ਪਟਿਆਲਾ (ਰਾਜੇਸ਼)-ਲੰਬੇ ਸਮੇਂ ਤੋਂ ਸਮਾਜਕ ਕਾਰਜਾਂ ਵਿਚ ਜੁਟੀ ਅਤੇ ਨਵੀਂ ਪੀਡ਼੍ਹੀ ਨੂੰ ਦੇਸ਼-ਭਗਤੀ ਨਾਲ ਜੋਡ਼ ਰਹੀ ਸ਼ੇਰੇ-ਪੰਜਾਬ ਸੰਸਥਾ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਕਰਤਾਪੁਰ ਵਿਖੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ। ਸੰਸਥਾ ਦੇ ਜ਼ਿਲਾ ਪ੍ਰਧਾਨ ਗੁਰਬੀਰ ਸਿੰਘ ਜੋਗੀਪੁਰ ਅਤੇ ਉਨ੍ਹਾਂ ਦੀ ਟੀਮ ਨੇ ਬੱਚਿਆਂ ਨੂੰ ਚੰਗੇ ਕਾਰਜਾਂ ਪ੍ਰਤੀ ਪ੍ਰੇਰਿਤ ਕੀਤਾ। ਬੱਚਿਆਂ ਨੂੰ ਪਡ਼੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਸਮੇਂ-ਸਮੇਂ ’ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਮਦਦ ਕਰਦੀ ਰਹੇਗੀ। ਉਨ੍ਹਾਂ ਬੱਚਿਆਂ ਨੂੰ ਦੇਸ਼ ਨੂੰ ਅਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਬਾਰੇ ਜਾਣਕਾਰੀ ਦਿੱਤੀ। ਬੱਚਿਆਂ ਨੂੰ ਦੇਸ਼ ਦੀ ਸੇਵਾ ਲਈ ਤਤਪਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਟਿਆਲਾ ਦੇ ਮੀਤ ਪ੍ਰਧਾਨ ਰਾਜਿੰਦਰ ਵਰਮਾ, ਵਿੱਕੀ ਚੌਹਾਨ, ਲਵ ਧਾਲੀਵਾਲ, ਜਸਪਾਲ ਪਾਲੀ, ਹਰਦੀਪ ਸਿੰਘ, ਕਮਲ ਬੋਲਡ਼, ਅਕਾਸ਼ਦੀਪ ਸਿੰਘ, ਜ਼ਿਲਾ ਪ੍ਰੀਸ਼ਦ ਮੈਂਬਰ ਹਰਵਿੰਦਰ ਸਿੰਘ ਜੋਗੀਪੁਰ, ਸਰਪੰਚ ਕਰਮਜੀਤ ਸਿੰਘ, ਅਮਨਦੀਪ ਕੌਰ, ਕਮਲਜੀਤ ਕੌਰ, ਸਤਵਿੰਦਰ ਸਿੰਘ ਅਤੇ ਮਲਕੀਤ ਸਿੰਘ ਆਦਿ ਸ਼ਾਮਲ ਸਨ।
ਮਾਮਲਾ ਡਾ. ਅੰਬੇਡਕਰ ਦੀ ਤੁਲਨਾ ਮੋਦੀ ਨਾਲ ਕਰਨ ਦਾ
NEXT STORY