Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 04, 2023

    9:10:16 AM

  • full electricity given to farmers for paddy harbhajan singh

    ਬਿਜਲੀ ਮੰਤਰੀ ਦਾ ਬਿਆਨ, ਕਿਹਾ-ਕਿਸਾਨਾਂ ਨੂੰ ਝੋਨੇ...

  • us president biden expressed grief over the train accident in india

    ਅਮਰੀਕਾ ਦੇ ਰਾਸ਼ਟਰਪਤੀ ਬਾਈਡੇਨ ਨੇ ਭਾਰਤ 'ਚ ਹੋਏ...

  • todays hukamnama from sri darbar sahib

    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (4 ਜੂਨ,...

  • sgpc delegation met home minister amit shah

    SGPC ਵਫ਼ਦ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2023
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC News
  • ਦਰਸ਼ਨ ਟੀ.ਵੀ.
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਦੂਸ਼ਿਤ ਪਾਣੀ ਤੋਂ ਛੁਟਕਾਰਾ ਦੁਆਉਣ ਲਈ ਲੋਕਾਂ ਨੂੰ ਦਿਆਂਗੇ ਆਰ. ਓ. : ਜਿੰਪਾ

PUNJAB News Punjabi(ਪੰਜਾਬ)

ਦੂਸ਼ਿਤ ਪਾਣੀ ਤੋਂ ਛੁਟਕਾਰਾ ਦੁਆਉਣ ਲਈ ਲੋਕਾਂ ਨੂੰ ਦਿਆਂਗੇ ਆਰ. ਓ. : ਜਿੰਪਾ

  • Edited By Anuradha,
  • Updated: 08 Feb, 2023 01:12 PM
Jalandhar
ro will be given to people to get rid of polluted water
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਧਵਨ) : ਮੁੱਖ ਮੰਤਰੀ ਭਗਵੰਤ ਮਾਨ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਹੁਸ਼ਿਆਰਪੁਰ ਵਿਧਾਨ ਸਭਾ ਸੀਟ ਤੋਂ ਚੁਣੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਪੰਡਿਤ ਬ੍ਰਹਮਸ਼ੰਕਰ ਜਿੰਪਾ ਨੂੰ ਮਾਲ, ਮੁੜ ਵਸੇਬਾ ਅਤੇ ਪਾਣੀ ਸੋਮਿਆਂ ਬਾਰੇ ਵਿਭਾਗਾਂ ਦਾ ਮੰਤਰੀ ਬਣਾਇਆ ਹੈ। ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਸੁੰਦਰ ਸ਼ਿਆਮ ਅਰੋੜਾ ਨੂੰ ਹਰਾਉਣ ਵਾਲੇ ਜ਼ਿੰਪਾ ਨੇ ਪੰਜਾਬ ਨਾਲ ਸਬੰਧਤ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ, ਜਿਸ ਦੇ ਮੁੱਖ ਅੰਸ਼ ਹੇਠ ਲਿਖੇ ਅਨੁਸਾਰ ਹਨ :

ਸਵਾਲ : ਤੁਸੀਂ ਪੰਜਾਬ ਦੇ ਮਾਲਵਾ ਖੇਤਰ ਵਿਚ ਦੂਸ਼ਿਤ ਪਾਣੀ ਦੀ ਸਪਲਾਈ ਸਬੰਧੀ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਆਨਲਾਈਨ ਲੋਕ ਅਦਾਲਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦਾ ਕੀ ਪ੍ਰਭਾਵ ਹੋਵੇਗਾ?
ਜਵਾਬ : ਮਾਲਵੇ ਦੇ ਇਲਾਕੇ ’ਚ ਦੂਸ਼ਿਤ ਪਾਣੀ ਦੀ ਸਮੱਸਿਆ ਬਹੁਤ ਪੁਰਾਣੀ ਹੈ। ਪਿਛਲੀ ਕੋਈ ਵੀ ਸਰਕਾਰ ਇਸ ਸਮੱਸਿਆ ਦਾ ਹੱਲ ਨਹੀਂ ਕਰ ਸਕੀ। ਪਾਣੀ ਦੀ ਸਪਲਾਈ ਸਬੰਧੀ ਪਹਿਲੀ ਲੋਕ ਅਦਾਲਤ ਲਾਈ ਗਈ ਹੈ। ਆਉਣ ਵਾਲੇ ਸਮੇਂ ਵਿਚ ਅਜਿਹੀਆਂ ਹੋਰ ਲੋਕ ਅਦਾਲਤਾਂ ਲਾਈਆਂ ਜਾਣਗੀਆਂ। ਲੋਕ ਅਦਾਲਤ ਵਿਚ ਉਹ ਵਿਭਾਗ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਬੁਲਾਉਂਦੇ ਹਨ। ਸ਼ਿਕਾਇਤਕਰਤਾ ਵੀ ਹਾਜ਼ਰ ਹੁੰਦਾ ਹੈ। ਅਧਿਕਾਰੀਆਂ ਨੂੰ ਪਹਿਲੀ ਲੋਕ ਅਦਾਲਤ ਤੋਂ ਬਾਅਦ 15 ਦਿਨਾਂ ਵਿਚ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਕਿਹਾ ਗਿਆ ਹੈ। ਜੇ ਕਿਸੇ ਦੀ ਸ਼ਿਕਾਇਤ ਦਾ ਨਿਪਟਾਰਾ ਨਹੀਂ ਹੁੰਦਾ ਤਾਂ ਉਹ 15 ਦਿਨਾਂ ਬਾਅਦ ਦੁਬਾਰਾ ਮਿਲਣ ਲਈ ਆ ਸਕਦਾ ਹੈ।

ਸਵਾਲ : ਪਾਣੀ ਦੀ ਸਪਲਾਈ ਦੀ ਸਮੱਸਿਆ ਬਾਰੇ ਹਰ ਮਹੀਨੇ ਕਿੰਨੀਆਂ ਲੋਕ ਅਦਾਲਤਾਂ ਲਾਈਆਂ ਜਾਣਗੀਆਂ?
ਜਵਾਬ : ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ’ਤੇ ਅਜਿਹੀਆਂ ਲੋਕ ਅਦਾਲਤਾਂ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਹਰ 15 ਦਿਨਾਂ ਬਾਅਦ ਆਨਲਾਈਨ ਲੋਕ ਅਦਾਲਤ ਲਾਈ ਜਾਵੇਗੀ। ਲੋਕ ਅਦਾਲਤ ਇਸ ਲਈ ਵੀ ਲਾਈ ਗਈ ਹੈ ਤਾਂ ਜੋ ਜਿਨ੍ਹਾਂ ਖੇਤਰਾਂ ਵਿਚ ਅਸੀਂ ਨਹੀਂ ਪਹੁੰਚ ਸਕਦੇ, ਉੱਥੋਂ ਦੇ ਲੋਕ ਆਪਣੀਆਂ ਸ਼ਿਕਾਇਤਾਂ ਸਰਕਾਰ ਕੋਲ ਰੱਖ ਸਕਦੇ ਹਨ। ਸਰਕਾਰ ਉਨ੍ਹਾਂ ਦਾ ਨਿਪਟਾਰਾ ਕਰ ਸਕਦੀ ਹੈ।

ਇਹ ਵੀ ਪੜ੍ਹੋ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਕੌਮੀ ਇਨਸਾਫ਼ ਮੋਰਚੇ ''ਚ ਸ਼ਾਮਲ ਹੋਣ ਦਾ ਕੀਤਾ ਐਲਾਨ

ਸਵਾਲ : ਮਾਲਵਾ ਖੇਤਰ ਵਿਚ ਦੂਸ਼ਿਤ ਪਾਣੀ ਦੀ ਸਮੱਸਿਆ ਬਹੁਤ ਪੁਰਾਣੀ ਹੈ। ਇਸ ਦਾ ਹੱਲ ਕਿਵੇਂ ਹੋਵੇਗਾ?
ਜਵਾਬ : ਮਾਲਵਾ ਖੇਤਰ ਦੇ ਕਈ ਘਰਾਂ ਵਿਚ ਅਜੇ ਵੀ ਦੂਸ਼ਿਤ ਪਾਣੀ ਸਪਲਾਈ ਹੋ ਰਿਹਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਪ੍ਰਦੂਸ਼ਿਤ ਹੋ ਚੁੱਕਾ ਹੈ। ਭਾਵੇਂ ਭਗਵੰਤ ਮਾਨ ਸਰਕਾਰ ਨੇ ਦੂਸ਼ਿਤ ਪਾਣੀ ਦੀ ਸਪਲਾਈ ਨੂੰ ਰੋਕਣ ਲਈ ਕਈ ਇਲਾਕਿਆਂ ਵਿਚ ਆਰ.ਓ. ਸਿਸਟਮ ਚਾਲੂ ਕਰ ਦਿੱਤੇ ਹਨ ਪਰ ਅਜੇ ਵੀ ਕਈ ਕਦਮ ਚੁੱਕਣੇ ਬਾਕੀ ਹਨ।

