ਸ੍ਰੀ ਮੁਕਤਸਰ ਸਾਹਿਬ : ਬੇਮੌਸਮੀ ਬਰਸਾਤ ਅਤੇ ਕਿਸਾਨਾਂ ਵੱਲੋਂ ਝੋਨੇ ਨਾਲੋਂ ਘੱਟ ਲਾਭ ਕਮਾਉਣ ਕਾਰਨ ਸੂਬਾ 3 ਲੱਖ ਹੈਕਟੇਅਰ ਰਕਬਾ ਕਪਾਹ ਦੀ ਫ਼ਸਲ ਹੇਠ ਲਿਆਉਣ ਦਾ ਟੀਚਾ ਹਾਸਲ ਕਰਨ ਵਿੱਚ ਨਾਕਾਮ ਰਿਹਾ ਹੈ। ਦੱਸ ਦੇਈਏ ਕਿ ਕਪਾਹ ਦੀ ਫ਼ਸਲ ਮੁੱਖ ਤੌਰ 'ਤੇ ਫਾਜ਼ਿਲਕਾ, ਬਠਿੰਡਾ, ਮਾਨਸਾ ਅਤੇ ਮੁਕਤਸਰ 'ਚ ਬੀਜੀ ਜਾਂਦੀ ਹੈ। ਜਾਣਕਾਰੀ ਮੁਤਾਬਕ 31 ਮਈ (ਬਿਜਾਈ ਦਾ ਸੀਜ਼ਨ ਖ਼ਤਮ ਹੋਇਆ) ਤੱਕ ਲਗਭਗ 1.75 ਲੱਖ ਹੈਕਟੇਅਰ (ਟੀਚੇ ਦਾ 58 ਫ਼ੀਸਦੀ) 'ਤੇ ਫ਼ਸਲ ਬੀਜੀ ਗਈ ਸੀ। ਹਾਲਾਂਕਿ ਪਿਛਲੇ ਸਾਲ 4 ਲੱਖ ਹੈਕਟੇਅਕ ਦੇ ਟੀਚੇ ਦੇ ਮੁਕਾਬਲੇ 2.48 ਲੱਖ ਹੈਕਟੇਅਰ 'ਤੇ ਫ਼ਸਲ ਬੀਜੀ ਗਈ ਸੀ। ਇਸ ਸਬੰਧੀ ਗੱਲ ਕਰਦਿਆਂ ਖੇਤੀਬਾੜੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤ ਵਿੱਚ 20 ਮਈ ਨੂੰ ਕਪਾਹ ਦੀ ਬਿਜਾਈ ਦੀ ਆਖਰੀ ਤਰੀਕ ਵਜੋਂ ਤੈਅ ਕੀਤਾ ਗਿਆ ਸੀ ਪਰ ਬਾਅਦ ਵਿੱਚ ਇਸਨੂੰ 31 ਮਈ ਤੱਕ ਵਧਾ ਦਿੱਤਾ ਗਿਆ ਸੀ। ਇਸ ਸਾਲ ਲਗਭਗ 1.75 ਲੱਖ ਹੈਕਟੇਅਰ ਕਪਾਹ ਕਾਸ਼ਤ ਅਧੀਨ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਫਾਜ਼ਿਲਕਾ ਹੀ ਇਕ ਅਜਿਹਾ ਜ਼ਿਲ੍ਹਾ ਹੈ, ਜਿਸ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ।
ਇਹ ਵੀ ਪੜ੍ਹੋ- ਫਿਰੋਜ਼ਪੁਰ 'ਚ ਵਾਪਰਿਆ ਦਰਦਨਾਕ ਹਾਦਸਾ, ਡਿਊਟੀ ਤੋਂ ਪਰਤ ਰਹੀ ਮਹਿਲਾ ਪ੍ਰੋਫੈਸਰ ਨੂੰ ਟਰੈਕਟਰ-ਟਰਾਲੀ ਨੇ ਦਰੜਿਆ
ਇਸ ਸਬੰਧੀ ਫਾਜ਼ਿਲਕਾ ਦੇ ਮੁੱਖ ਖੇਤੀਬਾੜੀ ਮੰਤਰੀ ਦਾ ਕਹਿਣਾ ਹੈ ਕਿ ਕਪਾਹ ਦੀ ਫ਼ਸਲ ਹੇਠ ਲਿਆਂਦੇ ਗਏ ਅੱਧੇ ਤੋਂ ਵੱਧ ਰਕਬੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਹਨ। ਜ਼ਿਲ੍ਹੇ ਵਿੱਚ 1.5 ਲੱਖ ਹੈਕਟੇਅਰ ਦੇ ਟੀਚੇ ਦੇ ਮੁਕਾਬਲੇ 90,850 ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਹੋਈ ਹੈ। ਇਸ ਲਈ ਕਿਸਾਨਾਂ ਨੂੰ ਸਮੇਂ ਸਿਰ ਨਹਿਰੀ ਪਾਣੀ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਆਖਿਆ ਕਿ ਇਸ ਸਾਲ ਕਪਾਹ ਦੇ ਬੀਜਾਂ 'ਤੇ 33 ਫ਼ੀਸਦੀ ਸਬਸਿਡੀ ਨੇ ਵੀ ਸਾਡੀ ਮਦਦ ਕੀਤੀ ਹੈ। ਹਾਲਾਂਕਿ ਮੌਸਮ ਨੇ ਇਸ ਵਾਰ ਬਹੁਤ ਨੁਕਸਾਨ ਕੀਤਾ ਪਰ ਅਸੀਂ ਕਪਾਹ ਦੀ ਫ਼ਸਲ ਹੇਠ ਵੱਧ ਤੋਂ ਵੱਧ ਰਕਬਾ ਲਿਆ।
ਇਹ ਵੀ ਪੜ੍ਹੋ- ਮਾਲਵੇ ਦੀ ਸਿਆਸਤ ’ਤੇ ਧਰੂ ਤਾਰਾ ਬਣ ਚਮਕਣਗੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ
ਇਸ ਮੌਕੇ ਕੁਝ ਕਿਸਾਨਾਂ ਨੇ ਦੱਸਿਆ ਕਿ ਭਾਵੇਂ ਪਿਛਲੇ ਸਾਲ ਨਰਮੇ ਦੇ ਘੱਟੋ-ਘੱਟ ਸਮਰਥਨ ਮੁੱਲ ਤੋਂ ਵੱਧ ਭਾਅ ਪ੍ਰਾਪਤ ਹੋਇਆ ਸੀ ਪਰ ਚਿੱਟੀ ਮੱਖੀ ਅਤੇ ਗੁਲਾਬੀ ਕੀੜੇ ਦੇ ਹਮਲੇ ਕਾਰਨ ਉਨ੍ਹਾਂ ਨੇ ਇਸ ਦੀ ਬਿਜਾਈ ਨਹੀਂ ਕੀਤੀ। ਇਕ ਕਪਾਹ ਉਤਪਾਦਕ ਨੇ ਆਖਿਆ ਕਿ ਬਹੁਤ ਸਾਰੇ ਕਿਸਾਨ ਨੁਕਸਾਨ ਨੂੰ ਕੰਟਰੋਲ ਕਰਨ ਦੇ ਨਵੀਨਤਮ ਤਰੀਕਿਆਂ ਤੋਂ ਜਾਣੂ ਨਹੀਂ ਹਨ। ਮੌਸਮ ਅਨੁਕੂਲ ਨਹੀਂ ਹੈ ਅਤੇ ਕੁਝ ਕਿਸਾਨਾਂ ਨੇ ਮੁੜ ਤੋਂ ਫ਼ਸਲ ਦੀ ਬਿਜਾਈ ਕੀਤੀ ਹੈ, ਜਿਸ ਦੇ ਚੱਲਦਿਆਂ ਇਨਪੁਟ ਲਾਗਤ ਕਈ ਗੁਣਾ ਵਧ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਕੈਬਨਿਟ ’ਚ ਪਹਿਲੀ ਵਾਰ ਜਿੱਤਣ ਵਾਲੇ ਵਿਧਾਇਕਾਂ ਦਾ ਬੋਲਬਾਲਾ, ਦੂਜੀ ਵਾਰ ਜਿੱਤਣ ਵਾਲੇ ਕਰ ਰਹੇ ਇੰਤਜ਼ਾਰ
ਮੁਕਤਸਰ ਦੇ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਮੁਕਤਸਰ ਜ਼ਿਲ੍ਹੇ ਵਿੱਚ 50 ਹਜ਼ਾਰ ਹੈਕਟੇਅਰ ਦੇ ਟੀਚੇ ਦੇ ਮੁਕਾਬਲੇ ਲਗਭਗ 20 ਹਜ਼ਾਰ ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਈ ਹੋਈ ਹੈ। ਇਸ ਦੇ ਪਿੱਛੇ ਮੀਂਹ ਅਤੇ ਕੀੜਿਆਂ ਦੇ ਹਮਲੇ ਸਮੇਤ ਕਈ ਕਾਰਨ ਹਨ। ਉਨ੍ਹਾਂ ਆਖਿਆ ਕਿ ਕਿਸਾਨ ਝੋਨੇ ਦੀ ਫ਼ਸਲ ਦੀ ਜ਼ਿਆਦਾ ਪੈਦਾਵਾਰ ਅਤੇ ਪਛੇਤੀ ਬੀਜੀਆਂ ਜਾਣ ਵਾਲੀਆਂ ਕਿਸਮਾਂ ਕਾਰਨ ਇਸ ਦੀ ਚੋਣ ਕਰ ਰਹੇ ਹਨ। ਪਿਛਲੇ ਸਾਲ ਕਪਾਹ ਦਾ ਔਸਤ ਝਾੜ ਪ੍ਰਤੀ ਏਕੜ ਚਾਰ ਤੋਂ ਛੇ ਕੁਇੰਟਲ ਰਿਹਾ ਅਤੇ ਕੀਮਤ 7,500 ਤੋਂ 8,000 ਰੁਪਏ ਪ੍ਰਤੀ ਕੁਇੰਟਲ ਤੱਕ ਸੀ। ਹਾਲਾਂਕਿ ਝੋਨੇ ਦਾ ਝਾੜ 30 ਕੁਇੰਟਲ ਪ੍ਰਤੀ ਏਕੜ ਤੱਕ ਪਹੁੰਚ ਗਿਆ ਅਤੇ ਐੱਮ. ਐੱਸ. ਪੀ. 2,060 ਰੁਪਏ ਪ੍ਰਤੀ ਕੁਇੰਟਲ ਸੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਮੌਸਮ 'ਚ ਹੋ ਰਹੀ ਤਬਦੀਲੀ, ਜੂਨ ਮਹੀਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਸਕਦੀ ਹੈ ਗਰਮੀ, ਜਾਣੋ ਤਾਜ਼ਾ ਅਪਡੇਟ
NEXT STORY