ਜਲੰੰਧਰ (ਰਾਹੁਲ)— ਸੀ. ਆਈ. ਐੱਸ. ਐੱਫ. ਵੱਲੋਂ ਨਵੀਂ ਦਿੱਲੀ 'ਚ ਕਰਵਾਈ ਗਈ ਪੰਜ ਦਿਨਾਂ 67ਵੀਂ ਅਖਿਲ ਪੁਲਸ ਐਥਲੈਟਿਕਸ ਚੈਂਪੀਅਨਸ਼ਿਪ ਦੇ ਸਾਂਝੇ ਟੀਮ ਵਰਗ 'ਚ ਪੰਜਾਬ ਪੁਲਸ ਨੇ ਸਰਦਾਰੀ ਕਾਇਮ ਰੱਖੀ ਹੈ। ਏ. ਡੀ. ਜੀ. ਪੀ. ਪੀ. ਏ. ਪੀ. ਕੁਲਦੀਪ ਸਿੰਘ ਅਤੇ ਖੇਡ ਸਕੱਤਰ ਪੰਜਾਬ ਪੁਲਸ ਓਲੰਪੀਅਨ ਬਹਾਦੁਰ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ 'ਚ ਪੰਜਾਬ ਪੁਲਸ ਟੀਮ ਆਪਣੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਪੰਜੇ ਦਿਨ ਖਿੱਚ ਦਾ ਕੇਂਦਰ ਬਣੀ ਰਹੀ। ਇਸ ਮੌਕੇ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਜੇਤੂਆਂ ਨੂੰ ਸਨਮਾਨਤ ਕੀਤਾ।
ਸਾਂਝੀ ਟੀਮ ਵਰਗ 'ਚ
1 ਪੰਜਾਬ ਪੁਲਸ (196 ਅੰਕ)
2 ਸੀ. ਆਰ. ਪੀ. ਐੈੱਫ. (173.5 ਅੰਕ)
3 ਬੀ. ਐੈੱਸ. ਐੈੱਫ. (156.5)
ਪੁਰਸ਼ ਵਰਗ 'ਚ
1 ਪੰਜਾਬ ਪੁਲਸ (129 ਅੰਕ)
2 ਬੀ. ਐੈੱਸ. ਐੈੱਫ. (99 ਅੰਕ)
3 ਸੀ. ਆਰ. ਪੀ. ਐੈੱਫ. (85 ਅੰਕ)
ਮਹਿਲਾ ਵਰਗ 'ਚ
1 ਐੱਸ. ਐੱਸ. ਬੀ. (90 ਅੰਕ)
2 ਸੀ. ਆਰ. ਪੀ. ਐੈੱਫ. (88.50)
3 ਪੰਜਾਬ ਪੁਲਸ (67 ਅੰਕ)
ਓਵਰਆਲ ਚੈਂਪੀਅਨਸ਼ਿਪ (ਐਥਲੈਟਿਕਸ)
ਪੰਜਾਬ ਪੁਲਸ
ਟੀਮ ਐਥਲੈਟਿਕਸ ਚੈਂਪੀਅਨਸ਼ਿਪ (ਪੁਰਸ਼)
1. ਪੰਜਾਬ ਪੁਲਸ
2. ਬਾਰਡਰ ਸਕਿਓਰਿਟੀ ਫੋਰਸ
ਟੀਮ ਐਥਲੈਟਿਕਸ ਚੈਂਪੀਅਨਸ਼ਿਪ
1. ਐੱਸ. ਐੱਸ. ਪੀ.
2. ਸੀ. ਆਰ. ਪੀ. ਐੱਫ.
ਸਟੇਟ ਪੁਲਸ ਅਥਲੈਟਿਕਸ ਚੈਂਪੀਅਨਸ਼ਿਪ
1. ਪੰਜਾਬ ਪੁਲਸ
2. ਤਾਮਿਲਨਾਡੂ
ਸਭ ਤੋਂ ਅਨੁਸ਼ਾਸਿਤ ਟੀਮ
ਨਾਗਾਲੈਂਡ ਪੁਲਸ
ਬੈਸਟ ਐਥਲੀਟ ਮੈਡਲ (ਪੁਰਸ਼)
ਬਲਜਿੰਦਰ ਸਿੰਘ (ਪੰਜਾਬ)-20 ਕਿਲੋਮੀਟਰ ਪੈਦਲ ਚਾਲ ਵਿਚ 1049 ਅੰਕ ਜੋੜੇ
ਬੈਸਟ ਅਥਲੀਟ ਮੈਡਲ (ਮਹਿਲਾ)
ਕੇ. ਰੰਗਾ (ਐੱਸ. ਐੱਮ. ਬੀ.)-100 ਮੀਟਰ ਦੌੜ ਵਿਚ 1110 ਅੰਕ ਜੋੜੇ
ਪੰਜਾਬ ਪੁਲਸ ਵਲੋਂ ਜਿੱਤੇ ਤਮਗੇ
ਸੋਨ ਤਮਗੇ 14 (ਪੁਰਸ਼ ਵਰਗ ਵਿਚ 11, ਮਹਿਲਾ ਵਰਗ ਵਿਚ 3)
ਚਾਂਦੀ ਦੇ 8 (ਪੁਰਸ਼ ਵਰਗ ਵਿਚ 5, ਮਹਿਲਾ ਵਰਗ ਵਿਚ 3)
ਕਾਂਸੇ ਦੇ 5 (ਪੁਰਸ਼ ਵਰਗ ਵਿਚ 3, ਮਹਿਲਾ ਵਰਗ ਵਿਚ 2)
ਟਰੈਕਟਰ ਟ੍ਰਾਲੀ ਤੇ ਮੋਟਰਸਾਈਕਲ ਦੀ ਟੱਕਰ 'ਚ 1 ਦੀ ਮੌਤ
NEXT STORY