ਜਲੰਧਰ (ਖੁਰਾਣਾ) - ਕੁਝ ਮਹੀਨੇ ਪਹਿਲਾਂ ਲਾਗੂ ਜੀ. ਐੱਸ. ਟੀ. ਕਾਰਨ ਸਭ ਤੋਂ ਜ਼ਿਆਦਾ ਬੁਰਾ ਅਸਰ ਜਲੰਧਰ ਦੇ ਸਪੋਰਟਸ ਕਾਰੋਬਾਰ 'ਤੇ ਹੋਇਆ, ਜਿਸ ਕਾਰਨ ਹਜ਼ਾਰਾਂ ਸਪੋਰਟਸ ਉਦਯੋਗਪਤੀ ਤੇ ਕਾਰੋਬਾਰੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪਰ ਉਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ। ਆਪਣੇ ਸੰਘਰਸ਼ ਅਧੀਨ ਖੇਡ ਉਦਯੋਗ ਸੰਘ ਨੇ ਪਠਾਨਕੋਟ ਉਪ ਚੋਣ ਦੌਰਾਨ ਭਾਜਪਾ ਤੇ ਕਾਂਗਰਸ ਦਾ ਵਿਰੋਧ ਕਰਨ ਦਾ ਫੈਸਲਾ ਲਿਆ। ਅੱਜ ਦਰਜਨਾਂ ਸਪੋਰਟਸ ਕਾਰੋਬਾਰੀ, ਵਪਾਰ ਆਗੂ ਪੰਜਾਬ ਦੇ ਪ੍ਰਧਾਨ ਰਵਿੰਦਰ ਧੀਰ ਤੇ ਖੇਡ ਉਦਯੋਗ ਸੰਘ ਦੇ ਕਨਵੀਨਰ ਵਿਜੇ ਧੀਰ ਤੇ ਕੋ-ਕਨਵੀਨਰ ਪ੍ਰਵੀਨ ਆਨੰਦ ਤੇ ਵਿਜੇ ਆਨੰਦ ਦੀ ਅਗਵਾਈ ਵਿਚ ਪਠਾਨਕੋਟ ਪਹੁੰਚੇ ਤੇ ਉਥੇ ਭਾਜਪਾ ਤੇ ਕਾਂਗਰਸ ਦੇ ਚੋਣ ਦਫਤਰਾਂ ਸਾਹਮਣੇ ਜ਼ੋਰਦਾਰ ਮੁਜ਼ਾਹਰਾ ਕੀਤਾ।
ਇਸ ਮੁਜ਼ਾਹਰੇ ਵਿਚ ਲਲਿਤ ਸਾਹਨੀ, ਹਰਬੰਸ ਮਹਾਜਨ, ਵੇਦ ਕੋਹਲੀ, ਸੰਦੀਪ ਗਾਂਧੀ, ਪ੍ਰੇਮ ਉੱਪਲ, ਐੱਨ. ਐੱਸ. ਬੇਦੀ, ਮਨੂ ਮਹਾਜਨ, ਨਵੀਨ ਪੁਰੀ, ਰਣਦੇਵ ਪੁਰੀ, ਵਿਪਿਨ ਪ੍ਰਿੰਜਾ, ਉਮੇਸ਼ ਮਹਿੰਦਰੂ, ਸਦਾ ਨੰਦ ਮਿਸ਼ਰਾ, ਅਨਿਲ ਸਾਹਨੀ, ਰਿੰਕੂ ਤਿਵਾੜੀ, ਕਰਨ ਮਹਿੰਦਰੂ, ਰਾਮਜੀ, ਪ੍ਰਭਾਕਰ ਪਾਂਡੇ, ਅਮਿਤ ਪਾਂਡੇ, ਬਨਵਾਰੀ ਪਾਂਡੇ, ਸੰਦੀਪ ਸਿੰਘ, ਮਨੀਸ਼ ਸ਼ਰਮਾ, ਓਮਨੀਸ਼ ਸਾਮਾ, ਅਜੇ ਨਈਅਰ, ਨਰਿੰਦਰ ਨੀਤੀ, ਵਿਕਾਸ ਜੈਨ, ਰਾਜੀਵ ਜੋਸ਼ੀ, ਚੰਦਰ ਮੋਹਨ, ਕਰਨ, ਸੋਮਨਾਥ, ਰਮੇਸ਼ ਕੁਮਾਰ, ਦਿਨੇਸ਼ ਦੇਵ, ਰਾਜਿੰਦਰ ਚਤਰਥ, ਸੁਰਿੰਦਰ ਛਿੰਦਾ, ਬਾਲ ਕ੍ਰਿਸ਼ਨ ਤੇ ਨਰਿੰਦਰ ਚਤਰਥ ਆਦਿ ਸ਼ਾਮਲ ਸਨ।