ਸਵਾਲ : ਮਾਲਵੇ ਵਿਚ ਦੂਸ਼ਿਤ ਪਾਣੀ ਦੀ ਸਮੱਸਿਆ ਕਦੋਂ ਤਕ ਹੱਲ ਹੋਵੇਗੀ?
ਜਵਾਬ : ਵਿਸ਼ਵ ਬੈਂਕ ਅਤੇ ਨਾਬਾਰਡ ਦੀ ਮਦਦ ਨਾਲ ਕਈ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਜਿਨ੍ਹਾਂ ਇਲਾਕਿਆਂ ’ਚ ਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਹੈ, ਉਥੇ ਘਰਾਂ ’ਚ ਹੁਣ ਆਰ.ਓ. ਦੀ ਮਦਦ ਨਾਲ ਸਾਫ ਪਾਣੀ ਪਹੁੰਚਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਮਾਲਵਾ ਖੇਤਰ ਦੇ ਲੋਕਾਂ ਦੇ ਘਰਾਂ ਤਕ ਸ਼ੁੱਧ ਪਾਣੀ ਦੀ ਸਪਲਾਈ ਲਈ ਵਚਨਬੱਧ ਹਨ। ਸੰਸਦ ਮੈਂਬਰ ਹੁੰਦਿਆਂ ਵੀ ਉਹ ਮਾਲਵੇ ਦੇ ਉਨ੍ਹਾਂ ਇਲਾਕਿਆਂ ਦਾ ਦੌਰਾ ਕਰਦੇ ਸਨ, ਜਿੱਥੇ ਦੂਸ਼ਿਤ ਪਾਣੀ ਸਪਲਾਈ ਹੁੰਦਾ ਸੀ। ਹੁਣ ਮੁੱਖ ਮੰਤਰੀ ਨਾਲ ਲੋਕਾਂ ਨੂੰ ਆਰ. ਓ. ਸਿਸਟਮ ਮੁਹੱਈਆ ਕਰਵਾਉਣ ’ਤੇ ਵਿਚਾਰ ਕਰਾਂਗੇ। ਅਸੀਂ ਉਮੀਦ ਕਰਦੇ ਹਾਂ ਕਿ ਮੁੱਖ ਮੰਤਰੀ ਇਸ ਯੋਜਨਾ ਨੂੰ ਆਪਣੀ ਮਨਜ਼ੂਰੀ ਦੇਣਗੇ।

ਸਵਾਲ : ਤੁਸੀਂ ਜਲ ਸਪਲਾਈ ਵਿਭਾਗ ਵਿਚ ਆਨਲਾਈਨ ਅਦਾਲਤਾਂ ਲਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਹੋ ਪਰ ਮਾਲ ਵਿਭਾਗ ਨੂੰ ਲੈ ਕੇ ਵੀ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ?
ਜਵਾਬ : ਇਹ ਠੀਕ ਹੈ ਕਿ ਸਾਨੂੰ ਮਾਲ ਵਿਭਾਗ ਨੂੰ ਲੈ ਕੇ ਵੀ ਨਵੀਂ ਯੋਜਨਾ ਤਿਆਰ ਕਰਨੀ ਪਵੇਗੀ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ।

ਸਵਾਲ : ਕੀ ਮਾਲ ਵਿਭਾਗ ਵਿਚ ਵੀ ਲੋਕਾਂ ਨਾਲ ਸਿੱਧਾ ਆਹਮੋ-ਸਾਹਮਣੇ ਸੰਪਰਕ ਹੋਵੇਗਾ ਤਾਂ ਜੋ ਉਹ ਭ੍ਰਿਸ਼ਟਾਚਾਰ ਤੋਂ ਛੁਟਕਾਰਾ ਪਾ ਸਕਣ?
ਜਵਾਬ : ਇਹ ਠੀਕ ਹੈ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਮਾਲ ਵਿਭਾਗ ਵਿਚ ਵੀ ਲੋਕ ਅਦਾਲਤਾਂ ਵਰਗੇ ਕਦਮ ਚੁੱਕੇ ਜਾਣਗੇ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕੀਤੀ ਜਾਵੇਗੀ। ਜਲਦੀ ਹੀ ਇਸ ਸਬੰਧੀ ਯੋਜਨਾ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਅਸੀਂ ਚਾਹੁੰਦੇ ਹਾਂ ਕਿ ਤਹਿਸੀਲਾਂ ਵਿਚ ਵੀ ਅਜਿਹੀਆਂ ਲੋਕ ਅਦਾਲਤਾਂ ਲਾਈਆਂ ਜਾਣ, ਜਿਨ੍ਹਾਂ ਵਿਚ ਲੋਕ ਅੱਗੇ ਆ ਕੇ ਆਪਣੀਆਂ ਸ਼ਿਕਾਇਤਾਂ ਪੇਸ਼ ਕਰ ਸਕਣ। ਜੇ ਕਿਸੇ ਦੀ ਰਜਿਸਟਰੀ ਨਹੀਂ ਹੋਈ ਹੈ ਤਾਂ ਉਹ ਦੱਸ ਸਕਦਾ ਹੈ ਕਿ ਕਿਸ ਅਧਿਕਾਰੀ ਨੇ ਉਸ ਦਾ ਕੰਮ ਰੁਕਵਾਇਆ ਹੈ। ਭਾਵੇਂ ਕਿਸੇ ਦਾ ਇੰਤਕਾਲ ਨਹੀਂ ਹੋਇਅਾ , ਉਹ ਦੱਸ ਸਕਦਾ ਹੈ ਕਿ ਕਿਸ ਅਧਿਕਾਰੀ ਨੇ ਰੋੜੇ ਅਟਕਾਏ ਹਨ।

