ਪਟਿਆਲਾ (ਬਲਜਿੰਦਰ)-ਐੈੱਨ. ਐੈੱਸ. ਯੂ. ਆਈ. ਦੇ ਸਾਬਕਾ ਸੂਬਾ ਪ੍ਰਧਾਨ ਅਤੇ ਯੂਥ ਕਾਂਗਰਸ ਦੇ ਸਾਬਕਾ ਜ਼ਿਲਾ ਪ੍ਰਧਾਨ ਟਰਾਂਸਪੋਰਟਰ ਹਰਪਾਲ ਸਿੰਘ ਪ੍ਰਧਾਨ ਦੇ ਪਿਤਾ, ਉੱਘੇ ਸਮਾਜ ਸੇਵਕ, ਟਰਾਂਸਪੋਰਟਰ ਅਤੇ ਦ੍ਰਿਡ਼੍ਹ ਇਰਾਦੇ ਵਾਲੀ ਸ਼ਖਸੀਅਤ ਸੁਖਮਿੰਦਰ ਸਿੰਘ ਰੰਧਾਵਾ ਨੂੰ ਅੱਜ ਸੈਂਕਡ਼ੇ ਪਤਵੰਤਿਆਂ ਨੇ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਸ਼ਰਧਾਂਜਲੀਆਂ ਭੇਟ ਕੀਤੀਆਂ। ਪਰਿਵਾਰ ਵੱਲੋਂ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ, ਮੇਅਰ ਸੰਜੀਵ ਸ਼ਰਮਾ ਬਿੱਟੂ, ਸੂਚਨਾ ਕਮਿਸ਼ਨਰ ਸੰਜੀਵ ਗਰਗ, ਅਕਾਲੀ ਦਲ ਦੇ ਮੀਤ ਪ੍ਰਧਾਨ ਭਗਵਾਨ ਦਾਸ ਜੁਨੇਜਾ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਸਾਬਕਾ ਚੇਅਰਮੈਨ ਸੁਰਜੀਤ ਅਬਲੋਵਾਲ, ਸੁਖਵੰਤ ਸਿੰਘ ਸਰਾਓ, ਅਕਾਲੀ ਦਲ ਦੇ ਮੁੱਖ ਸਲਾਹਕਾਰ ਅਜੇ ਥਾਪਰ, ਸਾਬਕਾ ਚੇਅਰਮੈਨ ਨਿਰਮਲ ਸਿੰਘ ਭੱਟੀਆਂ, ਜੀ. ਐੈੱਮ. ਪੀ. ਆਰ. ਟੀ. ਸੀ. ਮਨਿੰਦਰ ਸਿੱਧੂ, ਪੰਜਾਬ ਕਾਂਗਰਸ ਦੇ ਸਕੱਤਰ ਸੁਖਦੇਵ ਮਹਿਤਾ, ਡੀ. ਐੈੱਸ. ਪੀ. ਵਿਲੀਅਮ ਜੇਜੀ, ਪੰਜਾਬ ਕਾਂਗਰਸ ਦੇ ਸਕੱਤਰ ਸੰਜੀਵ ਗੋਇਲ ਟੋਨੀ, ਮਨਜੀਤ ਕਾਲੇਵਾ, ਗੋਪਾਲ ਸਿੰਗਲਾ, ਸੰਜੀਵ ਸ਼ਰਮਾ, ਕ੍ਰਿਸ਼ਨਪਾਲ ਠਾਕੁਰ, ਰਾਣਾ ਪੰਜੇਟਾ, ਬਲਵਿੰਦਰ ਸਿੰਘ, ਨਿਖਿਲ ਬਾਤਿਸ਼, ਅਤੁਲ ਜੋਸ਼ੀ, ਕੇ. ਕੇ. ਸਹਿਗਲ, ਅਮਿਤ ਰਾਠੀ, ਅਮਰਜੋਤ ਸਿੰਘ ਪੂਨੀਆ, ਸਾਬਕਾ ਡਿਪਟੀ ਮੇਅਰ ਬੋਪਾਰਾਏ ਇੰਦਰਜੀਤ ਸਿੰਘ ਬੋਪਾਰਾਏ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਹਰਬੀਰ ਸਿੰਘ ਢੀਂਡਸਾ, ਸੰਤੋਖ ਸਿੰਘ, ਐਡਵੋਕੇਟ ਮੂਸਾ ਖਾਨ, ਸ਼ੇਰ ਖਾਨ, ਤੌਫੀਕ ਖਾਨ, ਸ. ਰੰਧਾਵਾ ਦੇ ਸਪੁੱਤਰ ਜਸਪਾਲ ਸਿੰਘ ਰੰਧਾਵਾ, ਸਪੁੱਤਰੀ ਗੁਰਜੀਤ ਕੌਰ ਅਤੇ ਬਲਜੀਤ ਕੌਰ ਮੌਜੂਦ ਸਨ। ਇਸ ਤੋਂ ਇਲਾਵਾ ‘ਹਿੰਦ ਸਮਾਚਾਰ ਗਰੁੱਪ’ ਦੇ ਸੰਪਾਦਕ ਪਦਮਸ਼੍ਰੀ ਵਿਜੇ ਚੋਪਡ਼ਾ ਜੀ, ਮਹਾਰਾਣੀ ਪ੍ਰਨੀਤ ਕੌਰ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਐਂਟੀ-ਟੈਰਾਰਿਸਟ ਫਰੰਟ ਦੇ ਕੌਮੀ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਅਤੇ ਟਰੱਕ ਯੂਨੀਅਨ ਦੇ ਸੂਬਾ ਪ੍ਰਧਾਨ ਹੈਪੀ ਸੰਧੂ ਵੱਲੋਂ ਸ਼ੋਕ ਸੰਦੇਸ਼ ਵੀ ਭੇਜੇ ਗਏ।
ਧਰਮਸੌਤ ਨੇ ਕਾਂਗਰਸ ਰੈਲੀ ਲਈ ਅਹੁਦੇਦਾਰਾਂ ਤੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ
NEXT STORY