ਫ਼ਰੀਦਕੋਟ (ਹਾਲੀ) - ਮਣੀ ਅਕਾਲੀ ਦਲ ਜ਼ਿਲਾ ਫ਼ਰੀਦਕੋਟ (ਦਿਹਾਤੀ) ਦੇ ਪ੍ਰਧਾਨ ਮਨਤਾਰ ਸਿੰਘ ਬਰਾਡ਼ ਦੀ ਅਗਵਾਈ ’ਚ ਪੈਟਰੋਲ-ਡੀਜ਼ਲ ’ਤੇ ਲਾਏ 35 ਫੀਸਦੀ ਟੈਕਸ ਦੇ ਵਿਰੋਧ ’ਚ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਗਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਂ ਡਿਪਟੀ ਕਮਿਸ਼ਨਰ ਨੂੰ ਇਕ ਮੰਗ-ਪੱਤਰ ਦਿੱਤਾ ਗਿਆ।ਸਥਾਨਕ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਸਮੁੱਚੀ ਅਕਾਲੀ ਲੀਡਰਸ਼ਿਪ ’ਚ ਹਲਕਾ ਫਰੀਦਕੋਟ ਦੇ ਮੁੱਖ ਸੇਵਾਦਾਰ ਪਰਮਬੰਸ ਸਿੰਘ ਬੰਟੀ ਰੁਮਾਣਾ, ਮਨਤਾਰ ਸਿੰਘ ਬਰਾਡ਼ ਹਲਕਾ ਇੰਚਾਰਜ ਕੋਟਕਪੂਰਾ ਅਤੇ ਸੂਬਾ ਸਿੰਘ ਬਾਦਲ ਹਲਕਾ ਇੰਚਾਰਜ ਜੈਤੋ ਨੇ ਪੰਜਾਬ ਸਰਕਾਰ ਵੱਲੋਂ ਪੈਟਰੋਲ-ਡੀਜ਼ਲ ’ਤੇ ਕਰੀਬ 35 ਫੀਸਦੀ ਟੈਕਸ ਲਾਉਣ ਦਾ ਵਿਰੋਧ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਇਹ ਟੈਕਸ ਘਟਾ ਕੇ 15 ਫੀਸਦੀ ਕੀਤਾ ਜਾਵੇ ਅਤੇ ਪੈਟਰੋਲ-ਡੀਜ਼ਲ ਨੂੰ ਜੀ. ਐੱਸ. ਟੀ. ਦੇ ਘੇਰੇ ’ਚ
ਲਿਆਂਦਾ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਡੀਜ਼ਲ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਮਹਿੰਗੀਆਂ ਹੋਣ ਕਰ ਕੇ ਮੰਦੀ ਦੀ ਮਾਰ ਝੱਲ ਰਿਹਾ ਹੈ ਅਤੇ ਪੰਜਾਬ ਦੇ ਟਰਾਂਸਪੋਰਟ ਸੈਕਟਰ ’ਤੇ ਬਹੁਤ ਮਾਡ਼ਾ ਅਸਰ ਪੈ ਰਿਹਾ ਹੈ, ਜਿਸ ਨਾਲ ਆਵਾਜਾਈ, ਢੋਆ-ਢੁਆਈ ਅਤੇ ਮਹਿੰਗਾਈ ਦਾ ਸਿੱਧਾ ਅਸਰ ਕਿਸਾਨਾਂ, ਵਪਾਰੀਅਾਂ ਅਤੇ ਆਮ ਲੋਕਾਂ ’ਤੇ ਪੈ ਰਿਹਾ ਹੈ। ਇਸ ਮੌਕੇ ਬੀਬੀ ਗੁਰਇੰਦਰ ਕੌਰ ਭੋਲੂਵਾਲਾ ਮੈਂਬਰ ਸ਼੍ਰੋਮਣੀ ਕਮੇਟੀ, ਨਵਦੀਪ ਸਿੰਘ ਬੱਬੂ ਬਰਾਡ਼ ਸਾਬਕਾ ਚੇਅਰਮੈਨ ਪੀ. ਆਰ. ਟੀ. ਸੀ. ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ ਕਿ ਪੰਜਾਬ ’ਚੋਂ ਨਸ਼ਾ 4 ਮਹੀਨਿਆਂ ਵਿਚ ਖਤਮ ਕਰ ਦਿੱਤਾ ਜਾਵੇਗਾ ਪਰ ਇਸ ਦੇ ਉਲਟ ਸੂਬੇ ’ਚ ਡੇਢ ਸਾਲ ਦੇ ਅੰਦਰ ਨਸ਼ੇ ਦੀ ਆਮਦ ਵਧਣ ਨਾਲ ਪੰਜਾਬ ਦੇ ਸੈਂਕਡ਼ੇ ਨੌਜਵਾਨਾਂ ਦੀ ਸਮੈਕ ਜਾਂ ਨਸ਼ੀਲੇ ਟੀਕੇ ਲਾਉਣ ਨਾਲ ਮੌਤ ਹੋ ਗਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਨੂੰ ਜੀ. ਐੱਸ. ਟੀ. ਦੇ ਘੇਰੇ ’ਚ ਲਿਆਂਦਾ ਜਾਵੇ ਤਾਂ ਕਿ ਪੰਜਾਬ ਦਾ ਕਿਸਾਨਾਂ, ਵਪਾਰੀਅਾਂ, ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲ ਸਕੇ।
ਇਸ ਦੌਰਾਨ ਸਤੀਸ਼ ਗਰੋਵਰ ਜ਼ਿਲਾ ਪ੍ਰਧਾਨ ਸ਼ਹਿਰੀ, ਸ਼ੇਰ ਸਿੰਘ ਮੰਡ ਮੈਂਬਰ ਸ਼੍ਰੋਮਣੀ ਕਮੇਟੀ, ਮੱਘਰ ਸਿੰਘ ਸਰਕਲ ਪ੍ਰਧਾਨ ਸ਼ਹਿਰੀ, ਕੁਲਤਾਰ ਸਿੰਘ ਬਰਾਡ਼ ਚੇਅਰਮੈਨ ਜ਼ਿਲਾ ਪ੍ਰੀਸ਼ਦ, ਮੋਹਨ ਸਿੰਘ ਮੱਤਾ ਪ੍ਰਧਾਨ ਨਗਰ ਕੌਂਸਲ ਕੋਟਕਪੂਰਾ, ਕੇਵਲ ਸਿੰਘ ਸਹੋਤਾ ਜ਼ਿਲਾ ਪ੍ਰਧਾਨ ਐੱਸ. ਸੀ. ਵਿੰਗ, ਹਰਕੀਰਤ ਸਿੰਘ ਗਿੱਲ ਸਾਬਕਾ ਚੇਅਰਮੈਨ ਹਾਊਸਫੈੱਡ, ਬਲਜਿੰਦਰ ਸਿੰਘ ਧਾਲੀਵਾਲ ਸਾਦਿਕ, ਜਸਪਾਲ ਸਿੰਘ ਸਾਬਕਾ ਚੇਅਰਮੈਨ, ਗੁਰਕੰਵਲ ਸਿੰਘ ਜ਼ਿਲਾ ਪ੍ਰਧਾਨ ਯੂਥ ਅਕਾਲੀ ਦਲ, ਨਾਜਰ ਸਿੰਘ ਸਰਾਵਾਂ, ਆਸ਼ੂ ਅਗਰਵਾਲ, ਜੋਗਿੰਦਰ ਸਿੰਘ ਬਰਾਡ਼ ਐਡਵੋਕੇਟ, ਰਾਜਪਾਲ ਸਿੰਘ ਡੇਲਿਾਅਾਂਵਾਲੀ, ਬਲਦੇਵ ਸਿੰਘ ਨਵਾਂ ਕਿਲਾ, ਗੁਰਦੇਵ ਸਿੰਘ ਜ਼ਿਲਾ ਪ੍ਰਧਾਨ ਬੀ. ਸੀ ਵਿੰਗ, ਬਿੱਕਾ ਰੁਮਾਣਾ ਜ਼ਿਲਾ ਪ੍ਰਧਾਨ ਸੋਈ, ਅਵਤਾਰ ਸਿੰਘ ਖੋਸਾ, ਗੁਰਦੇਵ ਸਿੰਘ ਚਰਨ, ਜੱਗਾ ਸਿੰਘ ਭੁੱਲਰ, ਮੱਖਣ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਸਰਪੰਚ, ਸੁਖਜਿੰਦਰ ਸਿੰਘ ਕਾਕਾ ਸਰਪੰਚ ਨਵਾਂ ਕਿਲਾ, ਨਵਤੇਜ ਸਿੰੰਘ ਸਰਪੰਚ ਕਾਉਣੀ, ਗੁਰਤੇਜ ਸਿੰਘ ਸਰਪੰਚ, ਛਿੰਦਰ ਸਿੰਘ ਸਰਪੰਚ ਕਿੰਗਰਾ, ਸੁਰਜੀਤ ਸਿੰਘ ਸਤਾਬ, ਰਾਜਿੰਦਰ ਦਾਸ ਰਿੰਕੂ, ਵਿਜੈ ਕੁਮਾਰ ਐੱਮ. ਸੀ, ਰਘਬੀਰ ਸਿੰਘ, ਅਸ਼ੋਕ ਕਮੁਾਰ, ਬਲਜੀਤ ਸਿੰਘ, ਸ਼ੇਰ ਸਿੰਘ ਸ਼ੇਰਾ, ਬੱਬੂ, ਨਾਹਰ ਸਿੰਘ ਮਚਾਕੀ, ਬਲਵੰਤ ਸਿੰਘ ਜੁਗਨੂੰ, ਗੁਰਪ੍ਰੀਤ ਸਿੰੰਘ ਸੰਧੂ, ਜਗਜੀਤ ਸਿੰਘ ਰਾਜੂ, ਜਗਸੀਰ ਸਿੰਘ ਕਾਕਾ ਐੱਮ. ਸੀ., ਅਸ਼ਵਨੀ ਕੁਮਾਰ ਮੋਂਗਾ, ਗੁਰਚਰਨ ਸਿੰਘ, ਰਣਜੀਤ ਸਿੰਘ ਬਰਾਡ਼, ਗੁਰਮੀਤ ਸਿੰਘ ਸਾਧੂਵਾਲਾ, ਹਰਚਰਨ ਸਿੰਘ ਸਰਪੰਚ ਅਰਾਈਆਂਵਾਲਾ, ਤਰਸੇਮ ਸਿੰਘ ਭੋਲੂਵਾਲਾ ਅਤੇ ਬੀਬੀ ਤਰਸੇਮ ਕੌਰ ਸਕੱਤਰ ਪੰਜਾਬ ਇਸਤਰੀ ਵਿੰਗ, ਬੀਬੀ ਅਮਰਜੀਤ ਕੌਰ ਪੰਜਗਰਾਈਂ, ਮੇਹਰ ਸਿੰਘ ਸਰਕਲ ਪ੍ਰਧਾਨ ਬਾਜਾਖਾਨਾ, ਬੀਬੀ ਸਰਬਜੀਤ ਕੌਰ, ਗੁਰਮਿੰਦਰਜੀਤ ਕੌਰ ਜੈਤੋ, ਜਸਵਿੰਦਰ ਕੌਰ ਸਰਪੰਚ ਕਾਉਣੀ, ਡਾ. ਜਗਬੀਰ ਕੌਰ ਅੌਲਖ, ਬੀਬੀ ਮਨਜੀਤ ਕੌਰ, ਬੀਬੀ ਹਿਤਬੀਰ ਕੌਰ ਕੋਟਕਪੂਰਾ ਅਤੇ ਬੀਬੀ ਰਾਜਿੰਦਰ ਕੌਰ ਸਾਬਕਾ ਚੇਅਰਮੈਨ ਜ਼ਿਲਾ ਪ੍ਰੀਸ਼ਦ ਹਾਜ਼ਰ ਸਨ।
ਲੱਚਰਤਾ ਤੋਂ ਦੂਰ ਰਹਿ ਕੇ ਪੰਜਾਬੀ ਗਾਇਕੀ ’ਚ ਵੱਖਰੀ ਪਛਾਣ ਬਣਾਵਾਂਗਾ
NEXT STORY