ਪਟਿਆਲਾ (ਰਾਜੇਸ਼)-ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ ਚਲਾਈ ‘ਸਵੱਛਤਾ ਜਾਗਰੂਕਤਾ ਮੁਹਿੰਮ’ ਨਾਲ ਜੁਡ਼ਨ ਲਈ ‘ਪ੍ਰਾਈਡ ਆਫ ਪੰਜਾਬ’ ਸੁਨੰਦਾ ਸ਼ਰਮਾ ਨੂੰ ਗਰੀਬ ਸੇਵਾ ਸੋਸਾਇਟੀ ਪੰਜਾਬ ਦੇ ਪ੍ਰਧਾਨ ਜਸਵਿੰਦਰ ਜੁਲਕਾਂ, ਮੰਜੂ ਅਰੋਡ਼ਾ ਤੇ ਹੋਰਨਾਂ ਮੈਂਬਰਾਂ ਵੱਲੋਂ ਸਨਮਾਨਤ ਕੀਤਾ ਗਿਆ। ਇਸ ਦੌਰਾਨ ਸੁਨੰਦਾ ਸ਼ਰਮਾ ਨੇ ਕਿਹਾ ਕਿ ਆਪਣੇ ਜੱਦੀ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਉਨ੍ਹਾਂ ਨੂੰ ਇਸ ਮੁਹਿੰਮ ਨਾਲ ਜੋਡ਼ਿਆ ਗਿਆ ਹੈ। ਉਹ ਮੇਅਰ ਸੰਜੀਵ ਸ਼ਰਮਾ ਬਿੱਟੂ ਤੇ ਸਮੁੱਚੇ ਪ੍ਰਸ਼ਾਸਨ ਦੇ ਦਿਲੋਂ ਧੰਨਵਾਦੀ ਹਨ। ਸੋਸਾਇਟੀ ਦੇ ਪ੍ਰਧਾਨ ਜਸਵਿੰਦਰ ਜੁਲਕਾਂ ਨੇ ਕਿਹਾ ਕਿ ਸੁਨੰਦਾ ਸ਼ਰਮਾ ਮਿਸਜ਼ ਇੰਡੀਆ ਅਰਥ ਫਾਈਨਲਿਸਟ 2018-19 ਤੇ ਮਿਸਜ਼ ਇੰਡੀਆ ਟਾਈਮਲੈੱਸ ਬਿਊਟੀ ਵੀ ਰਹਿ ਚੁੱਕੇ ਹਨ। ਇਸ ਮੌਕੇ ‘ਮਿਸਜ਼ ਯੂਨੀਵਰਸ’ ਰੁਚੀ ਨਰੂਲਾ, ਡਾ. ਨਵਜਿੰਦਰ ਸੋਢੀ, ਡਾ. ਵਿਕਾਸ ਗੋਇਲ, ਗੁਰਮਿੰਦਰ ਮੱਟੂ, ਪਰਮਜੀਤ ਸਿੰਘ ਬੇਦੀ, ਹਰਪ੍ਰੀਤ ਕੌਰ ਬੇਦੀ, ਭਾਵਨਾਪ੍ਰੀਤ ਸਾਹਨੀ, ਐੈੱਸ. ਪੀ. ਚਾਂਦ, ਵਾਈ. ਪੀ. ਸੂਦ, ਪੁਸ਼ਪਿੰਦਰ ਕੌਰ ਗਿੱਲ, ਨੀਲਮ ਸੰਧੂ, ਰਾਜ ਸਿੰਗਲਾ ਅਤੇ ਪਰਮਜੋਤ ਕੌਰ ਆਦਿ ਹਾਜ਼ਰ ਸਨ।
ਸ਼ੁਤਰਾਣਾ ’ਚ ਅਨੇਕਾਂ ਟਕਸਾਲੀ ਅਕਾਲੀ ਕਾਂਗਰਸ ’ਚ ਸ਼ਾਮਲ
NEXT STORY