ਅੰਮ੍ਰਿਤਸਰ(ਸੰਜੀਵ)- ਰਾਜ ਦੇ ਦਾਮਨ 'ਤੇ ਲੱਗਣ ਵਾਲੇ ਬੱਚੀਆਂ ਨਾਲ ਜਬਰ-ਜ਼ਨਾਹ ਦੇ ਦਾਗ ਨੂੰ ਮਿਟਾਉਣ ਲਈ ਪੰਜਾਬ ਸਰਕਾਰ ਨੂੰ ਠੋਸ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ, ਜਿਸ ਨਾਲ ਪੁਲਸ ਪ੍ਰਸ਼ਾਸਨ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦਰਿੰਦਿਆਂ ਨੂੰ ਕਾਨੂੰਨ ਦੇ ਦਾਇਰੇ 'ਚ ਲਿਆ ਕੇ ਸਮਾਜ ਤੋਂ ਦੂਰ ਕਰ ਸਕੇ। ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲੇ ਵਿਅਕਤੀ ਦਿਮਾਗੀ ਤੌਰ 'ਤੇ ਬੀਮਾਰ ਹੁੰਦੇ ਹਨ, ਜਿਨ੍ਹਾਂ ਨੂੰ ਸਮਾਜ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਅਜਿਹੇ ਮੁਲਜ਼ਮਾਂ ਲਈ ਇਕ ਸਿਰਫ ਫਾਂਸੀ ਹੀ ਅਜਿਹੀ ਸਜ਼ਾ ਹੈ ਜੋ ਪੀੜਤਾ ਲਈ ਇਨਸਾਫ ਹੋ ਸਕਦਾ ਹੈ। ਨਿਰਭਯ ਦੇ ਨਾਲ ਹੋਈ ਦਰਿੰਦਗੀ ਦੀ ਘਟਨਾ ਤੋਂ ਬਾਅਦ ਦੇਸ਼ ਭਰ ਵਿਚ ਮਹਿਲਾ ਸੁਰੱਖਿਆ ਨੂੰ ਲੈ ਕੇ ਵੱਡੇ ਸੁਧਾਰਾਂ ਦੀ ਮੰਗ ਉਠੀ। ਔਰਤਾਂ ਨੂੰ ਸੁਰੱਖਿਅਤ ਮਾਹੌਲ ਦੇਣ ਦੀਆਂ ਕਾਫੀ ਗੱਲਾਂ ਹੋਈਆਂ ਪਰ ਸਮੇਂ ਦੇ ਨਾਲ-ਨਾਲ ਲੋਕ ਇਨ੍ਹਾਂ ਗੱਲਾਂ ਨੂੰ ਭੁੱਲਦੇ ਗਏ, ਜਿਸ ਦਾ ਨਤੀਜਾ ਅੱਜ ਵੀ ਔਰਤਾਂ ਅਤੇ ਖਾਸ ਕਰ ਕੇ ਬੱਚੀਆਂ ਨਾਲ ਹੋਣ ਵਾਲੀਆਂ ਘਟਨਾਵਾਂ ਦੇ ਰੂਪ ਵਿਚ ਸਾਹਮਣੇ ਆ ਰਹੀਆਂ ਹਨ। ਮਾਸੂਮ ਬੱਚਿਆਂ ਨਾਲ ਹੋਣ ਵਾਲੇ ਜਬਰ-ਜ਼ਨਾਹ ਦੀਆਂ ਘਟਨਾਵਾਂ ਜਿਥੇ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੀਆਂ ਹਨ, ਉਥੇ ਹੀ ਕਾਨੂੰਨ ਨਾਲ ਖਿਲਵਾੜ ਕਰਨ ਵਾਲੇ ਅਪਰਾਧੀ ਆਪਣਾ ਦਾਅ-ਪੇਚ ਖੇਡ ਕੇ ਆਪਣੇ-ਆਪ ਨੂੰ ਨਿਰਦੋਸ਼ ਸਾਬਿਤ ਕਰ ਜਾਂਦੇ ਹਨ।
