ਨੂਰਪੁਰਬੇਦੀ, (ਭੰਡਾਰੀ)- ਸੇਫ ਸਕੂਲ ਵਾਹਨ ਪਾਲਿਸੀ ਨੂੰ ਸਹੀ ਢੰਗ ਨਾਲ ਜ਼ਿਲੇ ਭਰ 'ਚ ਲਾਗੂ ਕਰਨ ਲਈ ਜ਼ਿਲਾ ਪੱਧਰੀ ਕਮੇਟੀ ਵਲੋਂ ਅੱਜ ਬਲਾਕ ਨੂਰਪੁਰਬੇਦੀ ਦੇ ਸਕੂਲੀ ਵਾਹਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਟੀਮ 'ਚ ਰਜਿੰਦਰ ਕੌਰ ਜ਼ਿਲਾ ਬਾਲ ਸੁਰੱਖਿਆ ਅਫਸਰ, ਸ਼ਵੇਤਾ ਸ਼ਰਮਾ ਲੀਗਲ-ਕਮ-ਪ੍ਰੋਬੇਸ਼ਨ ਅਫਸਰ, ਮਿਸ ਮੋਹਿਤਾ ਸ਼ਰਮਾ ਬਾਲ ਸੁਰੱਖਿਆ ਅਫਸਰ, ਗੁਰਦੀਪ ਕੌਰ ਆਊਟਰੀਚ ਵਰਕਰ, ਟ੍ਰੈਫਿਕ ਵਿਭਾਗ ਦੇ ਸੰਦੀਪ ਕੁਮਾਰ ਹਵਲਦਾਰ ਅਤੇ ਬਲਵੰਤ ਸਿੰਘ ਹਵਲਦਾਰ ਟ੍ਰੈਫਿਕ ਆਦਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਿਲ ਸਨ। ਚੈਕਿੰਗ ਉਪਰੰਤ ਰਜਿੰਦਰ ਕੌਰ ਜ਼ਿਲਾ ਬਾਲ ਸੁਰੱਖਿਆ ਅਫਸਰ-ਕਮ-ਚੇਅਰਮੈਨ ਜ਼ਿਲਾ ਪੱਧਰੀ ਸੇਫ ਸਕੂਲ ਵਾਹਨ ਕਮੇਟੀ ਨੇ ਦੱਸਿਆ ਕਿ ਟੀਮ ਵੱਲੋਂ ਵੱਖ-ਵੱਖ 4 ਸਕੂਲਾਂ ਦੀਆਂ ਕਰੀਬ ਇਕ ਦਰਜਨ ਬੱਸਾਂ ਦੇ ਸਪੀਡ ਗਵਰਨਰ ਨਾ ਹੋਣ, ਮਹਿਲਾ ਅਟੈਂਡੈਂਟ ਨਾ ਹੋਣ ਅਤੇ ਹੋਰ ਕਮੀਆਂ ਦੇ ਚੱਲਦਿਆਂ ਬੱਸਾਂ ਦੇ ਚਲਾਨ ਕੀਤੇ ਗਏ। ਇਸ ਮੌਕੇ ਜ਼ਿਲਾ ਪੱਧਰੀ ਟੀਮ ਦੇ ਮੈਂਬਰਾਂ ਵੱਲੋਂ ਸਕੂਲਾਂ ਦੇ ਮੁਖੀਆਂ ਅਤੇ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਲਾਗੂ ਕਰਨ ਦੀ ਚਿਤਾਵਨੀ ਦਿੱਤੀ ਗਈ। ਉਨ੍ਹਾਂ ਇਸ ਮੌਕੇ ਚਲਾਨ ਕੱਟੇ ਗਏ ਸਕੂਲਾਂ ਦੇ ਮੁਖੀਆਂ ਨੂੰ ਵਾਹਨਾਂ 'ਚ ਪਾਈਆਂ ਜਾ ਰਹੀਆਂ ਕਮੀਆਂ ਨੂੰ ਪੂਰਾ ਕਰਨ
ਲਈ ਆਖਿਆ।
ਇਸਦੇ ਨਾਲ ਹੀ ਸਕੂਲਾਂ ਦੇ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸਕੂਲ ਦੀਆਂ ਸਮੁੱਚੀਆਂ ਬੱਸਾਂ ਦੇ ਸਟਾਫ ਡਰਾਈਵਰ, ਕੰਡਕਟਰ ਅਤੇ ਮਹਿਲਾ ਅਟੈਂਡੈਂਟ ਦਾ ਪੂਰਾ ਰਿਕਾਰਡ ਸਕੂਲ ਦੇ ਦਫਤਰ 'ਚ ਮੌਜੂਦ ਹੋਣਾ ਚਾਹੀਦਾ ਹੈ ਅਤੇ ਇਸ ਸਟਾਫ ਦੀ ਪੁਲਸ ਵਲੋਂ ਤਸਦੀਕ ਵੀ ਕਰਵਾਈ ਜਾਵੇ। ਇਸ ਦੇ ਨਾਲ-ਨਾਲ ਉਨ੍ਹਾਂ ਦੇ ਘਰ ਦੇ ਮੈਂਬਰਾਂ ਦੇ ਨੰਬਰ ਸਕੂਲ ਦੇ ਦਫਤਰ 'ਚ ਮੌਜੂਦ ਹੋਣੇ ਚਾਹੀਦੇ ਹਨ।
ਵਿਆਹੁਤਾ ਦੀ ਤੂਤ ਨਾਲ ਬੰਨ੍ਹ ਕੇ ਕੁੱਟਮਾਰ ਦਾਦੀ ਸੱਸ ਸਣੇ 6 ਨਾਮਜ਼ਦ, ਫਰਾਰ
NEXT STORY