ਗੁਰਾਇਆ(ਮੁਨੀਸ਼)— ਕਰੀਬ ਦੋ ਮਹੀਨੇ ਪਹਿਲਾਂ ਸਥਾਨਕ ਮੰਸੂਰਪੁਰ ਗੇਟ ਕੋਲ ਇਕ ਦਰਦਨਾਕ ਹਾਦਸੇ ਵਿਚ ਸਕੂਟਰ ਸਵਾਰ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਤਿੰਨ ਸਾਲ ਬੱਚਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਪੁਲਸ ਨੇ ਅਣਪਛਾਤੇ ਟਰੈਕਟਰ-ਟਰਾਲੀ ਡਰਾਈਵਰ ਖਿਲਾਫ ਮਾਮਲਾ ਦਰਜ ਕੀਤਾ ਹੋਇਆ ਹੈ ਪਰ ਕਾਫੀ ਮੁਸ਼ੱਕਤ ਦੇ ਬਾਵਜੂਦ ਵੀ ਪੁਲਸ ਦੇ ਹੱਥ ਖਾਲੀ ਹਨ। ਹੁਣ ਗੁਰਾਇਆ ਪੁਲਸ ਨੇ ਦੋਸ਼ੀ ਨੂੰ ਫੜਾਉਣ ਲਈ ਜਨਤਾ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।
ਇਸ ਸਬੰਧੀ ਐੱਸ. ਐੱਚ. ਓ. ਗੁਰਾਇਆ ਸੁਖਜਿੰਦਰ ਸਿੰਘ ਨੇ ਕਿਹਾ ਕਿ 27 ਜੁਲਾਈ ਰਾਤ 7.45 ਦੇ ਕਰੀਬ ਇਕ ਇੱਟਾਂ ਵਾਲੀ ਟਰੈਕਟਰ-ਟਰਾਲੀ ਨੇ ਪਿੰਡ ਅਕਲਪੁਰ ਦੇ ਰਹਿਣ ਵਾਲੇ ਸੁਖਜਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਦੇ ਸਕੂਟਰ ਨੂੰ ਉਸ ਸਮੇਂ ਟੱਕਰ ਮਾਰ ਦਿੱਤੀ ਸੀ, ਜਿਸ ਸਮੇਂ ਉਹ ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਆਪਣੀ ਪਤਨੀ ਮਨਦੀਪ ਕੌਰ, ਆਪਣੇ ਪੁੱਤਰ ਜਸਕੀਰਤ (3) ਨਾਲ ਆਪਣੇ ਪਿੰਡ ਅਕਲਪੁਰ ਜਾ ਰਿਹਾ ਸੀ।
ਇਸ ਦਰਦਨਾਕ ਹਾਦਸੇ ਵਿਚ ਸੁਖਵਿੰਦਰ, ਮਨਦੀਪ ਅਤੇ ਜਸਕੀਰਤ ਦੀ ਮੌਤ ਹੋ ਗਈ ਸੀ, ਜਦਕਿ 3 ਸਾਲਾ ਬੱਚਾ ਜ਼ਖਮੀ ਹੋ ਗਿਆ ਸੀ। ਹਨੇਰਾ ਹੋਣ ਕਾਰਨ ਟਰੈਕਟਰ-ਟਰਾਲੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ, ਜਿਸ ਦੀ ਤਲਾਸ਼ ਪੁਲਸ ਕਰ ਰਹੀ ਹੈ। ਸੁਖਜਿੰਦਰ ਸਿੰਘ ਨੇ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਬਾਰੇ ਸੂਚਨਾ ਦੇਣ ਵਾਲੇ ਨੂੰ 10000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਅਤੇ ਉਸ ਦੀ ਪਛਾਣ ਨੂੰ ਵੀ ਗੁਪਤ ਰੱਖਿਆ ਜਾਵੇਗਾ।
ਪੁਲਸ ਅਤੇ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨੇ ਹੱਥ ਵਿਚ ਚੁੱਕੇ ਝਾੜੂ, ਕੀਤੀ ਸਫਾਈ
NEXT STORY