ਇਹ ਵੀ ਪੜ੍ਹੋ : ਸੰਗਰੂਰ ਪੁਲਸ ਨੂੰ ਮਿਲੀ ਸਫ਼ਲਤਾ, ਕਤਲ ਕਰਨ ਵਾਲੇ 3 ਦੋਸ਼ੀਆਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ    

ਸਵਾਲ : ਕੀ ਇਹਨਾਂ ਮਾਲੀਅਾ ਕੈਂਪਾਂ ਦਾ ਵੀ ਉਸਾਰੂ ਅਸਰ ਪਏਗਾ?
ਜਵਾਬ : ਇਹ ਸੱਚ ਹੈ ਕਿ ਅਜਿਹੇ ਕੈਂਪਾਂ ਦੇ ਉਸਾਰੂ ਪ੍ਰਭਾਵ ਸਾਹਮਣੇ ਆਉਂਦੇ ਹਨ। ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇਗੀ। ਇਸ ਦੇ ਨਾਲ ਹੀ ਲੋਕਾਂ ਦੇ ਕੰਮ ਵੀ ਤੇਜ਼ੀ ਨਾਲ ਕੀਤੇ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਤੈਅ ਕੀਤਾ ਜਾਵੇਗਾ ਕਿ ਅਜਿਹੇ ਕੈਂਪ ਕਦੋਂ ਤੋਂ ਲਾਏ ਜਾਣਗੇ?

ਸਵਾਲ : ਤਹਿਸੀਲਾਂ ਵਿਚ ਲੋਕਾਂ ਨੂੰ ਅੱਜ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੰਨਾ ਚਿਰ ਲੋਕਾਂ ਦੇ ਕੰਮ ਬਿਨਾਂ ਕਿਸੇ ਅੜਿੱਕੇ ਤੋਂ ਪੂਰੇ ਨਹੀਂ ਹੁੰਦੇ, ਉਦੋਂ ਤਕ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਿਆ ਨਹੀਂ ਜਾਵੇਗਾ?
ਜਵਾਬ :  ਇਹ ਸੱਚ ਹੈ ਕਿ ਤਹਿਸੀਲਾਂ ਵਿਚ ਕੁਝ ਸੁਧਾਰ ਹੋਇਆ ਹੈ ਅਤੇ ਭ੍ਰਿਸ਼ਟਾਚਾਰ ਨੂੰ ਵੀ ਠੱਲ੍ਹ ਪਈ ਹੈ ਪਰ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਸਰਕਾਰ ਇਸ ਪ੍ਰਤੀ ਗੰਭੀਰ ਹੈ ਅਤੇ ਮੁੱਖ ਮੰਤਰੀ ਵੀ ਚਾਹੁੰਦੇ ਹਨ ਕਿ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਖਤਮ ਹੋਵੇ। ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ। ਉਸ ਤੋਂ ਬਿਨਾਂ ਸਰਕਾਰ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋ ਸਕੇਗੀ।

ਸਵਾਲ : ਪਿਛਲੀ ਕਾਂਗਰਸ ਸਰਕਾਰ ਦੇ ਮੁਕਾਬਲੇ ਮੌਜੂਦਾ ਭਗਵੰਤ ਮਾਨ ਸਰਕਾਰ ਭ੍ਰਿਸ਼ਟਾਚਾਰ ’ਤੇ ਕਿਸ ਹੱਦ ਤਕ ਨੱਥ ਪਾ ਸਕੀ ਹੈ?
ਜਵਾਬ : ਪਿਛਲੀ ਸਰਕਾਰ ਦੌਰਾਨ ਹਰ ਮਹਿਕਮੇ ਵਿਚ ਭ੍ਰਿਸ਼ਟਾਚਾਰ ਸਿਖਰਾਂ ’ਤੇ ਸੀ। ਵਿਜੀਲੈਂਸ ਬਿਊਰੋ ਨੇ ਕਈ ਸਾਬਕਾ ਮੰਤਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਭ੍ਰਿਸ਼ਟਾਚਾਰ ਦੇ ਕਾਰਨਾਮੇ ਸਭ ਦੇ ਸਾਹਮਣੇ ਹਨ। ਆਉਣ ਵਾਲੇ ਸਮੇਂ ਵਿਚ ਭ੍ਰਿਸ਼ਟਾਚਾਰ ਦੇ ਹੋਰ ਵੀ ਘਪਲੇ ਸਾਹਮਣੇ ਆਉਣਗੇ। ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਭ੍ਰਿਸ਼ਟਾਚਾਰੀ ਕੌਣ ਹੈ। ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਨੀਅਤ ਬਹੁਤ ਸਾਫ਼ ਹੈ। ਉਹ ਲੋਕਾਂ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਕੋਲਕਾਤਾ ਜਾ ਰਹੇ ਜਹਾਜ਼ ਦਾ 5000 ਫੁੱਟ ਦੀ ਉਚਾਈ ’ਤੇ ਇੰਜਣ ਹੋਇਆ ਬੰਦ, ਵਾਲ-ਵਾਲ ਬਚੇ ਯਾਤਰੀ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

  • Contaminated water
  • people
  • RO
  • Brahm shankar Jimpa
  • ਦੂਸ਼ਿਤ ਪਾਣੀ
  • ਲੋਕਾਂ
  • ਆਰ ਓ
  • ਬ੍ਰਹਮਸ਼ੰਕਰ ਜ਼ਿੰਪਾ

ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ‘ਕੌਮੀ ਇਨਸਾਫ਼ ਮੋਰਚੇ' ਲਈ ਰਵਾਨਾ ਹੋਏ ਮੂਸੇਵਾਲਾ ਦੇ ਮਾਤਾ, ਆਖੀ ਵੱਡੀ...

