ਗੁਰਦਾਸਪੁਰ (ਵਿਨੋਦ)-ਗੁਰੂ ਗ੍ਰਾਮ ਦੇ ਰੇਆਨ ਸਕੂਲ ਸਮੇਤ ਦੇਸ਼ ਦੇ ਕੁਝ ਹੋਰ ਸੂਬਿਆਂ 'ਚ ਮਾਸੂਮ ਵਿਦਿਆਰਥੀਆਂ ਨਾਲ ਬਦਫੈਲੀ ਤੇ ਹੱਤਿਆ ਕੀਤੇ ਜਾਣ ਦੇ ਬਾਵਜੂਦ ਜ਼ਿਲਾ ਪ੍ਰਸ਼ਾਸਨ ਗੁਰਦਾਸਪੁਰ ਸਰਗਰਮ ਦਿਖਾਈ ਨਹੀਂ ਦੇ ਰਿਹਾ ਹੈ।
ਕੀ ਸਥਿਤੀ ਹੈ ਸਕੂਲਾਂ ਤੇ ਪ੍ਰਾਈਵੇਟ ਸਕੂਲ ਵਾਹਨਾਂ ਦੀ ਜ਼ਿਲਾ ਗੁਰਦਾਸਪੁਰ 'ਚ
ਜ਼ਿਲਾ ਗੁਰਦਾਸਪੁਰ 'ਚ ਚਲ ਰਹੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੀ ਗਿਣਤੀ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਤੋਂ ਬਹੁਤ ਜ਼ਿਆਦਾ ਹੈ। ਗੁਰਦਾਸਪੁਰ'ਚ ਇਸ ਸਮੇਂ 11011 ਸਰਕਾਰੀ ਪ੍ਰਾਇਮਰੀ ਸਕੂਲ ਚਲ ਰਹੇ ਹਨ, ਜਦਕਿ ਮਿਡਲ ਪੱਧਰ ਦੇ 228, ਹਾਈ ਪੱਧਰ ਦੇ 91 ਅਤੇ ਸੀਨੀਅਰ ਸੈਕੰਡਰੀ ਪੱਧਰ ਦੇ 144 ਸਕੂਲ ਹਨ।
ਦੂਜੇ ਪਾਸੇ ਗੁਰਦਾਸਪੁਰ 'ਚ ਪ੍ਰਾਈਵੇਟ ਸਕੂਲਾਂ ਦੀ ਗਿਣਤੀ ਲਗਭਗ 350 ਹੈ ਅਤੇ ਜ਼ਿਆਦਾਤਰ ਸਕੂਲ ਬਸ ਨਾਂ ਦੇ ਹੀ ਸਕੂਲ ਹਨ। ਜਦ ਅਦਾਲਤ ਦਾ ਕੋਈ ਨਿਰਦੇਸ਼ ਆਉਂਦਾ ਹੈ ਤਾਂ ਹਰ ਸਰਕਾਰ ਉਸ ਅਨੁਸਾਰ ਸਕੂਲੀ ਵਾਹਨਾਂ ਨੂੰ ਨਿਰਦੇਸ਼ ਬਣਾਉਣ ਅਤੇ ਵਿਵਸਥਾ ਕਰਨ ਦਾ ਨਿਰਦੇਸ਼ ਜਾਰੀ ਕਰ ਦਿੰਦੀ ਹੈ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ਾਂ ਦੀ ਪਾਲਣਾ ਕਰਵਾਉਣ ਨੂੰ ਕਿਹਾ ਜਾਂਦਾ ਹੈ।
ਚਾਈਲਡ ਸੇਫਟੀ ਕਮਿਸ਼ਨ ਵੀ ਕਿਤੇ ਦਿਖਾਈ ਨਹੀਂ ਦਿੰਦਾ
