ਲੁਧਿਆਣਾ(ਰਿਸ਼ੀ)-ਮਹਾਨਗਰ ਦੀਆਂ ਸੜਕਾਂ 'ਤੇ ਜ਼ਬਰਦਸਤੀ ਕਿਸੇ 'ਤੇ ਰੰਗ ਪਾਉਣ ਵਾਲਿਆਂ ਦੀ ਹੁਣ ਖੈਰ ਨਹੀਂ। ਪੁਲਸ ਨੇ ਉਨ੍ਹਾਂ ਦੀ ਛਿੱਤਰ ਪਰੇਡ ਕਰਨ ਤੇ ਹੁੱਲੜਬਾਜ਼ਾਂ ਨੂੰ ਪੁਲਸ ਸਟੇਸ਼ਨ ਪਹੁੰਚਾਉਣ ਦਾ ਪੂਰਾ ਪ੍ਰਬੰਧ ਕਰ ਲਿਆ ਹੈ। ਹੋਲੀ ਤਿਉਹਾਰ 'ਤੇ ਸਵੇਰ 7 ਵਜੇ ਤੋਂ ਸ਼ਾਮ 4 ਵਜੇ ਤਕ ਪੁਲਸ ਦਾ ਪਹਿਰਾ ਹਰ ਸੜਕ 'ਤੇ ਨਜ਼ਰ ਆਵੇਗਾ ਤਾਂਕਿ ਲੁਧਿਆਣਵੀ ਇਸ ਤਿਉਹਾਰ ਨੂੰ ਖੁਸ਼ੀ ਨਾਲ ਮਨਾ ਸਕਣ ਤੇ ਸ਼ਰਾਰਤੀ ਤੱਤ ਰੰਗ 'ਚ ਭੰਗ ਨਾ ਪਾ ਸਕਣ। ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਵੱਲੋਂ ਸ਼ਹਿਰ ਨੂੰ ਚਾਰ ਜ਼ੋਨਾਂ 'ਚ ਵੰਡਿਆ ਗਿਆ ਹੈ। ਹਰ ਜ਼ੋਨ 'ਚ ਮੌਜੂਦ ਫੋਰਸ ਤੇ ਸੁਪਰਵਿਜ਼ਨ ਕਰਨ ਵਾਲੇ ਅਧਿਕਾਰੀਆਂ ਦਾ ਵੇਰਵਾ ਇਸ ਤਰ੍ਹਾਂ ਹੈ। ਚਾਰੇ ਜ਼ੋਨਾਂ 'ਚ ਕੁਲ 1431 ਅਧਿਕਾਰੀ ਤੇ ਮੁਲਾਜ਼ਮ ਡਿਊਟੀ ਕਰਨਗੇ।
ਸ਼ਹਿਰ ਦੇ ਐਂਟਰੀ ਪੁਆਇੰਟ ਸੀਲ
ਪੁਲਸ ਵੱਲੋਂ ਸ਼ਹਿਰ 'ਚ ਐਂਟਰੀ ਪੁਆਇੰਟ ਸੀਲ ਕੀਤੇ ਗਏ ਹਨ। ਸ਼ਹਿਰ ਦੇ ਕੁਲ 8 ਅਜਿਹੇ ਪੁਆਇੰਟ ਹਨ, ਜਿੱਥੇ ਸਵੇਰ ਤੋਂ ਦੇਰ ਸ਼ਾਮ ਤਕ ਨਾਕਾਬੰਦੀ ਕੀਤੀ ਜਾਵੇਗੀ। ਇਨ੍ਹਾਂ ਪੁਆਇੰਟਾਂ 'ਤੇ 64 ਮੁਲਾਜ਼ਮਾਂ ਦੀ ਫੋਰਸ ਤਾਇਨਾਤ ਕੀਤੀ ਗਈ ਹੈ।
ਸੜਕਾਂ 'ਤੇ ਘੁੰਮਣਗੇ ਪੀ. ਸੀ. ਆਰ. ਦੇ 36 ਮੋਟਰਸਾਈਕਲ