NEXT STORY

Stories You May Like

  • full electricity given to farmers for paddy harbhajan singh
    ਬਿਜਲੀ ਮੰਤਰੀ ਦਾ ਬਿਆਨ, ਕਿਹਾ-ਕਿਸਾਨਾਂ ਨੂੰ ਝੋਨੇ ਲਈ ਦਿੱਤੀ ਪੂਰੀ ਬਿਜਲੀ, ਸਿਸਟਮ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਜ਼ੋਰ
  • us president biden expressed grief over the train accident in india
    ਅਮਰੀਕਾ ਦੇ ਰਾਸ਼ਟਰਪਤੀ ਬਾਈਡੇਨ ਨੇ ਭਾਰਤ 'ਚ ਹੋਏ ਰੇਲ ਹਾਦਸੇ 'ਤੇ ਪ੍ਰਗਟਾਇਆ ਦੁੱਖ, ਪੀੜਤਾਂ ਲਈ ਕੀਤੀ ਪ੍ਰਾਰਥਨਾ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (4 ਜੂਨ, 2023)
  • sgpc delegation met home minister amit shah
    SGPC ਵਫ਼ਦ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
  • husband stabbed wife in court complex
    ਅਦਾਲਤ ਨੇ ਬੰਨ੍ਹਿਆ ਪਤਨੀ ਦਾ ਖ਼ਰਚਾ ਤਾਂ ਭੜਕ ਗਿਆ ਪਤੀ, ਹੁਕਮਾਂ ਤੋਂ ਪ੍ਰੇਸ਼ਾਨ ਹੋ ਕੇ ਕਰ ਦਿੱਤਾ ਇਹ ਕੰਮ
  • pm modi tweet on odisha train accident
    ਓਡੀਸ਼ਾ ਰੇਲ ਹਾਦਸਾ: ਮੌਕੇ ਦਾ ਦੌਰਾ ਕਰਨ ਮਗਰੋਂ PM ਮੋਦੀ ਦੇ ਟਵੀਟ, ਕਹੀਆਂ ਇਹ ਗੱਲਾਂ
  • horoscope
    ਸਿੰਘ ਰਾਸ਼ੀ ਵਾਲਿਆਂ ਦਾ ਸਿਤਾਰਾ ਸਰਕਾਰੀ ਕੰਮਾਂ ਲਈ ਕਮਜ਼ੋਰ, ਜਾਣੋ ਬਾਕੀ ਰਾਸ਼ੀਆਂ ਦਾ ਹਾਲ਼
  • women  s involvement in crime
    ਵੱਖ-ਵੱਖ ਅਪਰਾਧਾਂ ’ਚ ਔਰਤਾਂ ਦਾ ਸ਼ਾਮਲ ਹੋਣਾ ਸਮਾਜ ਲਈ ਵੱਡੀ ਚੁਣੌਤੀ
  • full electricity given to farmers for paddy harbhajan singh
    ਬਿਜਲੀ ਮੰਤਰੀ ਦਾ ਬਿਆਨ, ਕਿਹਾ-ਕਿਸਾਨਾਂ ਨੂੰ ਝੋਨੇ ਲਈ ਦਿੱਤੀ ਪੂਰੀ ਬਿਜਲੀ, ਸਿਸਟਮ...
  • death by drug overdose
    3 ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਨਸ਼ੇ ਦੀ ਓਵਰਡੋਜ਼ ਨਾਲ ਮੌਤ
  • top 10 news jagbani
    ਕੇਂਦਰ ਦਾ ਪੰਜਾਬ ਸਰਕਾਰ ਨੂੰ ਝਟਕਾ, ਪੰਜਾਬ ਨੂੰ ਲੁੱਟਣ ਵਾਲਿਆਂ ਨੂੰ CM ਮਾਨ ਦੀ...
  • travel agent cheated by taking lakhs of rupees to send to ukraine
    ਯੂਕ੍ਰੇਨ ਭੇਜਣ ਲਈ ਲੈ ਲਏ ਲੱਖਾਂ ਰੁਪਏ, ਨਹੀਂ ਲੁਆਇਆ ਵੀਜ਼ਾ, ਏਜੰਟ ਦੇ ਖੁੱਲ੍ਹੇ...
  • drug addiction is increasing in punjab the future is getting worse
    ਉੱਜੜ ਰਹੇ ਕਈ ਘਰ: ਬਚਪਨ ’ਚ ਫਲਿਊਡ, ਜਵਾਨੀ ’ਚ ਚਿੱਟੇ ਦੀ ਰਾਹ ’ਤੇ ਨਸ਼ੇੜੀ ਬਣ...
  • preparing to build new roads in the city before the corporation elections
    ਨਿਗਮ ਚੋਣਾਂ ਤੋਂ ਪਹਿਲਾਂ ਸ਼ਹਿਰ ’ਚ ਨਵੀਆਂ ਸੜਕਾਂ ਬਣਾਉਣ ਦੀ ਤਿਆਰੀ, 28 ਕਰੋੜ ਦੇ...
  • punjab minister harpal singh cheema interview
    ਵਿਸ਼ੇਸ਼ ਇੰਟਰਵਿਊ 'ਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਮੁਫ਼ਤ ਬਿਜਲੀ ਦੀ ਸਹੂਲਤ ਨੂੰ ਲੈ...
  • women robbers standing late at night on the highway are targeting youth
    ਇਨ੍ਹਾਂ ਔਰਤਾਂ ਤੋਂ ਰਹੋ ਸਾਵਧਾਨ, ਲਿਫ਼ਟ ਦੇ ਬਹਾਨੇ ਹਾਈਵੇਅ 'ਤੇ ਇੰਝ ਚਲਾ ਰਹੀਆਂ...
Trending
Ek Nazar
instructions to airlines after odisha train accident