ਜ਼ਿਲਾ ਗੁਰਦਾਸਪੁਰ 'ਚ ਚਾਈਲਡ ਸੇਫਟੀ ਕਮਿਸ਼ਨ ਵੱਲੋਂ ਇਕ ਮਹਿਲਾ ਅਧਿਕਾਰੀ ਨੂੰ ਨਿਯੁਕਤ ਕੀਤਾ ਗਿਆ ਹੈ, ਇਹ ਮਹਿਲਾ ਅਧਿਕਾਰੀ ਸਮੇਂ-ਸਮੇਂ 'ਤੇ ਟ੍ਰੈਫਿਕ ਪੁਲਸ ਦੇ ਨਾਲ ਮਿਲ ਕੇ ਸ਼ਹਿਰ 'ਚ ਨਾਕੇ ਲਾ ਕੇ ਸਕੂਲੀ ਵਾਹਨਾਂ ਦੀ ਚੈਕਿੰਗ ਕਰਦੀ ਹੈ ਪਰ ਉਦੋਂ ਵੀ ਬੱਚਿਆਂ ਦੇ ਸੁਰੱਖਿਆ ਪ੍ਰਬੰਧ ਚੈੱਕ ਕਰਨ ਦੀ ਬਜਾਏ ਵਾਹਨਾਂ ਦੇ ਨੁਕਸ ਹੀ ਤਾਲਾਸ਼ ਕੀਤੇ ਜਾਂਦੇ ਹਨ। ਬੱਸ ਦੀ ਹਾਲਤ ਕਿਸ ਤਰ੍ਹਾਂ ਦੀ ਹੈ, ਬੱਸ ਵਿਚ ਅੱਗ ਬੁਝਾਉਣ ਦੇ ਯੰਤਰ ਹਨ ਜਾਂ ਨਹੀਂ, ਸੀ. ਸੀ. ਟੀ. ਵੀ. ਕੈਮਰੇ ਲੱਗੇ ਹਨ ਜਾਂ ਨਹੀਂ, ਇਹ ਚੈਕ ਨਹੀਂ ਕੀਤਾ ਜਾਂਦਾ। ਇਹ ਕਮਿਸ਼ਨ ਜ਼ਿਲਾ ਪੱਧਰ 'ਤੇ ਕਰਮਚਾਰੀਆਂ ਦੀ ਕਮੀ ਦੇ ਕਾਰਨ ਓਨੀ ਸਰਗਰਮੀ ਨਾਲ ਕੰਮ ਨਹੀਂ ਕਰ ਪਾ ਰਿਹਾ ਹੈ, ਜਿੰਨੀ ਕਿ ਜ਼ਰੂਰਤ ਹੈ।
ਜ਼ਿਆਦਾਤਰ ਸਕੂਲ ਵਾਹਨ ਚਾਲਕਾਂ ਤੇ ਹੈਲਪਰਾਂ ਦੀ ਪੁਲਸ ਵੈਰੀਫਿਕੇਸ਼ਨ ਨਹੀਂ ਹੁੰਦੀ
ਪੁਲਸ ਸਟੇਸ਼ਨਾਂ 'ਚ ਰਿਕਾਰਡ ਵੇਖਿਆ 'ਤੇ ਪਤਾ ਚਲਦਾ ਹੈ ਕਿ 10 ਫੀਸਦੀ ਪ੍ਰਾਈਵੇਟ ਸਕੂਲ ਅਜਿਹੇ ਹਨ ਜੋ ਕਿਸੇ ਵਾਹਨ ਲਈ ਡਰਾਈਵਰ ਰੱਖਣ ਜਾਂ ਹੈਲਪਰ ਤਾਇਨਾਤ ਕਰਨ 'ਤੇ ਉਸ ਦੀ ਪੁਲਸ ਤੋਂ ਵੈਰੀਫਿਕੇਸ਼ਨ ਕਰਵਾਉਂਦੇ ਹਨ ਕਿਉਂਕਿ ਪੁਲਸ ਤੋਂ ਵੈਰੀਫਿਕੇਸ਼ਨ ਕਰਵਾਉਣਾ, ਇਨ੍ਹਾਂ ਆਸਾਨ ਨਹੀਂ ਹੈ। ਪੁਲਸ ਕੋਲ ਪਹਿਲਾਂ ਹੀ ਇੰਨ੍ਹੇ ਕੰਮ ਹੁੰਦੇ ਹਨ ਕਿ ਉਹ ਡਰਾਈਵਰ ਜਾਂ ਹੈਲਪਰ ਦੇ ਪਿੰਡ ਜਾਂ ਮੁਹੱਲੇ 'ਚ ਜਾ ਕੇ ਉਸ ਦੀ ਜਾਂਚ ਕਰ ਸਕੇ।
