ਬਟਾਲਾ (ਬੇਰੀ) - ਥਾਣਾ ਸਦਰ ਦੀ ਪੁਲਸ ਨੇ ਹੈਰੋਇਨ ਸਮੇਤ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।
ਏ. ਐੱਸ. ਆਈ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਮੋੜ ਦਿਆਲਗੜ੍ਹ ਟੀ-ਪੁਆਇੰਟ ਹਰਸ਼ੀਆ 'ਤੇ ਵਿਸ਼ੇਸ਼ ਚੈਕਿੰਗ ਨਾਕਾ ਲਗਾਇਆ ਹੋਇਆ ਸੀ ਕਿ ਇਸੇ ਦੌਰਾਨ ਇਕ ਨੌਜਵਾਨ ਨੂੰ ਸ਼ੱਕੀ ਹਾਲਤ 'ਚ ਪੈਦਲ ਆਉਂਦਿਆਂ ਦੇਖ ਚੈਕਿੰਗ ਲਈ ਰੋਕਿਆ ਜਿਸਨੇ ਮੁੱਢਲੀ ਪੁੱਛਗਿੱਛ ਦੌਰਾਨ ਆਪਣਾ ਨਾਮ ਅਮਰਜੋਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਬੇਰੀ ਥਾਣਾ ਕਾਹਨੂੰਵਾਨ ਦੱਸਿਆ ਅਤੇ ਬਾਅਦ ਵਿਚ ਇਸਦੀ ਪੁਲਸ ਕਰਮਚਾਰੀਆਂ ਵਲੋਂ ਤਲਾਸ਼ੀ ਲੈਣ 'ਤੇ 1 ਗ੍ਰਾਮ ਹੈਰੋਇਨ ਅਤੇ 200 ਮਿਲੀਗ੍ਰਾਮ ਹੈਰੋਇਨ ਬਰਾਮਦ ਕਰਦੇ ਹੋਏ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਏ. ਐੱਸ. ਆਈ. ਨੇ ਅੱਗੇ ਦੱਸਿਆ ਕਿ ਉਕਤ ਨੌਜਵਾਨ ਦੇ ਵਿਰੁੱਧ ਥਾਣਾ ਸਦਰ 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ।
ਹਥਿਆਰਾਂ ਦੀ ਨੋਕ 'ਤੇ ਲੁੱਟ-ਖੋਹ ਕਰਨ ਵਾਲੇ ਦੋਸ਼ੀ ਕਾਬੂ, ਪਹਿਲਾਂ ਤੋਂ ਹੀ ਹਨ ਕਈ ਮਾਮਲੇ ਦਰਜ
NEXT STORY