ਓਡੀਸ਼ਾ ਰੇਲ ਹਾਦਸੇ ਮਗਰੋਂ ਏਅਰਲਾਈਨਜ਼ ਨੂੰ ਨਿਰਦੇਸ਼ ਜਾਰੀ, ਕਿਰਾਏ ਨੂੰ ਲੈ ਕੇ...

ban on fixed dose of 14 medicines

14 ਦਵਾਈਆਂ ਦੀ ਫਿਕਸਡ-ਡੋਜ਼ ’ਤੇ ਲੱਗੀ ਪਾਬੰਦੀ, ਜਾਣੋ ਸਰਕਾਰ ਨੇ ਕਿਉਂ ਲਿਆ ਫ਼ੈਸਲਾ

pm modi on odisha train accident

ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ, ਓਡੀਸ਼ਾ...

18 years old boy has been stabbed multiple times by 2 another boys

ਬਦਰਪੁਰ ’ਚ ਸ਼ਾਹਬਾਦ ਡੇਅਰੀ ਵਰਗੀ ਘਟਨਾ, ਮੁੰਡੇ ’ਤੇ ਸ਼ਰੇਆਮ ਚਾਕੂ ਨਾਲ ਕੀਤੇ ਕਈ...

youtube to stop removing content spreading misinformation on past elections

YouTube ਚੈਨਲ ਵਾਲਿਆਂ ਦੀ ਮੌਜ, ਕੰਪਨੀ ਦੇ ਇਕ ਫੈਸਲੇ ਨੇ ਪਟਲ ਦਿੱਤੀ ਪੂਰੀ ਗੇਮ

hospitals full of injured after odisha train accident

ਓਡੀਸ਼ਾ ਰੇਲ ਹਾਦਸੇ ਮਗਰੋਂ ਜ਼ਖ਼ਮੀਆਂ ਨਾਲ ਭਰੇ ਹਸਪਤਾਲ, ਯਾਤਰੀਆਂ ਦੀ ਜਾਨ ਬਚਾਉਣ...

ammy virk shares his experience of playing jeona maurh

ਐਮੀ ਵਿਰਕ ਨੇ ਜਿਉਣਾ ਮੌੜ ਦੇ ਕਿਰਦਾਰ ਨੂੰ ਨਿਭਾਉਣ ਦਾ ਤਜਰਬਾ ਕੀਤਾ ਸਾਂਝਾ

women robbers standing late at night on the highway are targeting youth

ਇਨ੍ਹਾਂ ਔਰਤਾਂ ਤੋਂ ਰਹੋ ਸਾਵਧਾਨ, ਲਿਫ਼ਟ ਦੇ ਬਹਾਨੇ ਹਾਈਵੇਅ 'ਤੇ ਇੰਝ ਚਲਾ ਰਹੀਆਂ...

elon musk asked why there are no cats in the police

ਐਲਨ ਮਸਕ ਨੇ ਪੁੱਛਿਆ-ਪੁਲਸ ’ਚ ਬਿੱਲੀਆਂ ਕਿਉਂ ਨਹੀਂ? ਦਿੱਲੀ ਪੁਲਸ ਨੇ ਦਿੱਤਾ...

fir against miss pooja canceled

ਸ਼ਰਾਬੀ ਪਤੀ ਦੀ ਤੁਲਨਾ ਯਮਰਾਜ ਨਾਲ ਕਰਨ ’ਤੇ ਮਿਸ ਪੂਜਾ ਖ਼ਿਲਾਫ਼ ਦਰਜ ਐੱਫ਼. ਆਈ. ਆਰ....

