ਪਟਿਆਲਾ (ਜੋਸਨ)-5 ਸਾਲ ਤੋਂ ਪੱਛਮੀ ਬੰਗਾਲ ਦੇ ਲੱਖੀ ਕੁੰਡੀ ਤੋਂ ਗੁੰਮ ਅੰਜਲੀ ਨੂੰ ਅੱਜ ਸਮਾਜ-ਸੇਵੀ ਓ. ਪੀ. ਗਰਗ ਦੇ ਸੁਹਿਰਦ ਯਤਨਾਂ ਸਦਕਾ ਪਿੰਗਲਾ ਆਸ਼ਰਮ ਵਿਖੇ ਨਗਰ ਕੌਂਸਲ ਸਨੌਰ ਦੇ ਉੱਪ-ਪ੍ਰਧਾਨ ਹਰਜਿੰਦਰ ਹਰੀਕਾ ਦੀ ਮੌਜੂਦਗੀ ’ਚ ਮੁਖੀ ਬਾਬਾ ਬਲਬੀਰ ਸਿੰਘ ਦੁਆਰਾ ਵਾਰਸਾਂ ਨੂੰ ਸੌਂਪ ਦਿੱਤਾ ਗਿਆ। ਸਮਾਜ ਸੇਵਕ ਸ਼੍ਰੀ ਗਰਗ ਦੁਆਰਾ ਵਾਰਸਾਂ ਨੂੰ ਵਾਪਸ ਜਾਣ ਲਈ ਕਿਰਾਇਆ ਤੇ ਹੋਰ ਸਾਮਾਨ ਵੀ ਦਿੱਤਾ ਗਿਆ। ਇਸ ਮੌਕੇ ਸੰਤ ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਉਕਤ ਔਰਤ ਉਮਰ ਲਗਭਗ 50 ਸਾਲ ਨੂੰ ਲਾਵਾਰਸ ਹਾਲਾਤ ’ਚ ਕੁਝ ਸਮਾਜ-ਸੇਵੀ ਵਰਕਰਾਂ ਦੁਆਰਾ ਪਿੰਗਲਾ ਆਸ਼ਰਮ ਵਿਖੇ ਪਹੁੰਚਾਇਆ ਗਿਆ ਸੀ। ਉਸ ਸਮੇਂ ਮਾਨਸਿਕ ਤਣਾਅ ਕਾਰਨ ਇਹ ਕੁਝ ਵੀ ਦੱਸਣ ਤੋਂ ਅਸਮਰੱਥ ਸੀ। ਹੁਣ ਜਦੋਂ ਸੇਵਾ-ਸੰਭਾਲ ਨਾਲ ਇਹ ਠੀਕ ਹੋ ਗਈ ਸੀ ਤਾਂ ਸਮਾਜ-ਸੇਵੀ ਓ. ਪੀ. ਗਰਗ ਦੁਆਰਾ ਇਸ ਦੀ ਬੰਗਾਲੀ ਭਾਸ਼ਾ ਨੂੰ ਸਮਝ ਕੇ ਇਸ ਦੇ ਵਾਰਸਾਂ ਨਾਲ ਸੰਪਰਕ ਕਾਇਮ ਕੀਤਾ ਗਿਆ। ਇਸ ਮੌਕੇ ਮੌਜੂਦ ਨਗਰ ਕੌਂਸਲ ਦੇ ਪ੍ਰਧਾਨ ਹਰਜਿੰਦਰ ਹਰੀਕਾ ਨੇ ਅੰਜਲੀ ਨੂੰ ਉਸ ਦੇ ਬੇਟੇ ਲਵ ਕੁਮਾਰ ਅਤੇ ਸਹੁਰੇ ਬਾਬੂ ਸਿੰਘ ਨੂੰ ਸੌਂਪਦੇ ਹੋਏ ਕਿਹਾ ਕਿ ਪਿੰਗਲਾ ਆਸ਼ਰਮ ਦੀਆਂ ਸੇਵਾਵਾਂ ’ਤੇ ਸਾਨੂੰ ਬਹੁਤ ਮਾਣ ਹੈ। ਹੁਣ ਤੱਕ ਅਨੇਕਾਂ ਲਾਵਾਰਸਾਂ ਨੂੰ ਪਿੰਗਲਾ ਆਸ਼ਰਮ ਮੁਖੀ ਸੰਤ ਬਲਬੀਰ ਸਿੰਘ ਸੇਵਾ-ਸੰਭਾਲ ਦੁਆਰਾ ਠੀਕ ਕਰ ਕੇ ਘਰ ਵਾਪਸ ਭੇਜ ਚੁੱਕੇ ਹਨ। ਇਸ ਸਮੇਂ ਨਰੇਸ਼ ਗੋਇਲ, ਹਰਜੋਤ ਸਿੰਘ, ਸੰਨੀ, ਬੀਬੀ ਜਸਵਿੰਦਰ ਕੌਰ ਸਨੌਰ ਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।
ਰਾਮ ਸਿੰਘ ਸਨੌਰ ਨੂੰ ਇੰਪਲਾਈਜ਼ ਫੈੈੱਡਰੇਸ਼ਨ ਯੂਨੀਅਨ ਦਾ ਪ੍ਰਧਾਨ ਬਣਾਇਆ
NEXT STORY