ਲਗਭਗ 155 ਪ੍ਰਾਈਵੇਟ ਸਕੂਲੀ ਵਾਹਨਾਂ ਨੂੰ ਪੁਲਸ ਨੇ ਕੀਤਾ ਜ਼ਬਤ
ਜਦ ਇਸ ਸੰਬੰਧੀ ਪੁਲਸ ਕੋਲ ਰਿਕਾਰਡ ਵੇਖਿਆਂ ਤਾਂ ਜ਼ਿਲਾ ਗੁਰਦਾਸਪੁਰ 'ਚ ਹੁਣ ਤਕ ਸਮੇਂ-ਸਮੇਂ 'ਤੇ ਸੇਫ ਸਕੂਲ ਵਾਹਨ ਮੁਹਿੰਮ ਅਧੀਨ ਚੈਕਿੰਗ ਕਰਨ 'ਤੇ ਕਮੀਆਂ ਪਾਏ ਜਾਣ ਦੇ ਕਾਰਨ 155 ਤੋਂ ਜ਼ਿਆਦਾ ਬੱਸਾਂ ਨੂੰ ਬੰਦ ਕੀਤਾ ਗਿਆ ਹੈ ਪਰ ਇਨ੍ਹਾਂ ਬੰਦ ਕੀਤੀਆਂ ਗਈਆਂ ਬੱਸਾਂ ਵਿਚੋਂ ਜ਼ਿਆਦਾਤਰ ਬੱਸ ਮਾਲਕਾਂ ਵੱਲੋਂ ਚਾਲਾਨ ਰਾਸ਼ੀ ਜਮ੍ਹਾ ਕਰਵਾਉਣ 'ਤੇ ਛੱਡ ਦਿੱਤਾ ਜਾਂਦਾ ਹੈ।
ਕੀ ਕਹਿਣਾ ਹੈ ਪ੍ਰਾਈਵੇਟ ਸਕੂਲ ਪ੍ਰਬੰਧਕ ਐਸੋਸੀਏਸ਼ਨ ਦੇ ਪ੍ਰਧਾਨ ਦਾ
ਪ੍ਰਾਈਵੇਟ ਸਕੂਲ ਪ੍ਰਬੰਧਕ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਮਹਾਜਨ ਨਾਲ ਜਦ ਇਸ ਮਾਮਲੇ ਸੰਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰੇਆਨ ਸਕੂਲ ਵਰਗੀ ਘਟਨਾ ਕਿਤੇ ਨਹੀਂ ਹੋਣੀ ਚਾਹੀਦੀ, ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਦੇਸ਼ ਦੀ ਬਦਨਾਮੀ ਹੁੰਦੀ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਘਟਨਾ ਦੇ ਬਾਅਦ ਪ੍ਰਿੰਸੀਪਲ, ਪ੍ਰਬੰਧਕਾਂ ਆਦਿ 'ਤੇ ਵੀ ਕੇਸ ਦਰਜ ਕਰ ਦਿੱਤਾ ਗਿਆ ਹੈ।
ਵਧੇਰੇ ਸਕੂਲਾਂ 'ਚ ਤਾਇਨਾਤ ਸਟਾਫ ਦੀ ਨਹੀਂ ਹੋਈ ਪੁਲਸ ਵੈਰੀਫਿਕੇਸ਼ਨ
NEXT STORY