russia blames us apple for hacking thousands of iphones

ਅਮਰੀਕਾ ਨੇ ਐਪਲ ਨਾਲ ਮਿਲ ਕੇ ਹੈਕ ਕੀਤੇ ਰੂਸ ਦੇ ਹਜ਼ਾਰਾਂ ਆਈਫੋਨ

urvashi rautela shifted to a 190 crore bungalow

ਉਰਵਸ਼ੀ ਰੌਤੇਲਾ 190 ਕਰੋੜ ਦੇ ਬੰਗਲੇ ’ਚ ਹੋਈ ਸ਼ਿਫਟ! ਮਾਂ ਨੇ ਦੱਸਿਆ ਝੂਠ ਤੇ...

tvs racing in association with kidzania opens first experience center

TVS ਰੇਸਿੰਗ ਨੇ ਦਿੱਲੀ-ਐੱਨ. ਸੀ. ਆਰ. ’ਚ ਖੋਲ੍ਹਿਆ ਰੇਸਿੰਗ ਐਕਸਪੀਰੀਐਂਸ ਸੈਂਟਰ

pm modi to visit train accident site and hospital in odisha

ਓਡੀਸ਼ਾ ਰੇਲ ਦੁਰਘਟਨਾ ਵਾਲੀ ਥਾਂ ਅਤੇ ਹਸਪਤਾਲ ਦਾ ਦੌਰਾ ਕਰਨਗੇ PM ਮੋਦੀ

must consume coriander seeds in summer

ਗਰਮੀਆਂ ’ਚ ਜ਼ਰੂਰ ਕਰੋ ਧਨੀਏ ਦੇ ਬੀਜਾਂ ਦਾ ਸੇਵਨ, ਦੂਰ ਹੋਣਗੀਆਂ ਇਹ 5 ਸਮੱਸਿਆਵਾਂ

america ai operated drone kills operator in simulation test

USA : ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਡਰੋਨ ਨੇ ਆਦੇਸ਼ ਦੇਣ 'ਤੇ ਆਪਣੇ ਹੀ...

woman heavy makeup her kid not recognize her crying loudly

ਅਜਬ-ਗਜ਼ਬ : ਪਾਰਲਰ ਤੋਂ ਮੇਕਅੱਪ ਕਰਵਾ ਕੇ ਆਈ ਮਾਂ, ਦੇਖਦੇ ਹੀ ਰੋ ਪਿਆ ਬੱਚਾ,...