ਖਾਲਸਾ ਕਾਲਜ ਫਾਰ ਵੂਮੈਨ ਦੀ ਪਿੰ੍ਰਸੀਪਲ ਡਾ. ਸੁਖਬੀਰ ਕੌਰ ਮਾਹਲ ਨਾਲ ਅੱਜ ਵਿਸ਼ੇਸ਼ ਗੱਲਬਾਤ ਕੀਤੀ ਗਈ, ਜਿਸ ਵਿਚ ਉਨ੍ਹਾਂ ਬੱਚੀਆਂ ਨਾਲ ਹੋਣ ਵਾਲੇ ਜਬਰ-ਜ਼ਨਾਹ ਦੀਆਂ ਘਟਨਾਵਾਂ 'ਤੇ ਜਿਥੇ ਗਹਿਰੀ ਚਿੰਤਾ ਪ੍ਰਗਟ ਕੀਤੀ, ਉਥੇ ਹੀ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਰੱਖਣ ਵਾਲੇ ਵਿਅਕਤੀ ਅਤੇ ਜਬਰ-ਜ਼ਨਾਹ ਕਰਨ ਵਾਲੇ ਦੋਸ਼ੀ ਨੂੰ ਸਮਾਜ ਵਿਚ ਆਜ਼ਾਦੀ ਨਾਲ ਘੁੰਮਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ।
ਪ੍ਰਸ਼ਨ : ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਲਈ ਕੀ ਸਜ਼ਾ ਹੋਣੀ ਚਾਹੀਦੀ ਹੈ?
ਉੱਤਰ : ਡਾ. ਸੁਖਬੀਰ ਕੌਰ ਦਾ ਕਹਿਣਾ ਹੈ ਕਿ ਅਜਿਹੇ ਦਰਿੰਦਿਆਂ ਲਈ ਸਜ਼ਾ ਦਾ ਇਕ ਹੀ ਵਿਕਲਪ ਫਾਂਸੀ ਹੋਣਾ ਚਾਹੀਦਾ ਹੈ ਤਾਂ ਕਿ ਇਸ ਤਰ੍ਹਾਂ ਦਾ ਦੋਸ਼ ਕਰਨ ਤੋਂ ਪਹਿਲਾਂ ਹਰ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਦਾ ਡਰ ਦਿਖਾਈ ਦੇਵੇ।
ਪ੍ਰਸ਼ਨ : ਕਿਸ ਤਰ੍ਹਾਂ ਦੀ ਕਾਨੂੰਨ ਵਿਵਸਥਾ ਹੋਵੇ ਕਿ ਜਬਰ-ਜ਼ਨਾਹ ਵਰਗੀਆਂ ਘਟਨਾਵਾਂ 'ਤੇ ਕਾਬੂ ਪਾਇਆ ਜਾ ਸਕੇ?
ਉੱਤਰ : ਡਾ. ਸੁਖਬੀਰ ਕੌਰ ਮੰਨਦੀ ਹੈ ਕਿ ਕਿਤੇ ਨਾ ਕਿਤੇ ਸਾਡੀ ਕਾਨੂੰਨ ਵਿਵਸਥਾ ਵੀ ਅਜਿਹੇ ਮੁਲਜ਼ਮਾਂ 'ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਕਾਨੂੰਨ ਇਸ ਕਦਰ ਸਖਤ ਹੋਣਾ ਚਾਹੀਦਾ ਹੈ ਕਿ ਅਪਰਾਧੀ ਦੇ ਬਚਣ ਦੀ ਕੋਈ ਗੁੰਜਾਇਸ਼ ਹੀ ਨਾ ਹੋਵੇ। ਦੋਸ਼ ਕਰਨ ਤੋਂ ਪਹਿਲਾਂ ਅਪਰਾਧੀ ਸਜ਼ਾ ਬਾਰੇ ਸੋਚੇ, ਉਦੋਂ ਅਸੀਂ ਸਮਾਜ ਵਿਚ ਬੱਚੀਆਂ ਨਾਲ ਹੋਣ ਵਾਲੀਆਂ ਜਬਰ-ਜ਼ਨਾਹ ਦੀਆਂ ਘਟਨਾਵਾਂ 'ਤੇ ਰੋਕ ਲਾ ਸਕਦੇ ਹਾਂ।
ਪ੍ਰਸ਼ਨ : ਜਬਰ-ਜ਼ਨਾਹ ਵਰਗੇ ਗੰਭੀਰ ਮਾਮਲਿਆਂ 'ਚ ਨਿਆਂ ਪ੍ਰਣਾਲੀ ਕਿਸ ਤਰ੍ਹਾਂ ਦੇ ਫੈਸਲੇ ਕਰੇ?
