ਰੋਪੜ (ਅਵਿਨਾਸ਼)-ਬਾਬਾ ਦੀਪ ਸਿੰਘ ਸੋਸ਼ਲ ਵੈਲਫੇਅਰ ਅਤੇ ਸਪੋਰਟਸ ਕਲੱਬ ਬਡ਼ਵਾ ਵਲੋਂ ਦੋ ਰੋਜ਼ਾ ਪੇਂਡੂ ਖੇਡ ਮੇਲਾ ਧੂਮਧਾਮ ਨਾਲ ਸ਼ੁਰੂ ਕਰਵਾਇਆ ਗਿਆ। ਇਸ ਖੇਡ ਮੇਲੇ ਦਾ ਉਦਘਾਟਨ ਪਿੰਡ ਦੇ ਨੰਬਰਦਾਰ ਮਾ.ਮਹਿੰਦਰ ਸਿੰਘ ਨੇ ਰਿਬਨ ਕੱਟ ਕੇ ਕੀਤਾ। ਕਲੱਬ ਦੇ ਪ੍ਰਬੰਧਕ ਜਗਮੋਹਨ ਸਿੰਘ ਬਡ਼ਵਾ, ਦਵਿੰਦਰ ਸਿੰਘ, ਨਰੇਸ਼ ਸ਼ਾਹ, ਵਿਨੋਦ ਸੈਣੀ, ਰਣਵੀਰ ਘੁਮਾਣ, ਸਤਨਾਮ ਸਿੰਘ, ਜਗਦੀਪ ਸਿੰਘ, ਵਸ਼ਿਸ਼ਟਨ ਸਿੰਘ ਅਤੇ ਸਤਵੀਰ ਸਿੰਘ ਆਦਿ ਨੇ ਦੱਸਿਆ ਕਿ ਇਸ ਦੋ ਰੋਜ਼ਾ ਖੇਡ ਮੇੇਲੇ ’ਚ ਕਬੱਡੀ, ਬਾਲੀਵਾਲ, ਰੱਸਾ ਕਸੀ ਓਪਨ, ਗੋਲਾ ਸੁੱਟਣ ਤੇ ਲੰਮੀ ਛਾਲ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਬੱਡੀ ਅਤੇ ਬਾਲੀਵਾਲ ਦੀਆਂ ਜੇਤੂ ਟੀਮਾਂ ਨੂੰ 11-11 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ। ਇਸ ਮੌਕੇ ਸਰਪੰਚ ਹਰਦਿਆਲ ਸਿੰਘ, ਹਰਪਾਲ ਸਿੰਘ ਪਾਲਾ, ਜਗਮੋਹਨ ਸਿੰਘ, ਇੰਦਰ ਸਿੰਘ ਸੈਕਟਰੀ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
ਤੰਗ-ਪ੍ਰੇਸ਼ਾਨ ਹੋ ਕੇ ਪੰਚਾਇਤ ਤੇ ਕਾਠਗਡ਼੍ਹ ਵਾਸੀਆਂ ਘੇਰੇ ਟਿੱਪਰ
NEXT STORY