ਕੋਟ ਫਤੂਹੀ, (ਬਹਾਦਰ ਖਾਨ)- ਨਜ਼ਦੀਕੀ ਪਿੰਡ ਬਹਿਬਲਪੁਰ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਮਹਿੰਦਰ ਸਿੰਘ ਖੈਰੜ ਦੀ ਅਗਵਾਈ ਵਿਚ ਡਾ. ਅੰਬੇਡਕਰ ਦਾ ਜਨਮ ਦਿਵਸ ਮਨਾਇਆ ਗਿਆ। ਇਸ ਮੌਕੇ ਮਹਿੰਦਰ ਸਿੰਘ ਨੇ ਕਿਹਾ ਕਿ ਡਾ. ਅੰਬੇਡਕਰ ਦਲਿਤਾਂ ਦੇ ਮਸੀਹਾ ਸਨ, ਜਿਨ੍ਹਾਂ ਨੇ ਜਾਤ ਪਾਤ ਖਿਲਾਫ ਲੜਾਈ ਲੜੀ ਤੇ ਦਲਿਤਾਂ ਤੇ ਇਸਤਰੀਆਂ ਨੂੰ ਬਹੁਤ ਸਾਰੇ ਅਧਿਕਾਰ ਲੈ ਕੇ ਦਿੱਤੇ। ਜਿਸ ਵਿਚ ਹਿੰਦੂ ਕੋਡ ਬਿੱਲ, ਐੱਸ. ਸੀ. ਐੱਸ. ਟੀ. ਬਿੱਲ, ਔਰਤਾਂ ਨੂੰ ਬਰਾਬਰ ਦੇ ਅਧਿਕਾਰ ਆਦਿ ਸ਼ਾਮਲ ਹਨ। ਡਾ. ਅੰਬੇਡਕਰ ਨੇ ਕਿਹਾ ਸੀ ਕਿ ਹਾਲਾਤ ਬਦਲਦੇ ਰਹਿੰਦੇ ਹਨ ਪਰ ਉਨ੍ਹਾਂ ਹਾਲਾਤਾਂ ਮੁਤਾਬਕ ਦਲਿਤ ਵਰਗ ਨੂੰ ਇਕੱਠੇ ਹੋਕੇ ਸੰਘਰਸ਼ ਕਰਨਾ ਚਾਹੀਦਾ ਹੈ। ਹੁਣ ਭਾਜਪਾ ਤੇ ਆਰ. ਐੱਸ. ਐੱਸ ਹਿੰਦੂਤਵ ਦਾ ਏਜੰਡਾ ਲੈ ਕੇ ਦੇਸ਼ ਵਿਚ ਭਗਵਾਂਕਰਨ ਤੇ ਹਿੰਦੂ ਰਾਜ ਲਾਗੂ ਕਰਨਾ ਚਾਹੁੰਦੀ ਹੈ। ਸੰਵਿਧਾਨ ਨਾਲ ਛੇੜਛਾੜ ਕਰਕੇ ਰਿਜ਼ਰਵੇਸ਼ਨ ਖਤਮ ਕਰਨਾ ਚਾਹੁੰਦੀ ਹੈ। ਮੋਦੀ ਦੇ ਚਾਰ ਸਾਲ ਦੇ ਰਾਜ ਵਿਚ ਔਰਤਾਂ, ਦਲਿਤਾਂ ਤੇ ਮਾਸੂਮ ਬੱਚੀਆਂ 'ਤੇ ਅਤਿਆਚਾਰ ਵਧੇ ਹਨ। ਕਠੂਆ ਵਿਚ 8 ਸਾਲ ਦੀ ਬੱਚੀ ਨਾਲ ਜਬਰ ਜ਼ਨਾਹ ਹੋਇਆ । ਹਿੰਦੂਮੰਚ ਏਕਤਾ ਵੱਲੋਂ ਦੋਸ਼ੀਆਂ ਦੇ ਹੱਕ ਵਿਚ ਰੈਲੀ ਕੱਢੀ ਗਈ, ਜਿਸ ਵਿਚ ਭਾਜਪਾ ਦੇ ਦੋ ਮੰਤਰੀ ਵੀ ਸ਼ਾਮਿਲ ਸਨ। ਯੂ. ਪੀ 'ਚ ਬਲਾਤਕਾਰੀ ਕੁਲਦੀਪ ਸੇਂਗਰ ਨੂੰ ਅਦਾਲਤੀ ਹੁਕਮਾਂ ਮੁਤਾਬਕ 9 ਮਹੀਨੇ ਬਾਅਦ ਗ੍ਰਿਫਤਾਰ ਕੀਤਾ ਗਿਆ। ਗੁਜਰਾਤ ਦੇ ਸੂਰਤ ਸ਼ਹਿਰ ਵਿਚ 9 ਸਾਲ ਦੀ ਬੱਚੀ, ਰੋਹਤਕ ਵਿਚ 10 ਸਾਲ ਦੀ ਦਲਿਤ ਬੱਚੀ ਨਾਲ ਜਬਰ ਜ਼ਨਾਹ ਤੋਂ ਬਾਅਦ ਬੋਰੀ ਚ ਪਾਕੇ ਸੁੱਟਿਆ ਗਿਆ ਤੇ 5 ਦਿਨ ਬਾਅਦ ਮਾੜੀ ਹਾਲਤ 'ਚ ਲਾਸ਼ ਮਿਲੀ। ਇਸ ਦੇ ਵਿਰੋਧ ਵਿਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਜ਼ਿਲਾ ਆਗੂ ਤਜਿੰਦਰ ਕੌਰ, ਸੁਖਵਿੰਦਰ ਕੌਰ, ਸੱਤਿਆ ਦੇਵੀ, ਭਜਨ ਕੌਰ ਪੰਚ, ਕਸ਼ਮੀਰ ਕੌਰ, ਬਿਸ਼ਨ ਦਾਸ, ਤਰਸੇਮ ਲਾਲ, ਰਾਮ ਸਰੂਪ, ਸੰਤੋਖ ਸਿੰਘ, ਰਾਮ ਦਾਸ, ਸੰਜੀਵ ਕੁਮਾਰ, ਜਸਵੰਤ ਸਿੰਘ, ਦਰਸ਼ਨ ਲਾਲ, ਸਾਹਿਲਵੀਰ ਸਿੰਘ ਆਦਿ ਹਾਜ਼ਰ ਸਨ।
ਬਜ਼ੁਰਗ ਔਰਤ ਨੂੰ ਮੋਟਰਸਾਈਕਲ ਸਵਾਰ ਲੁਟੇਰੇ ਨੇ ਬਣਾਇਆ ਨਿਸ਼ਾਨਾ
NEXT STORY