ਉੱਤਰ : ਆਖਰੀ ਸਵਾਲ 'ਤੇ ਡਾ. ਸੁਖਬੀਰ ਕਹਿੰਦੀ ਹੈ ਕਿ ਭਾਰਤ ਦੀ ਨਿਆਂ ਪ੍ਰਣਾਲੀ 'ਤੇ ਕਿਸੇ ਤਰ੍ਹਾਂ ਦੀ ਵੀ ਟਿੱਪਣੀ ਕਰਨਾ ਉਚਿਤ ਨਹੀਂ ਹੋਵੇਗਾ। ਦੇਸ਼ ਦੇ ਹਰ ਨਾਗਰਿਕ ਨੂੰ ਇਥੋਂ ਇਨਸਾਫ ਮਿਲਦਾ ਹੈ, ਉਹ ਇਸ ਵਿਚ ਕੁਝ ਸੁਝਾਅ ਜ਼ਰੂਰ ਦੇ ਸਕਦੀ ਹੈ ਕਿ ਨਿਆਂ ਪ੍ਰਣਾਲੀ ਨੂੰ ਚਾਹੀਦਾ ਹੈ ਕਿ ਮਾਸੂਮ ਬੱਚੀਆਂ ਨਾਲ ਹੋਣ ਵਾਲੇ ਜਬਰ-ਜ਼ਨਾਹ ਦੇ ਮਾਮਲਿਆਂ ਲਈ ਵੱਖ ਤੋਂ ਅਦਾਲਤਾਂ ਦਾ ਗਠਨ ਹੋਵੇ, ਜਿਥੇ ਸਮਾਂਬੱਧ ਫੈਸਲੇ ਕੀਤੇ ਜਾਣ। ਬਿਨਾਂ ਕਿਸੇ ਰੁਕਾਵਟ ਦੇ ਇਕ ਵਾਰ ਸ਼ੁਰੂ ਹੋਣ ਵਾਲਾ ਕੇਸ ਉਦੋਂ ਤੱਕ ਚੱਲੇ ਜਦੋਂ ਤੱਕ ਪੀੜਤਾ ਨੂੰ ਇਨਸਾਫ ਨਹੀਂ ਮਿਲ ਜਾਂਦਾ। ਉਨ੍ਹਾਂ ਕਿਹਾ ਕਿ ਜੇਕਰ ਨਿਆਂ ਪ੍ਰਣਾਲੀ ਵਿਚ ਜੱਜਾਂ ਦੀ ਕਮੀ ਹੈ ਤਾਂ ਸਰਕਾਰ ਉਸ ਨੂੰ ਪੂਰਾ ਕਰੇ ਤਾਂ ਕਿ ਹਰ ਪੀੜਤਾ ਨੂੰ ਸਮੇਂ ਸਿਰ ਇਨਸਾਫ ਮਿਲ ਸਕੇ।
ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਚਾਹੀਦੀ ਹੈ ਫਾਂਸੀ ਦੀ ਸਜ਼ਾ
ਜਗ ਬਾਣੀ ਵੱਲੋਂ ਪੰਜਾਬ ਭਰ 'ਚ ਅਭਿਆਨ ਛੇੜਿਆ ਗਿਆ ਹੈ ਕਿ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲੇ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਦਾ ਕਾਨੂੰਨ ਬਣਾਇਆ ਜਾਵੇ ਤਾਂ ਕਿ 'ਬੇਟੀ ਬਚਾਓ-ਬੇਟੀ ਪੜ੍ਹਾਓ' ਦੇ ਨਾਲ-ਨਾਲ ਰਾਜ ਦੀ ਹਰ ਧੀ ਨੂੰ ਸੁਰੱਖਿਅਤ ਵੀ ਕੀਤਾ ਜਾਵੇ। ਅੱਜ ਇਸ ਸਿਲਸਿਲੇ ਵਿਚ ਜਦੋਂ ਜਗ ਬਾਣੀ ਦੀ ਟੀਮ ਖਾਲਸਾ ਕਾਲਜ ਫਾਰ ਵੂਮੈਨ ਪਹੁੰਚੀ ਅਤੇ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਤਾਂ ਸਾਰੀਆਂ ਵਿਦਿਆਰਥਣਾਂ ਜਿਥੇ 'ਜਗ ਬਾਣੀ ਸਮਾਚਾਰ ਪੱਤਰ ਸਮੂਹ' ਦੇ ਇਸ ਅਭਿਆਨ ਵਿਚ ਸ਼ਾਮਲ ਹੋਈਆਂ, ਉਥੇ ਹੀ ਇਕ ਸੁਰ ਵਿਚ ਕਿਹਾ ਕਿ ਅਜਿਹੇ ਮੁਲਜ਼ਮਾਂ ਲਈ ਸਿਰਫ ਤੇ ਸਿਰਫ ਫਾਂਸੀ ਦੀ ਸਜ਼ਾ ਹੀ ਹੋਣੀ ਚਾਹੀਦੀ ਹੈ, ਜਿਸ 'ਤੇ ਪੰਜਾਬ ਸਰਕਾਰ ਗੌਰ ਨਾਲ ਵਿਚਾਰ ਕਰੇ ਅਤੇ ਰਾਜ ਦੀਆਂ ਬੱਚੀਆਂ ਨਾਲ ਹੋ ਰਹੇ ਜਬਰ-ਜ਼ਨਾਹ ਦੀਆਂ ਘਟਨਾਵਾਂ ਨੂੰ ਰੋਕਣ ਲਈ ਦੋਸ਼ੀ ਨੂੰ ਫਾਂਸੀ ਦੇਣ ਦਾ ਕਾਨੂੰਨ ਬਣਾਏ।
ਕਾਲਜ 'ਚ ਮਨਾਇਆ ਗਿਆ ਯੁਵਾ ਸਸ਼ਕਤੀਕਰਨ ਦਿਨ
ਅੱਜ ਖਾਲਸਾ ਕਾਲਜ ਫਾਰ ਵੂਮੈਨ 'ਚ ਜਿਥੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਗਿਆ, ਉਥੇ ਹੀ ਅਜੋਕੇ ਯੁਵਾ ਸਸ਼ਕਤੀਕਰਨ ਦਿਨ 'ਤੇ ਵਿਦਿਆਰਥੀਆਂ ਵੱਲੋਂ ਕਸਮ ਵੀ ਲਈ ਗਈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਆਏ ਪ੍ਰੋ. ਅਮਨਦੀਪ ਨੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਦੱਸਿਆ ਤੇ ਕਿਹਾ ਕਿ ਜਿਸ ਤਰ੍ਹਾਂ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਭਗਤ ਸਿੰਘ ਵੱਲੋਂ ਦੇਸ਼ ਦੀ ਖਾਤਿਰ ਆਪਣਾ ਜੀਵਨ ਕੁਰਬਾਨ ਕੀਤਾ ਗਿਆ, ਉਸੇ ਤਰ੍ਹਾਂ ਯੁਵਾ ਸ਼ਕਤੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਸ-ਪਾਸ ਹੋਣ ਵਾਲੀ ਬੇਇਨਸਾਫ਼ੀ ਨੂੰ ਰੋਕੇ ਅਤੇ ਨਸ਼ੇ ਵੱਲ ਵੱਧ ਰਹੇ ਵਿਅਕਤੀ ਨੂੰ ਸਮਝਾ ਕੇ ਸਮਾਜ ਵਿਚ ਇਕ ਚੰਗੇ ਨਾਗਰਿਕ ਦੀ ਤਰ੍ਹਾਂ ਰਹਿਣ ਲਈ ਉਤਸ਼ਾਹਿਤ ਕਰੇ।
ਖਿਡੌਣਾ ਪਿਸਤੌਲ ਦਿਖਾ ਕੇ ਮਨੀ ਚੇਂਜਰ ਤੋਂ ਲੁੱਟੇ 2.50 ਲੱਖ ਰੁਪਏ
NEXT STORY