ਤਲਵਾੜਾ, (ਡੀ. ਸੀ.)- ਕੀ ਬਿਨਾਂ ਤਿਆਰੀ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪ੍ਰੀ-ਨਰਸਰੀ ਕਲਾਸਾਂ ਸ਼ੁਰੂ ਕਰ ਦੇਣਾ ਪੰਜਾਬ ਸਰਕਾਰ ਵੱਲੋਂ ਦੇਸ਼ ਦਾ ਭਵਿੱਖ ਸਮਝੇ ਜਾਣ ਵਾਲੇ ਨੰਨ੍ਹੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਭੱਦਾ ਮਜ਼ਾਕ ਨਹੀਂ ਹੈ? ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ 'ਤੇ 14 ਨਵੰਬਰ ਨੂੰ ਪੰਜਾਬ ਸਰਕਾਰ ਨੇ ਬੜੇ ਜ਼ੋਰ-ਸ਼ੋਰ ਨਾਲ ਪ੍ਰਾਇਮਰੀ ਸਕੂਲਾਂ 'ਚ ਇਹ ਪ੍ਰੀ-ਨਰਸਰੀ ਕਲਾਸਾਂ ਦਾ ਆਗਾਜ਼ ਕਰ ਕੇ ਯੋਜਨਾ ਸ਼ੁਰੂ ਕੀਤੀ ਸੀ।
ਜ਼ਿਆਦਾਤਰ ਸਕੂਲਾਂ 'ਚ ਬੱਚਿਆਂ ਦੀ ਸਹੂਲਤ ਦੇ ਮੱਦੇਨਜ਼ਰ ਨਾ ਤਾਂ ਪੂਰੇ ਇਨਫਰਾਸਟਰੱਕਚਰ ਦੀ ਵਿਵਸਥਾ ਹੈ ਅਤੇ ਨਾ ਹੀ ਇਸ ਤਰ੍ਹਾਂ ਦੇਖਿਆ ਗਿਆ ਕਿ ਸਰਕਾਰ ਦੇ ਕਹਿਣ ਮੁਤਾਬਕ ਬੱਚਿਆਂ ਦੇ ਮਨੋਰੰਜਨ ਲਈ ਖਿਡੌਣੇ ਜਾਂ ਫਿਰ ਕ੍ਰਾਂਤੀਕਾਰੀ ਤੇ ਇਤਿਹਾਸਕ ਕਿਤਾਬਾਂ ਦੀ ਵਿਵਸਥਾ ਕੀਤੀ ਗਈ ਹੋਵੇ। ਇਥੇ ਹੋਰ ਵੀ ਕਈ ਜ਼ਰੂਰਤਾਂ ਹਨ, ਜੋ ਬੱਚਿਆਂ ਦੀ ਸਹੂਲਤ ਲਈ ਪੂਰੀਆਂ ਨਾ ਹੋਣ 'ਤੇ ਉਨ੍ਹਾਂ ਅਤੇ ਅਧਿਆਪਕਾਂ ਨੂੰ ਨਵੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਛੋਟੇ ਬੱਚਿਆਂ ਲਈ ਸਕੂਲਾਂ 'ਚ ਵਿਸ਼ੇਸ਼ ਅਧਿਆਪਕ ਨਹੀਂ ਦਿੱਤੇ ਗਏ। ਐੱਨ. ਟੀ. ਟੀ. ਅਧਿਆਪਕ ਬੱਚਿਆਂ ਲਈ ਵਿਸ਼ੇਸ਼ ਮੰਨੇ ਜਾਂਦੇ ਹਨ। ਪਹਿਲਾਂ ਤੋਂ ਹੀ ਸਕੂਲਾਂ 'ਚ ਅਧਿਆਪਕਾਂ ਦੀ ਕਮੀ ਹੈ। 5-5 ਕਲਾਸਾਂ ਲਈ ਕਿਤੇ ਇਕ ਅਤੇ ਕਿਤੇ-ਕਿਤੇ 2-2 ਅਧਿਆਪਕ ਹਨ। ਬਚਪਨ ਦਾ ਮਨ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ। ਇਸ ਉਮਰ 'ਚ ਬੱਚਿਆਂ ਨੂੰ ਸੰਸਕਾਰੀ, ਗੁਣਵਾਨ ਅਤੇ ਚਰਿੱਤਰਵਾਨ ਬਣਾਇਆ ਜਾ ਸਕਦਾ ਹੈ। ਐੱਨ. ਟੀ. ਟੀ. ਅਧਿਆਪਕਾਂ ਦੀ ਵਿਵਸਥਾ ਕਿਤੇ ਨਹੀਂ ਕੀਤੀ ਗਈ, ਫਿਰ ਛੋਟੇ ਬੱਚਿਆਂ ਦਾ ਭਵਿੱਖ ਕਿੰਝ ਸੁਧਰੇਗਾ?
-ਸੁਸ਼ੀਲ ਪਿੰਕੀ
ਪ੍ਰਾਇਮਰੀ ਸਕੂਲਾਂ 'ਚ ਬਿਨਾਂ ਤਿਆਰੀ ਦੇ ਪ੍ਰੀ-ਨਰਸਰੀ ਕਲਾਸਾਂ ਆਰੰਭ ਕਰਨਾ ਠੀਕ ਨਹੀਂ। ਦੇਖਿਆ ਗਿਆ ਹੈ ਕਿ ਸਕੂਲਾਂ 'ਚ ਪੜ੍ਹਨ ਆ ਰਹੇ ਨਰਸਰੀ ਦੇ ਬੱਚਿਆਂ ਦੀ ਸਹੂਲਤ ਨੂੰ ਲੈ ਕੇ ਇਨਫਰਾਸਟਰੱਕਚਰ ਮੁਹੱਈਆ ਨਹੀਂ ਹੈ। ਉਨ੍ਹਾਂ ਦੇ ਬੈਠਣ ਲਈ ਬੈਂਚ ਨਹੀਂ ਹਨ। ਡੈਸਕਾਂ ਦੀ ਵਿਵਸਥਾ ਹੋਣਾ ਇਨ੍ਹਾਂ ਬੱਚਿਆਂ ਲਈ ਸੁਪਨੇ ਸਮਾਨ ਹੈ। ਇਨ੍ਹਾਂ ਦਾ ਪ੍ਰਬੰਧ ਨਾ ਹੋਣ ਕਾਰਨ ਨਰਸਰੀ ਦੇ ਬੱਚਿਆਂ ਨੂੰ ਸਿੱਖਿਆ ਆਖਿਰ ਕਿੰਝ ਮਿਲੇਗੀ, ਇਹ ਕਿਸੇ ਦੀ ਵੀ ਸਮਝ ਵਿਚ ਨਹੀਂ ਆ ਰਿਹਾ।
-ਸੰਸਾਰ ਚੰਦ ਡਡਵਾਲ
ਸ਼ਰਾਰਤੀ ਅਨਸਰ ਸਾਈਨ ਬੋਰਡਾਂ ਨੂੰ ਪਹੁੰਚਾ ਰਹੇ ਨੇ ਨੁਕਸਾਨ
NEXT STORY