ਪਟਿਆਲਾ (ਰਾਜੇਸ਼)-ਪਟਿਆਲਾ ਪ੍ਰਾਪਰਟੀ ਡੀਲਰ ਵੈੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਧੇ ਸ਼ਾਮ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪ੍ਰਾਪਰਟੀ ਕਾਰੋਬਾਰ ਨੂੰ ਹੱਲਾਸ਼ੇਰੀ ਦੇਣ ਲਈ ਅਤੇ ਆਮ ਲੋਕਾਂ ਨੂੰ ਰਾਹਤ ਦੇਣ ਲਈ 5 ਮਹੀਨੇ ਪਹਿਲਾਂ ਪ੍ਰਾਪਰਟੀ ਰੈਗੂਲਰਾਈਜ਼ੇਸ਼ਨ ਪਾਲਿਸੀ ਜਾਰੀ ਕੀਤੀ ਸੀ। ਪੁੱਡਾ ਸਟਾਫ ਇਸ ਨੂੰ ਲਾਗੂ ਕਰਨ ਲਈ ਸਹਿਯੋਗ ਨਹੀਂ ਦੇ ਰਿਹਾ। ਇਸ ਕਰ ਕੇ ਲੋਕ ਬੇਹੱਦ ਦੁਖੀ ਹਨ। ਲੋਕ ਪੁੱਡਾ ਦਫ਼ਤਰ ਵਿਚ ਧੱਕੇ ਖਾਂਦੇ ਰਹਿੰਦੇ ਹਨ। ਉਨ੍ਹਾਂ ਨੂੰ ਐੈੱਨ. ਓ. ਸੀ. ਨਹੀਂ ਮਿਲ ਰਹੀ। ਉਹ ਆਪਣੇ ਪਲਾਟਾਂ ਦੀ ਰਜਿਸਟਰੀ ਨਹੀਂ ਕਰਵਾ ਸਕਦੇ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੀ ਇਸ ਸਬੰਧੀ ਅਹਿਮ ਮੀਟਿੰਗ ਹੋਈ। ਇਸ ਵਿਚ ਉਕਤ ਮੁੱਦੇ ’ਤੇ ਗੰਭੀਰ ਚਰਚਾ ਹੋਈ। ਗੋਇਲ ਨੇ ਕਿਹਾ ਕਿ 5 ਮਹੀਨਿਆਂ ਦੌਰਾਨ ਪੁੱਡਾ ਨੇ ਇਕ ਵੀ ਕਾਲੋਨੀ ਰੈਗੂਲਰਾਈਜ਼ ਨਹੀਂ ਕੀਤੀ। 40 ਕੇਸ ਅਪਲਾਈ ਹੋਏ ਹਨ। ਪੰਜ ਹਜ਼ਾਰ ਦੇ ਲਗਭਗ ਪਲਾਟ ਹੋਲਡਰਾਂ ਨੇ ਐੈੱਨ. ਓ. ਸੀ. ਲੈਣ ਲਈ ਫੀਸ ਭਰ ਕੇ ਅਪਲਾਈ ਕੀਤਾ ਹੋਇਆ ਹੈ। ਉਨ੍ਹਾਂ ਨੂੰ ਐੈੱਨ. ਓ. ਸੀ. ਨਹੀਂ ਮਿਲ ਰਹੀ। ਐਸੋਸੀਏਸ਼ਨ ਦਾ ਵਫਦ ਇਸ ਸਬੰਧੀ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੂੰ ਵੀ ਮਿਲਿਆ ਸੀ। ਉਨ੍ਹਾਂ ਤੁਰੰਤ ਕਾਰਵਾਈ ਕਰਦੇ ਹੋਏ ਪੁੱਡਾ ਅਫਸਰਾਂ ਨੂੰ ਫੋਨ ਵੀ ਕੀਤੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਅਫਸਰ ਤਾਂ ਕੰਮ ਕਰਨਾ ਚਾਹੁੰਦੇ ਹਨ ਪਰ ਸਟਾਫ ਬਿਲਕੁਲ ਸਹਿਯੋਗ ਨਹੀਂ ਦੇ ਰਿਹਾ। ਮਹਾਰਾਣੀ ਪ੍ਰਨੀਤ ਕੌਰ ਖੁਦ ਇਸ ਮੁੱਦੇ ’ਤੇ ਪ੍ਰਾਪਰਟੀ ਡੀਲਰਾਂ ਤੇ ਆਮ ਲੋਕਾਂ ਦੇ ਨਾਲ ਹਨ। ਉਨ੍ਹਾਂ ਕਈ ਵਾਰ ਇਸ ਸਬੰਧੀ ਪੁੱਡਾ ਦੇ ਅਫਸਰਾਂ ਨੂੰ ਹੁਕਮ ਵੀ ਕੀਤੇ ਪਰ ਥੱਲਡ਼ੇ ਸਟਾਫ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਐੈੱਨ. ਓ. ਸੀ. ਦੇਣ ਲਈ 10 ਕਰਮਚਾਰੀ ਤਾਇਨਾਤ ਕੀਤੇ ਹੋਏ ਹਨ। 150 ਦਿਨਾਂ ਵਿਚ ਸਿਰਫ 1 ਹਜ਼ਾਰ ਐੈੱਨ. ਓ. ਸੀ. ਜਾਰੀ ਕੀਤੀ ਹੈ। ਪੁੱਡਾ ਸਟਾਫ ਨੂੰ ਚਾਹੀਦਾ ਹੈ ਕਿ ਰੋਜ਼ਾਨਾ 100 ਦੇ ਲਗਭਗ ਐੈੱਨ. ਓ. ਸੀ. ਜਾਰੀ ਹੋਣ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਮੌਜੂਦਾ ਸਮੇਂ ਇਕ ਦਿਨ ਵਿਚ 10 ਐੈੱਨ. ਓ. ਸੀ. ਵੀ ਜਾਰੀ ਨਹੀਂ ਹੋ ਰਹੀਆਂ। ਐਸੋਸੀਏਸ਼ਨ ਕੋਲ ਇਹ ਮਾਮਲਾ ਪਹੁੰਚਿਆ ਹੈ ਕਿ ਪ੍ਰਤੀ ਐੈੱਨ. ਓ. ਸੀ. 10 ਹਜ਼ਾਰ ਰੁਪਏ ਦੀ ਡਿਮਾਂਡ ਕੀਤੀ ਜਾ ਰਹੀ ਹੈ। ਇਹ ਹਿਸਾਬ ਕੁੱਝ ਹੇਠਲੇ ਪੱਧਰ ’ਤੇ ਹੋ ਰਿਹਾ ਹੈ। ਐਸੋਸੀਏਸ਼ਨ ਜਾਂਚ ਦੀ ਮੰਗ ਕਰਦੀ ਹੈ। ਇਸ ਮੌਕੇ ਦਵਿੰਦਰ ਮਹਿਤਾ, ਮਿੱਤਲ ਪ੍ਰਾਪਰਟੀ ਗੁਰਬਚਨ ਸਿੰਘ, ਰਾਮ ਸਿੰਘ, ਮਹਿੰਦਰ ਸਿੰਘ ਸਿਉਣਾ, ਰਾਮ ਸਿੰਘ ਸਨੌਰ, ਜਗਦੇਵ ਸਿੰਘ, ਰਾਜੇਸ਼ ਬਿੱਟੂ, ਜੱਗੀ, ਹੈਪੀ ਪ੍ਰਾਪਰਟੀ, ਸਰਵਾਰਾ ਪ੍ਰਾਪਰਟੀ, ਰਾਜੇਸ਼ ਬਿੱਟੂ ਭਾਦਸੋਂ ਰੋਡ, ਮੁਕੇਸ਼ ਮਲਹੋਤਰਾ, ਪੋਨੂੰ, ਜਿਉਣਾ ਖਾਨ, ਬਿੱਟੂ ਮੰਜਾਲ, ਹਰੀ ਸਿੰਘ ਚੌਰਾ, ਬੀ. ਕੇ. ਅਰਬਨ ਅਸਟੇਟ, ਵੀਨੂੰ ਗੋਇਲ, ਸੰਦੀਪ ਪ੍ਰਾਪਰਟੀ, ਪੁਰੀ ਪ੍ਰਾਪਰਟੀ, ਦੱਤ ਪ੍ਰਾਪਰਟੀ ਅਤੇ ਬਲਕਾਰ ਸਿੰਘ ਕਾਨਾਹੇਡ਼ੀ ਤੋਂ ਇਲਾਵਾ ਹੋਰ ਕਈ ਆਗੂ ਹਾਜ਼ਰ ਸਨ।
ਪੱਛਮੀ ਬੰਗਾਲ ਤੋਂ ਗੁੰਮ ਅੰਜਲੀ ਪਿੰਗਲਾ ਆਸ਼ਰਮ ਸਨੌਰ ਨੇ ਘਰ ਵਾਪਸ ਭੇਜੀ
NEXT STORY