ਨਿਹਾਲ ਸਿੰਘ ਵਾਲਾ, (ਗੁਪਤਾ)- ਟੈਕਨੀਕਲ ਸਰਵਿਸ ਯੂਨੀਅਨ ਸਟੇਟ ਕਮੇਟੀ ਦੇ ਸੱਦੇ 'ਤੇ ਸਬ ਡਵੀਜ਼ਨ ਸਮਾਧ ਭਾਈ ਤੇ ਪੱਤੋ ਹੀਰਾ ਸਿੰਘ ਵਿਖੇ ਬਿਜਲੀ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਪਾਵਰਕਾਮ ਸਬ ਡਵੀਜ਼ਨ ਪੱਤੋ ਹੀਰਾ ਸਿੰਘ ਦਫਤਰ ਦੇ ਅੱਗੇ ਰੋਸ ਰੈਲੀ ਕੀਤੀ ਗਈ ਅਤੇ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਸਖਤ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਮੰਡਲ ਪ੍ਰਧਾਨ ਕਮਲੇਸ਼ ਕੁਮਾਰ, ਸਬ ਡਵੀਜ਼ਨ ਪੱਤੋ ਹੀਰਾ ਸਿੰਘ ਦੇ ਪ੍ਰਧਾਨ ਜ਼ੋਰਾ ਸਿੰਘ ਅਤੇ ਸਬ ਡਵੀਜ਼ਨ ਸਮਾਧ ਭਾਈ ਦੇ ਪ੍ਰਧਾਨ ਕਰਨੈਲ ਸਿੰਘ ਨੇ ਕਿਹਾ ਕਿ ਬਿਜਲੀ ਬੋਰਡ ਦੀ ਕਾਰਪੋਰੇਸ਼ਨ ਵੱਲੋਂ ਜੋ ਨਿੱਜੀਕਰਨ ਦੀ ਨੀਤੀ ਵਰਤੀ ਜਾ ਰਹੀ ਹੈ ਅਸੀਂ ਉਸ ਦਾ ਸਖਤ ਸ਼ਬਦਾਂ 'ਚ ਵਿਰੋਧ ਕਰਦੇ ਹਾਂ ਅਤੇ ਇਨ੍ਹਾਂ ਮੰਗਾਂ ਸਬੰਧੀ 14 ਦਸੰਬਰ ਨੂੰ ਕੰਮ-ਕਾਜ ਬੰਦ ਕਰ ਕੇ ਪੂਰਨ ਹੜਤਾਲ ਕੀਤੀ ਜਾਵੇਗੀ। ਇਸ ਮੌਕੇ ਵੱਡੀ ਗਿਣਤੀ 'ਚ ਬਿਜਲੀ ਕਾਮੇ ਡੀ. ਸੀ. ਦਫਤਰ ਮੋਗਾ ਵਿਖੇ ਪਰਿਵਾਰਾਂ ਸਮੇਤ ਇਕੱਠੇ ਹੋਣਗੇ। ਇਸ ਮੌਕੇ ਵੱਡੀ ਗਿਣਤੀ 'ਚ ਬਿਜਲੀ ਮੁਲਾਜ਼ਮ ਹਾਜ਼ਰ ਸਨ।
ਮੰਗਾਂ ਮੰਨਣ ਉਪਰੰਤ ਖਤਮ ਹੋਇਆ ਅਕਾਲੀਆਂ ਦਾ ਧਰਨਾ
NEXT STORY