ਹੋਲੀ ਤਿਉਹਾਰ 'ਤੇ ਮਹਾਨਗਰ ਦੀਆਂ ਸੜਕਾਂ 'ਤੇ ਪੀ. ਸੀ. ਆਰ. ਦੇ 36 ਮੋਟਰਸਾਈਕਲ ਤੇ ਗੱਡੀਆਂ ਗਸ਼ਤ ਕਰਦੀਆਂ ਨਜ਼ਰ ਆਉਣਗੀਆਂ। ਇਨ੍ਹਾਂ 'ਚ ਫੋਰਸ ਕੋਲ 162 ਜਵਾਨ ਹੋਣਗੇ, ਜਿਨ੍ਹਾਂ ਦਾ ਕੰਮ ਸੜਕ 'ਤੇ ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਪੁਲਸ ਸਟੇਸ਼ਨ ਤਕ ਪਹੁੰਚਾਉਣਾ ਹੋਵੇਗਾ।
ਜਨਤਕ ਥਾਵਾਂ 'ਤੇ ਸਿਵਲ 'ਚ ਹੋਵੇਗੀ ਫੋਰਸ
ਬੱਸ ਅੱਡਾ, ਰੇਲਵੇ ਸਟੇਸ਼ਨ, ਪ੍ਰਮੁੱਖ ਮਾਲਾਂ ਤੇ ਹੋਰ ਜਨਤਕ ਥਾਵਾਂ 'ਤੇ ਸਿਵਲ ਵਰਦੀ 'ਚ ਫੋਰਸ ਮੌਜੂਦ ਰਹੇਗੀ ਤੇ ਹਰ ਆਉਣ-ਜਾਣ ਵਾਲੇ ਸ਼ੱਕੀ 'ਤੇ ਨਜ਼ਰ ਰੱਖੇਗੀ ਤਾਂਕਿ ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਨਾ ਹੋਵੇ। ਇਸ ਦੇ ਨਾਲ ਹੀ ਐਮਰਜੈਂਸੀ ਲਈ 459 ਮੁਲਾਜ਼ਮਾਂ ਦੀ ਟੀਮ ਰਾਖਵੀਂ ਰੱਖੀ ਗਈ ਹੈ।
8 ਪੁਆਇੰਟਾਂ 'ਤੇ ਐਲਕੋਮੀਟਰ ਨਾਲ ਹੋਵੇਗੀ ਚੈਕਿੰਗ
ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਲਈ ਟ੍ਰੈਫਿਕ ਪੁਲਸ ਨੇ ਪੂਰੇ ਪ੍ਰਬੰਧ ਕਰ ਲਏ ਹਨ। ਸ਼ਹਿਰ ਦੇ 8 ਮੁੱਖ ਪੁਆਇੰਟਾਂ 'ਤੇ ਟ੍ਰੈਫਿਕ ਮੁਲਾਜ਼ਮ ਐਲਕੋਮੀਟਰ ਦੇ ਨਾਲ ਨਜ਼ਰ ਆਉਣਗੇ ਅਤੇ ਹਰ ਸ਼ੱਕੀ ਨੂੰ ਰੋਕ ਕੇ ਚੈਕਿੰਗ ਕਰਨਗੇ। ਪੁਆਇੰਟਾਂ ਦਾ ਵੇਰਵਾ ਇਸ ਤਰ੍ਹਾਂ ਹੈ :
1. ਬੱਸ ਅੱਡਾ
2. ਭਾਰਤ ਨਗਰ ਚੌਕ
3. ਮਲਹਾਰ ਰੋਡ
4. ਗਿਆਸਪੁਰਾ ਚੌਕ
5. ਸਿਵਲ ਹਸਪਤਾਲ
6. ਬਸਤੀ ਜੋਧੇਵਾਲ
7. ਲੋਧੀ ਕਲੱਬ
8. ਫੁਹਾਰਾ ਚੌਕ
ਨਾਜਾਇਜ਼ ਸ਼ਰਾਬ ਫੜਨ ਲਈ ਪੁਲਸ ਵੱਲੋਂ ਛਾਪੇਮਾਰੀ
NEXT STORY