ਪਠਾਨਕੋਟ (ਸ਼ਾਰਦਾ) : ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਐਤਵਾਰ ਪਠਾਨਕੋਟ ਫੇਰੀ ਦੇ ਦੌਰਾਨ ਸੂਬੇ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ 'ਤੇ ਵਾਰ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦਾ ਇਕ ਮੰਤਰੀ ਪਾਕਿਸਤਾਨੀ ਫੌਜ ਦੇ ਮੁਖੀ ਨਾਲ ਜੱਫੀ ਪਾਉਂਦਾ ਹੈ ਅਤੇ ਕਾਂਗਰਸ ਦਾ ਇਕ ਨੇਤਾ ਭਾਰਤੀ ਫੌਜ ਮੁਖੀ ਨੂੰ ਗੁੰਡਾ ਕਹਿੰਦਾ ਹੈ। ਖੁਦ ਨੂੰ ਫੌਜੀ ਕਹਿਣ ਵਾਲੇ ਮੁੱਖ ਮੰਤਰੀ ਕੈ. ਅਮਰਿੰਦਰ ਇਨ੍ਹਾਂ ਮੁੱਦਿਆਂ 'ਤੇ ਚੁੱਪ ਕਿਉਂ ਧਾਰੀ ਬੈਠੇ ਹਨ? ਕੀ ਕੈਪਟਨ ਅਮਰਿੰਦਰ ਨੂੰ ਸ਼ਰਮ ਨਹੀਂ ਆਉਂਦੀ? ਕੈਪਟਨ ਸਾਹਿਬ ਇਹ ਵੀ ਦੱਸਣ ਕਿ 1984 ਦੇ ਦੰਗਿਆਂ 'ਚ ਹੁਣ ਜੇਲ ਦੀਆਂ ਸਲਾਖਾਂ ਦੇ ਪਿੱਛੇ ਸੱਜਣ ਕੁਮਾਰ, ਤਿੰਨ ਵਾਰ ਕਾਂਗਰਸ ਦੇ ਸਾਂਸਦ ਬਣੇ। ਕੀ ਇਸ ਬਾਰੇ ਮੁੱਖ ਮੰਤਰੀ ਨੂੰ ਸਫਾਈ ਨਹੀਂ ਦੇਣੀ ਚਾਹੀਂਦੀ? ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਕੋਈ ਮੁਕਾਬਲਾ ਨਹੀਂ। ਭਾਜਪਾ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਨਾਲ ਪਿਛਲੇ 20 ਸਾਲਾਂ ਦੌਰਾਨ ਨੇੜਤਾ ਕੰਮ ਕੀਤਾ ਹੈ ਅਤੇ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਇਕ ਵੀ ਛੁੱਟੀ ਨਹੀਂ ਲਈ। ਦਿਨ 'ਚ 24 ਘੰਟਿਆਂ 'ਚ 18 ਘੰਟੇ ਤੱਕ ਕੰਮ ਕਰਨ ਦੀ ਲਗਨ ਪ੍ਰਧਾਨ ਮੰਤਰੀ ਮੋਦੀ 'ਚ ਹੀ ਹੈ।
ਸ਼ਾਹ ਨੇ ਕਿਹਾ ਕਿ ਦੇਸ਼ ਦੇ 289 ਸੰਸਦੀ ਹਲਕਿਆਂ ਨੂੰ ਘੁੰਮਣ ਦੇ ਬਾਅਦ ਉਹ ਇਸ ਸਿੱਟੇ 'ਤੇ ਪੁੱਜੇ ਹਨ, ਜਨਤਾ ਦੀ ਇਕ ਹੀ ਪਸੰਦ ਪ੍ਰਧਾਨ ਮੰਤਰੀ ਮੋਦੀ ਹੀ ਹੈ ਕਿ ਉਹ ਦੂਜੀ ਵਾਰ ਵੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਉਨ੍ਹਾਂ ਨੇ ਸਰਜੀਕਲ ਅਤੇ ਏਅਰ ਸਟਰਾਈਕ ਦਾ ਸਿਹਰਾ ਪ੍ਰਧਾਨ ਮੰਤਰੀ ਮੋਦੀ ਨੂੰ ਦਿੰਦੇ ਹੋਏ ਕਿਹਾ ਕਿ 56 ਇੰਚ ਦਾ ਸੀਨੇ ਵਾਲਾ ਪ੍ਰਧਾਨ ਮੰਤਰੀ ਹੀ ਸੈਨਾ ਨੂੰ ਇਸ ਬਾਰੇ ਸਾਹਸੀ ਆਦੇਸ਼ ਦੇ ਸਕਦਾ ਹੈ। ਸ਼ਾਹ ਨੇ ਦ੍ਰਿੜਤਾਪੂਰਬਕ ਦੋਹਰਾਇਆ ਕਿ ਦੇਸ਼ 'ਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਚੋਣਾਂ ਬਾਅਦ ਦੂਸਰੀ ਵਾਰ ਸਰਕਾਰ ਬਣਦੇ ਹੀ ਜੰਮੂ-ਕਸ਼ਮੀਰ ਵਿਚ ਲਾਗੂ 370 ਦੀ ਧਾਰਾ ਨੂੰ ਤੋੜ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦੂਜੇ ਪਾਸੇ ਰਾਹੁਲ ਗਾਂਧੀ ਅਜਿਹੇ ਨੇਤਾ ਹਨ ਜੋ ਦੇਸ਼ ਵਿਚ ਮਾਮੂਲੀ ਤਾਪਮਾਨ ਵਧਦੇ ਹੀ ਵਿਦੇਸ਼ਾਂ 'ਚ ਛੁੱਟੀਆਂ ਮਨਾਉਣ ਚਲੇ ਜਾਂਦੇ ਹਨ। ਮਾਂ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਸਦਾ ਬੇਟਾ ਕਿੱਥੇ ਹੈ। ਉਹ ਵਿਚਾਰੀ ਬੇਟੇ ਨੂੰ ਲੱਭਦੀ ਹੀ ਰਹਿੰਦੀ ਹੈ
ਸ਼ਾਹ ਨੇ ਸੂਬੇ ਦੇ ਲਈ ਅਕਾਲੀ-ਭਾਜਪਾ ਸਰਕਾਰ ਨੂੰ ਬੇਹਤਰ ਦੱਸਿਆ ਅਤੇ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਸਰਕਾਰ ਸੂਬੇ ਦੀ ਜਨਤਾ ਦੀਆਂ ਉਪੇਕਸ਼ਾਵਾਂ 'ਤੇ ਖਰੀ ਨਹੀਂ ਉਤਰੀ ਹੈ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਪ੍ਰਦੇਸ਼ ਭਾਜਪਾ ਪ੍ਰਧਾਨ ਸ਼ਵੇਤ ਮਲਿਕ, ਮੁਖੀ ਕੈ. ਅਭਿਮੰਨਿਊ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਹਾਜ਼ਰ ਸਨ।
ਪੰਜਾਬ 'ਚ ਗਰਮੀ ਤੋਂ ਮਿਲੇਗੀ ਰਾਹਤ, ਬਦਲੇਗਾ ਮੌਸਮ
NEXT STORY