ਬੰਗਾ, (ਪੂਜਾ/ਮੂੰਗਾ)- ਟਿਊਬਵੈੱਲ ਨੰਬਰ 2 ਦੇ ਖ਼ਰਾਬ ਹੋ ਜਾਣ ਕਾਰਨ ਮੁਹੱਲਾ ਮੁਕਤਪੁਰਾ, ਭੀਮ ਰਾਓ ਕਾਲੋਨੀ, ਸਿੱਧ ਮੁਹੱਲਾ ਦੇ ਵਾਸੀ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ ।
ਜਾਣਕਾਰੀ ਦਿੰਦੇ ਹੋਏ ਮੁਹੱਲਾ ਵਾਸੀ ਜੈਪਾਲ, ਬਿੰਦੂ, ਪਾਲੋ ਬੈਂਸ, ਸੋਨੂੰ, ਰਾਜ ਕੁਮਾਰ, ਮਲਕੀਤ ਚੰਦ, ਮਾਧੋ ਦਾਸ, ਚਰਨ ਦਾਸ, ਅਸ਼ੋਕ ਕੁਮਾਰ, ਰੇਸ਼ਮ ਆਦਿ ਨੇ ਦੱਸਿਆ ਕਿ ਟਿਊਬਵੈੱਲ ਜੋ ਕਿ ਨਗਰ ਕੌਂਸਲ ਵੱਲੋਂ ਲਾਇਆ ਹੋਇਆ ਹੈ, ਵਾਟਰ ਸਪਲਾਈ ਸੀਵਰ ਬੋਰਡ ਦੇ ਅਧੀਨ ਹੈ ਜੋ ਕਰੀਬ ਪਿਛਲੇ 10 ਦਿਨਾਂ ਤੋਂ ਖ਼ਰਾਬ ਹੈ। ਜਿਸ ਕਾਰਨ ਉਨ੍ਹਾਂ ਦੇ ਮੁਹੱਲੇ ਦੀ ਪਾਣੀ ਦੀ ਸਪਲਾਈ ਠੱਪ ਹੋ ਕੇ ਰਹਿ ਗਈ ਹੈ। ਮੁਹੱਲਾ ਵਾਸੀਆਂ ਨੂੰ ਭਾਰੀ ਪਰੇਸ਼ਾਨੀਅਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੀ ਕਹਿਣੈ ਵਾਟਰ ਸਪਲਾਈ ਦੇ ਐੱਸ.ਡੀ.ਈ. ਦਾ - ਜਦੋਂ ਇਸ ਸਬੰਧੀ ਵਾਟਰ ਸਪਲਾਈ ਦੇ ਐੱਸ.ਡੀ.ਈ. (ਸਬ ਡਵੀਜ਼ਨਲ ਇੰਜੀਨੀਅਰ ) ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਬਹੁਤ ਜਲਦੀ ਸਮੱਸਿਆ ਦਾ ਹੱਲ ਹੋ ਜਾਵੇਗਾ।
ਦੂਸ਼ਿਤ ਪਾਣੀ ਦੀ ਸਪਲਾਈ ਹੋਣ ਕਾਰਨ ਜਤਾਇਆ ਰੋਸ
ਰੂਪਨਗਰ, (ਕੈਲਾਸ਼)- ਸ਼ਹਿਰ ਦੇ ਮੁਹੱਲਾ ਫੂਲ ਚੱਕਰ ਦੇ ਘਰਾਂ ’ਚ ਦੂਸ਼ਿਤ ਪਾਣੀ ਦੀ ਸਪਲਾਈ ਹੋਣ ਕਾਰਨ ਮੁਹੱਲਾ ਨਿਵਾਸੀਆਂ ਨੇ ਰੋਸ ਜਤਾਇਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਹੱਲਾ ਨਿਵਾਸੀਅਾਂ ਮਹਿੰਦਰ ਕੌਰ, ਪ੍ਰਕਾਸ਼ ਕੌਰ, ਪੁਸ਼ਪਾ ਦੇਵੀ, ਮਨਜੀਤ ਕੌਰ, ਸ਼ੀਲਾ ਦੇਵੀ ਨੇ ਦੱਸਿਆ ਕਿ ਫੂਲ ਚੱਕਰ ’ਚ ਦੂਸ਼ਿਤ ਪਾਣੀ ਦੀ ਸਮੱਸਿਆ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ। ਕੌਂਸਲ ਅਧਿਕਾਰੀ ਵੀ ਸਮੱਸਿਆ ਨੂੰ ਦੂਰ ਕਰਨ ਲਈ ਕਈ ਯਤਨ ਕਰ ਚੁੱਕੇ ਹਨ ਪਰ ਸਮੱਸਿਆ ਜਿਉਂ ਦੀ ਤਿਉਂ ਹੈ। ਇਸ ਮੌਕੇ ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਸਾਫ ਪਾਣੀ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ।
ਸਰਕਾਰੀ ਹਾਈ ਸਕੂਲ ਘੱਲ ਕਲਾਂ ਵਿਖੇ ਨਵੇਂ ਅਧਿਆਪਕ ਦੀ ਜੁਆਇਨਿੰਗ ਸਬੰਧੀ ਸਥਿਤੀ ਬਣੀ ਤਣਾਅਪੂਰਨ
NEXT STORY