ਜਲੰਧਰ, (ਪ੍ਰੀਤ)- ਥਾਣਾ ਨੰਬਰ -2 ਦੀ ਪੁਲਸ ਨੇ ਸਨੈਚਰ ਰੈਂਬੋ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਰੈਂਬੋ ਸਿੰਘ ਨੇ ਸ਼ਹਿਰ ਦੇ ਵੱਖ- ਵੱਖ ਇਲਾਕਿਆਂ ਵਿਚ ਸਨੈਚਿੰਗ ਦੀਆਂ ਕਈ ਵਾਰਦਾਤਾਂ ਕੀਤੀਆਂ ਹਨ। ਥਾਣਾ ਨੰਬਰ -2 ਦੇ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਰੈਂਬੋ ਸਿੰਘ ਵਾਸੀ ਅਜੀਤ ਨਗਰ, ਸੰਤੋਖ ਨਗਰ ਨੂੰ ਗ੍ਰਿਫਤਾਰ ਕੀਤਾ ਹੈ।
ਮੁਲਜ਼ਮ ਕੋਲੋਂ ਲੁੱਟ ਦਾ ਮੋਬਾਇਲ ਤੇ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ। ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਿਛਲੇ ਕਾਫੀ ਸਮੇਂ ਤੋਂ ਨਸ਼ੇ ਦਾ ਆਦੀ ਹੈ। ਨਸ਼ਾ ਪੂਰਾ ਕਰਨ ਲਈ ਉਹ ਸਨੈਚਿੰਗ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਮੁਲਜ਼ਮ ਦੇ ਖਿਲਾਫ ਪਹਿਲਾਂ ਵੀ ਕੇਸ ਦਰਜ ਹਨ।
ਦਸੰਬਰ 'ਚ ਹੋ ਸਕਦੀਆਂ ਹਨ ਨਿਗਮ ਚੋਣਾਂ, ਨਵੰਬਰ ਤੱਕ ਵਾਰਡਬੰਦੀ ਪੂਰੀ ਹੋਵੇਗੀ
NEXT STORY