ਇਨ੍ਹਾਂ ਕਾਰੋਬਾਰੀਆਂ ਨੇ ਪਠਾਨਕੋਟ ਪਹੁੰਚ ਕੇ ਉਥੇ ਕਾਂਗਰਸ ਦੇ ਚੋਣ ਦਫਤਰ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਕਿਹਾ ਕਿ ਖੇਡ ਕਾਰੋਬਾਰੀਆਂ ਨੇ ਕਈ ਵਾਰ ਆਪਣੀਆਂ ਸਮੱਸਿਆਵਾਂ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਸਾਹਮਣੇ ਰੱਖੀਆਂ ਪਰ ਪੰਜਾਬ ਸਰਕਾਰ ਨੇ ਜੀ. ਐੱਸ. ਟੀ. ਕੌਂਸਲ ਵਿਚ ਖੇਡ ਕਾਰੋਬਾਰੀਆਂ ਦਾ ਪੱਖ ਮਜ਼ਬੂਤੀ ਨਾਲ ਨਹੀਂ ਰੱਖਿਆ। ਬਾਅਦ ਦੁਪਹਿਰ ਖੇਡ ਕਾਰੋਬਾਰੀਆਂ ਨੇ ਭਾਜਪਾ ਦੇ ਕੇਂਦਰੀ ਚੋਣ ਦਫਤਰ ਸਾਹਮਣੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਤੇ ਉਥੇ ਕੇਤਲੀ ਵਿਚ ਚਾਹ ਵੇਚੀ। ਰਵਿੰਦਰ ਧੀਰ ਨੇ ਕਿਹਾ ਕਿ ਜਿਸ ਤਰ੍ਹਾਂ ਮੋਦੀ ਤੇ ਜੇਤਲੀ ਵਪਾਰੀ ਵਰਗ ਵਿਰੁੱਧ ਫੈਸਲੇ ਲਈ ਜਾ ਰਹੇ ਹਨ, ਉਸ ਨਾਲ ਵਪਾਰੀਆਂ ਨੂੰ ਆਪਣਾ ਭਵਿੱਖ ਚਾਹ ਵੇਚਣ ਵਿਚ ਹੀ ਨਜ਼ਰ ਆ ਰਿਹਾ ਹੈ।
ਸ਼੍ਰੀ ਧੀਰ ਨੇ ਕਿਹਾ ਕਿ ਜੀ. ਐੱਸ. ਟੀ. ਦੀਆਂ ਗੁੰਝਲਾਂ ਤੇ 28 ਫੀਸਦੀ ਸਲੈਬ ਕਾਰਨ ਸਾਰਾ ਕਾਰੋਬਾਰ ਤਬਾਹ ਹੋ ਗਿਆ ਤੇ ਅਣਗਿਣਤ ਛੋਟੇ ਯੂਨਿਟ ਬੰਦ ਹੋਣ ਕੰਢੇ ਪਹੁੰਚ ਗਏ ਹਨ। ਇਸ ਧਰਨੇ ਦੌਰਾਨ ਭਾਜਪਾ ਆਗੂ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਅਨਿਲ ਸਰੀਨ ਆਦਿ ਨੇ ਵਿਖਾਵਾਕਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਭਾਜਪਾ ਦਫਤਰ ਵਿਚ ਆ ਕੇ ਗੱਲਬਾਤ ਕਰਨ ਦਾ ਸੱਦਾ ਦਿੱਤਾ ਪਰ ਖੇਡ ਕਾਰੋਬਾਰੀਆਂ ਨੇ ਸੱਦੇ ਨੂੰ ਸਵੀਕਾਰ ਨਾ ਕਰਦਿਆਂ ਧਰਨਾ ਸਥਾਨ 'ਤੇ ਹੀ ਭਾਜਪਾ ਆਗੂਆਂ ਨੂੰ ਆਪਣੀਆਂ ਮੁਸ਼ਕਲਾਂ ਸੁਣਾਈਆਂ।
ਪੁਲਸ ਨੇ ਰੋਕਣ ਦੀ ਕੋਸ਼ਿਸ਼ ਕੀਤੀ
ਖੇਡ ਕਾਰੋਬਾਰੀ ਜਦੋਂ ਰਵਿੰਦਰ ਧੀਰ ਦੀ ਅਗਵਾਈ ਵਿਚ ਕਾਂਗਰਸ ਦਫਤਰ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਸਨ ਤਾਂ ਉਥੇ ਪੁਲਸ ਨੇ ਇਨ੍ਹਾਂ ਵਪਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਾਰੋਬਾਰੀ ਪਿੱਛੇ ਨਹੀਂ ਹਟੇ ਤੇ ਉਨ੍ਹਾਂ ਰੋਸ ਪ੍ਰਦਰਸ਼ਨ ਜਾਰੀ ਰੱਖਿਆ।
ਭਾਰਤ-ਪਾਕਿ ਸਰਹੱਦ ਤੋਂ ਮੈਗਜ਼ੀਨ ਤੇ 18 ਰੌਂਦ ਬਰਾਮਦ
NEXT STORY