bug came to twitter

ਸੋਸ਼ਲ ਮੀਡੀਆ ਸਾਈਟ Twitter 'ਚ ਆਇਆ Bug, ਨਹੀਂ ਦਿਸ ਰਹੇ ਲੋਕਾਂ ਦੇ ਟਵੀਟ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ayurvedic physical illness treament by roshan health care
      ਨੌਜਵਾਨ ਹੋਣ ਭਾਵੇਂ ਬਜ਼ੁਰਗ ਆਪਣੀ ਮਰਦਾਨਾ ਤਾਕਤ ਨੂੰ ਇੰਝ ਕਰੋ Recharge
    • great news for those traveling to canada uk australia
      ਧੜਾ-ਧੜ ਲੱਗ ਰਹੇ ਨੇ ਕੈਨੇਡਾ ਦੇ ਟੂਰਿਸਟ ਵੀਜ਼ੇ, ਯੂ.ਕੇ-ਆਸਟ੍ਰੇਲੀਆ ਘੁੰਮਣ ਜਾਣ...
    • 120 died in odisha train accident
      ਓਡੀਸ਼ਾ ਰੇਲ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 200 ਤੋਂ ਪਾਰ, ਹਜ਼ਾਰ ਦੇ...
    • political leaders expressed grief on odisha train accident
      ਓਡੀਸ਼ਾ ਰੇਲ ਹਾਦਸੇ ਕਾਰਨ ਸੋਗ 'ਚ ਡੁੱਬਿਆ ਦੇਸ਼, ਵੱਖ-ਵੱਖ ਸਿਆਸੀ ਆਗੂਆਂ ਵੱਲੋਂ...
    • todays hukamnama from sri darbar sahib
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (3 ਜੂਨ, 2023)
    • khap ultimatum to government
      9 ਜੂਨ ਤਕ ਬ੍ਰਿਜਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰੇ ਸਰਕਾਰ, ਖਾਪ ਪੰਚਾਇਤ ਨੇ...
    • drugs worth 5 thousand crore rupees destroyed
      ਮਹਾਰਾਸ਼ਟਰ ਪੁਲਸ ਦੀ ਵੱਡੀ ਕਾਰਵਾਈ, 5 ਹਜ਼ਾਰ ਕਰੋੜ ਰੁਪਏ ਦਾ ਨਸ਼ਾ ਕੀਤਾ ਨਸ਼ਟ
    • bbc news
      ਕੋਰੋਮੰਡਲ ਐਕਸਪ੍ਰੈੱਸ: ਓਡੀਸ਼ਾ ਰੇਲ ਹਾਦਸੇ ’ਚ 230 ਤੋਂ ਵੱਧ ਮੌਤਾਂ, ''ਗੱਡੀ...
    • odisha train tragedy naveen announces state mourning for a day
      ਰੇਲ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਹੋਈ 233, ਓਡੀਸ਼ਾ ਸਰਕਾਰ ਨੇ ਇੱਕ ਦਿਨ ਦੇ...
    • young man was gunned down in jind
      ਦਿਨ-ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਕੁੱਝ ਦਿਨ ਬਾਅਦ ਚੜ੍ਹਨਾ ਸੀ ਘੋੜੀ
    • cm mann tweet about odisha train accident
      ਓਡੀਸ਼ਾ ਟਰੇਨ ਹਾਦਸੇ 'ਤੇ CM ਮਾਨ ਨੇ ਜਤਾਇਆ ਦੁੱਖ, ਜ਼ਖਮੀਆਂ ਲਈ ਕੀਤੀ ਅਰਦਾਸ
    • ਪੰਜਾਬ ਦੀਆਂ ਖਬਰਾਂ
    • cm mann statement together those who looted punjab will be held to account
      CM ਮਾਨ ਦਾ ਵੱਡਾ ਬਿਆਨ, ‘‘ਰਲ-ਮਿਲ ਕੇ ਪੰਜਾਬ ਨੂੰ ਲੁੱਟਣ ਵਾਲਿਆਂ ਤੋਂ ਪਾਈ-ਪਾਈ...
    • person who killed the woman  arrested in phillaur
      ਦੀਨਾਨਗਰ ’ਚ ਔਰਤ ਨੂੰ ਮਾਰ ਕੇ ਲਾਸ਼ ਗਟਰ ’ਚ ਸੁੱਟਣ ਵਾਲਾ ਫਿਲੌਰ ’ਚ ਗ੍ਰਿਫਤਾਰ
    • central government s reduction in borrowing limit of punjab
      ਕੇਂਦਰ ਦਾ ਪੰਜਾਬ ਸਰਕਾਰ ਨੂੰ ਝਟਕਾ, ਕਰਜ਼ਾ ਲੈਣ ਦੀ ਹੱਦ ’ਚ ਕੀਤੀ ਕਟੌਤੀ
    • travel agent cheated by taking lakhs of rupees to send to ukraine
      ਯੂਕ੍ਰੇਨ ਭੇਜਣ ਲਈ ਲੈ ਲਏ ਲੱਖਾਂ ਰੁਪਏ, ਨਹੀਂ ਲੁਆਇਆ ਵੀਜ਼ਾ, ਏਜੰਟ ਦੇ ਖੁੱਲ੍ਹੇ...
    • drug addiction is increasing in punjab the future is getting worse
      ਉੱਜੜ ਰਹੇ ਕਈ ਘਰ: ਬਚਪਨ ’ਚ ਫਲਿਊਡ, ਜਵਾਨੀ ’ਚ ਚਿੱਟੇ ਦੀ ਰਾਹ ’ਤੇ ਨਸ਼ੇੜੀ ਬਣ...
    • death 30 year old youngman mysterious circumstances family justice
      30 ਸਾਲਾ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ, ਪਰਿਵਾਰ ਨੇ ਇਨਸਾਫ਼ ਦੀ ਕੀਤੀ ਮੰਗ
    • navjot kaur cancer navjot sidhu
      ਕੈਂਸਰ ਨਾਲ ਜੂਝ ਰਹੀ ਪਤਨੀ ਲਈ ਨਵਜੋਤ ਸਿੰਘ ਸਿੱਧੂ ਨੇ ਕੀਤੀ ਪੋਸਟ, ਆਖੀ ਇਹ ਗੱਲ
    • weather punjab nights meteorological department
      ਮੌਸਮ ’ਚ ਆਈ ਤਬਦੀਲੀ ਤੋੜ ਰਹੀ ਰਿਕਾਰਡ, ਜੂਨ ’ਚ ਠੰਡੀਆਂ ਹੋਈਆਂ ਰਾਤਾਂ, ਜਾਣੋ...
    • special weekly trains will run from amritsar to jayanagar and ajmer to darbhanga
      ਗਰਮੀਆਂ ਦੀਆਂ ਛੁੱਟੀਆਂ 'ਚ ਅੰਮ੍ਰਿਤਸਰ ਤੋਂ ਜੈਨਗਰ ਤੇ ਅਜ਼ਮੇਰ ਤੋਂ ਦਰਭੰਗਾ ਤੱਕ...
    • a bag full of 1000 cartridges of 3 not 3 slr was recovered
      ਸਰਹਿੰਦ ਨਹਿਰ 'ਚ ਸਿੱਕੇ ਲੱਭ ਰਹੇ ਸੀ ਗੋਤਾਖੋਰ, ਹਥਿਆਰਾਂ ਦਾ ਜ਼ਖੀਰਾ ਦੇਖ ਉੱਡੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +