ ਹਾਲਾਂਕਿ ਕੈਦੀਆਂ ਦੀ ਅਦਲਾ-ਬਦਲੀ ਨੂੰ ਲੈ ਕੇ ਹੋਏ ਸਮਝੌਤੇ ਦੇ ਤਹਿਤ ਦੋਵੇਂ ਦੇਸ਼ ਉਨ੍ਹਾਂ ਕੈਦੀਆਂ ਦੀ ਤੁਰੰਤ ਰਿਹਾਈ ਕਰਨ ਲਈ ਸਹਿਮਤ ਹਨ ਜੋ ਗਲਤੀ ਨਾਲ ਸੀਮਾ ਪਾਰ ਕਰ ਜਾਂਦੇ ਹਨ ਪਰ ਮਛੇਰਿਆਂ ਦੇ ਮਾਮਲੇ ਵਿਚ ਅਜਿਹਾ ਨਹੀਂ ਹੁੰਦਾ ਕਿਉਂਕਿ ਮਛੇਰਿਆਂ ਦੀਆਂ ਲੱਖਾਂ ਰੁਪਏ ਦੀਆਂ ਬੇੜੀਆਂ ਨੂੰ ਜ਼ਬਤ ਕਰਨ ਦਾ ਲਾਲਚ ਹੁੰਦਾ ਹੈ ਇਸ ਲਈ ਇਨ੍ਹਾਂ ਮਛੇਰਿਆਂ ਨੂੰ ਬੇਕਸੂਰ ਹੋਣ ਦੇ ਬਾਅਦ ਵੀ ਦੋ ਤੋਂ ਪੰਜ ਸਾਲ ਦੀ ਕੈਦ ਭੁਗਤਣੀ ਪੈਂਦੀ ਹੈ ਜਦੋਂ ਕਿ ਉਹ ਕਿਸੇ ਤਰ੍ਹਾਂ ਦੀ ਜਾਸੂਸੀ ਕਰਨ ਲਈ ਨਹੀਂ ਸਗੋਂ ਮੱਛੀਆਂ ਫੜਨ ਲਈ ਸਮੁੰਦਰ ਵਿਚ ਆਉਂਦੇ ਹਨ।
ਡੀ. ਸੀ. ਵੱਲੋਂ 'ਮਗਨਰੇਗਾ' ਤਹਿਤ ਚਲ ਰਹੇ ਕੰਮਾਂ ਦਾ ਲਿਆ ਗਿਆ ਜਾਇਜ਼ਾ
NEXT STORY