ਜਲਾਲਾਬਾਦ(ਗੋਇਲ)—ਜਲਾਲਾਬਾਦ ਪੁਲਸ ਨੇ ਨਵੇਂ ਸਾਲ ਦੀ ਸ਼ੁਰੂਆਤ 'ਤੇ ਮੁਸ਼ਤੈਦੀ ਅਤੇ ਚੁਸਤੀ ਨਾਲ ਕੰਮ ਕਰਦੇ ਹੋਏ ਸਥਾਨਕ ਗੋਦਾਮ 'ਚੋਂ ਲੱਖਾਂ ਰੁਪਏ ਦਾ ਬਾਸਮਤੀ ਝੋਨਾ ਚੋਰੀ ਹੋਣ ਤੋਂ ਬਚਾ ਲਿਆ। ਪੁਲਸ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਪੂਰੇ ਇਲਾਕੇ ਵਿਚ ਚਰਚਾ ਹੋ ਰਹੀ ਹੈ।ਜਾਣਕਾਰੀ ਅਨੁਸਾਰ ਸਥਾਨਕ ਗੁਰਾਇਆ ਇੰਡਸਟ੍ਰੀਜ਼ ਦੇ ਕਵਰ ਗੋਦਾਮਾਂ ਵਿਚ ਕਰੋੜਾਂ ਰੁਪਏ ਦਾ ਬਾਸਮਤੀ ਝੋਨਾ ਐਕਸਿਸ ਬੈਂਕ ਦੀ ਕਸਟਿਡੀ ਵਿਚ ਪਿਆ ਹੈ। ਬੈਂਕ ਨੇ ਉਕਤ ਝੋਨੇ ਦੀ ਸੁਰੱਖਿਆ ਦਾ ਜ਼ਿੰਮਾ ਸਟਾਰ ਐਗਰੀ ਏਜੰਸੀ ਨੂੰ ਦਿੱਤਾ ਹੋਇਆ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਕਤ ਏਜੰਸੀ ਵੱਲੋਂ ਅੱਗੇ ਕੋਈ ਹੋਰ ਏਜੰਸੀ ਨਾਲ ਠੇਕਾ ਕਰ ਕੇ ਗੋਦਾਮ ਵਿਚ ਚੌਕੀਦਾਰ ਰੱਖਿਆ ਹੋਇਆ ਹੈ। ਗੁਰਾਇਆ ਇੰਡਸਟ੍ਰੀਜ਼ ਦੇ ਮਾਲਕਾਂ ਨੇ ਚੌਕੀਦਾਰ ਦੀ ਸੁਰੱਖਿਆ ਲਈ ਅਲੱਗ ਤੋਂ ਕਮਰਾ ਵੀ ਬਣਾਇਆ ਹੋਇਆ ਹੈ ਪਰ ਬੀਤੀ ਰਾਤ ਚੋਰਾਂ ਨੇ ਆਪਣੀ ਯੋਜਨਾ ਅਨੁਸਾਰ ਗੋਦਾਮ ਵਿਚ ਚੋਰੀ ਕਰਨ ਤੋਂ ਪਹਿਲਾਂ ਆਪਣਾ ਮੋਟਰਸਾਈਕਲ ਉਕਤ ਕਮਰੇ ਦੇ ਬਾਹਰ ਖੜ੍ਹਾ ਕਰ ਦਿੱਤਾ। ਇਸ ਤੋਂ ਬਾਅਦ ਇਕ ਚੋਰ ਅੰਦਰ ਚਲਿਆ ਗਿਆ ਅਤੇ ਦੂਜਾ ਚੋਰ ਬਾਹਰ ਹੀ ਖੜ੍ਹਾ ਰਿਹਾ। ਦੱਸਿਆ ਜਾਂਦਾ ਹੈ ਕਿ ਇਸ ਘਟਨਾ ਸਮੇਂ ਚੌਕੀਦਾਰ ਆਪਣੀ ਡਿਊਟੀ ਤੋਂ ਗਾਇਬ ਸੀ। ਜਦ ਚੋਰਾਂ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤਾਂ ਕਰੀਬ ਰਾਤ 1.30 ਵਜੇ ਪੁਲਸ ਵੱਲੋਂ ਸਰਦੀਆਂ ਦੇ ਮੱਦੇਨਜ਼ਰ ਸ਼ੁਰੂ ਕੀਤੀ ਗਈ ਵਿਸ਼ੇਸ਼ ਗਸ਼ਤ ਤਹਿਤ ਪੁਲਸ ਦੀ ਗੱਡੀ ਲੰਘ ਰਹੀ ਸੀ ਤਾਂ ਉਕਤ ਚੋਰ ਘਬਰਾ ਕੇ ਮੌਕੇ 'ਤੋਂ ਫਰਾਰ ਹੋ ਗਏ ਅਤੇ ਲੱਖਾਂ ਰੁਪਏ ਦਾ ਝੋਨਾ ਚੋਰੀ ਹੋਣ ਤੋਂ ਬਚ ਗਿਆ। ਉਧਰ, ਗੋਦਾਮ ਦੇ ਚੌਕੀਦਾਰ ਕਸ਼ਮੀਰ ਸਿੰਘ ਨੇ ਗੱਲ ਮੰਨਦਿਆਂ ਕਿਹਾ ਕਿ ਉਹ ਡਿਊਟੀ 'ਤੇ ਨਹੀਂ ਸੀ। ਗੁਆਂਢੀ ਦੀ ਤਬੀਅਤ ਖਰਾਬ ਹੋਣ ਕਰ ਕੇ ਉਹ ਰਾਤ ਨੂੰ ਉਥੇ ਹੀ ਰੁਕਿਆ ਸੀ। ਉਥੇ ਗੋਦਾਮ ਦੇ ਮਾਲਕ ਅਤੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਗੁਰਾਇਆ ਅਤੇ ਬੈਂਕ ਅਫਸਰ ਅੰਕਿਤ ਕੁਮਾਰ ਨੇ ਪੁਲਸ ਦੀ ਕਾਰਜਪ੍ਰਣਾਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਸ ਕਾਰਨ ਗੋਦਾਮ ਵਿਚ ਲੱਖਾਂ ਰੁਪਏ ਦਾ ਝੋਨਾ ਚੋਰੀ ਹੋਣ ਤੋਂ ਬਚ ਗਿਆ। ਇਸ ਦੌਰਾਨ ਮੌਕੇ 'ਤੇ ਪੁੱਜੇ ਬੈਂਕ ਅਧਿਕਾਰੀ ਸਲਵਿੰਦਰ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਚੌਕੀਦਾਰ ਦੀ ਸ਼ੱਕੀ ਕਾਰਜਪ੍ਰਣਾਲੀ ਸਬੰਧੀ ਵੀ ਪੁੱਛਗਿੱਛ ਜਾਰੀ ਹੈ।
ਕੈਨੇਡਾ ਤੋਂ ਬਾਅਦ ਯੂ. ਕੇ. ਦੇ ਗੁਰਦੁਆਰਿਆਂ 'ਚ ਭਾਰਤੀ ਅਧਿਕਾਰੀਆਂ ਦੇ ਦਾਖਲ ਹੋਣ 'ਤੇ ਲੱਗੀ ਰੋਕ
NEXT STORY