ਕੋਟਕਪੁਰਾ(ਨਰਿੰਦਰ)—ਸਥਾਨਕ ਸ਼ਹਿਰ ਦੇ ਸਿੱਖਾਂ ਵਾਲਾ ਰੋਡ 'ਤੇ ਡੀ. ਏ. ਵੀ. ਸਕੂਲ ਨੇੜੇ ਬੜੇ ਲੰਮੇਂ ਸਮੇਂ ਤੋਂ ਸੜਕ ਖਰਾਬ ਦੀ ਸਮੱਸਿਆ ਜਿਉਂ-ਦੀ-ਤਿਉਂ ਬਰਕਰਾਰ ਹੈ। ਜਿਸ ਕਾਰਨ ਬੱਚਿਆਂ ਨੂੰ ਇੱਥੋਂ ਲੰਘਣ 'ਚ ਆ ਰਹੀ ਸਮੱਸਿਆ ਨੂੰ ਲੈ ਕੇ ਸਾਰੇ ਪ੍ਰੇਸ਼ਾਨ ਹਨ। ਸ਼ਹਿਰ ਦੇ ਵਾਟਰ ਵਰਕਸ ਵਿਭਾਗ ਵੱਲੋਂ ਇਸ ਰਸਤੇ 'ਤੇ ਸੀਵਰੇਜ ਪਾਇਪਾਂ ਪਾਉਣ ਦਾ ਕੰਮ ਠੇਕੇ 'ਤੇ ਦਿੱਤਾ ਹੋਇਆ ਹੈ ਅਤੇ ਇਸ ਸੜਕ ਦੇ ਕਾਫੀ ਹਿੱਸੇ 'ਚ ਇਹ ਕੰਮ ਹੋ ਗਿਆ ਪਰ ਕਈ ਹਿੱਸੇ 'ਚ ਕੰਮ ਹੋਣਾ ਹੱਲੇ ਬਾਕੀ ਹੈ। ਇਸ ਕੰਮ ਦੌਰਾਨ ਪੁੱਟੇ ਗਏ ਟੋਏ ਮਿੱਟੀ ਪਾ ਕੇ ਭਰ ਦਿੱਤੇ ਗਏ ਹਨ।
ਬੀਤੇ ਸਮੇਂ ਦੌਰਾਨ ਆਏ ਮੀਂਹ ਕਾਰਨ ਪੂਰੇ ਰਸਤੇ 'ਚ ਭਾਰੀ ਚਿੱਕੜ ਜਮ੍ਹਾਂ ਹੋ ਗਿਆ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਇਸ ਚਿੱਕੜ 'ਚੋਂ ਹੀ ਲੰਘਣਾ ਪਿਆ। ਇਸ ਸੜਕ 'ਤੇ ਜਦੋਂ ਵੀ ਪਾਣੀ ਇਕੱਠਾ ਹੋ ਜਾਂਦਾ ਹੈ ਤਾਂ ਆਮ ਲੋਕਾਂ ਦੇ ਨਾਲ-ਨਾਲ ਵਿਦਿਆਰਥੀਆਂ ਦੇ ਵੀ ਡਿੱਗਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਲੋਕਾਂ ਦੇ ਅਪੀਲ ਕਰਨ 'ਤੇ ਕੁੱਝ ਸਮਾਂ ਪਹਿਲਾਂ ਐਸ. ਡੀ. ਐੱਮ. ਕੋਟਕਪੁਰਾ ਡਾ. ਮਨਦੀਪ ਕੌਰ ਨੇ ਆਪ ਆ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਸੜਕ 'ਤੇ ਪੱਧਰ ਪਾਉਣ ਦਾ ਫੈਸਲਾ ਲਿਆ ਗਿਆ ਪਰ ਸਬੰਧਤ ਵਿਭਾਗ ਵੱਲੋਂ ਉਸ ਸਮੇਂ ਥੋੜੀ ਜਿਹੀ ਮਿੱਟੀ ਪਾ ਕੇ ਡੰਗ ਟਪਾ ਦਿੱਤਾ ਗਿਆ ਸੀ। ਹੁਣ ਵੀ ਇਹ ਸੜਕ ਨੀਵੀਂ ਹੋਣ ਕਾਰਨ ਇਥੇ ਪਾਣੀ ਜਮ੍ਹਾਂ ਹੋ ਜਾਂਦਾ ਹੈ ਤਾਂ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਵੱਲੋਂ ਸਕੂਲ ਪ੍ਰਬੰਧਾ ਅਤੇ ਪ੍ਰਸ਼ਾਸਨ ਅੱਗੇ ਵਾਰ-ਵਾਰ ਗੁਹਾਰ ਲਗਾਉਣ 'ਤੇ ਵੀ ਸਮੱਸਿਆ ਦਾ ਹੱਲ ਨਾ ਹੋਣ 'ਤੇ ਮੁਹੱਲਾ ਵਾਸੀ ਜਿਨ੍ਹਾਂ 'ਚ ਸ਼ਿਵ ਜੀ ਰਾਮ ਗੋਇਲ, ਜਗਦੀਸ਼ ਸੋਤੀਆ, ਪ੍ਰਰਿਤਪਾਲ ਸਿੰਘ, ਮੇਜਰ ਸਿੰਘ ਖੋਖਰ, ਓਮ ਪ੍ਰਕਾਸ਼ ਮਖੀਜਾ, ਪਰਮਿੰਦਰ ਸਿੰਘ ਸਿੰਧੂ, ਜਸਵਿੰਦਰ ਸਿੰਘ ਬਰਾੜ, ਰਾਜ ਕੁਮਾਰ, ਸੁਰਿੰਦਰ ਕੁਮਾਰ, ਗੁਰਚਰਨ ਸਿੰਘ ਅਤੇ ਸਕੂਲ ਵੈਨ ਯੂਨੀਅਨ ਦੇ ਪ੍ਰਧਾਨ ਕਾਲਾ ਸਿੰਘ ਆਦਿ ਸ਼ਾਮਿਲ ਹਨ, ਵੱਲੋਂ ਰਾਸ਼ੀ ਇਕੱਠੀ ਕਰਕੇ ਇਸ ਸੜਕ 'ਤੇ ਮਿੱਟੀ ਪਾਈ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਉਹ ਸਕੂਲ ਦੇ ਪ੍ਰਿੰਸੀਪਲ ਨੂੰ ਮਿਲ ਚੁੱਕੇ ਹਨ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ।
ਪਟਿਆਲਾ ਪੁਲਸ ਨੇ ਬਰਾਮਦ ਕੀਤੀਆਂ ਸ਼ਰਾਬ ਦੀਆਂ 16 ਪੇਟੀਆਂ (ਵੀਡੀਓ)
NEXT STORY