ਸੰਗਰੂਰ (ਯਾਸੀਨ)-ਮੋਰਾਕੋ ਵਿਖੇ ਹੋਣ ਵਾਲੀ ਆਈਨਬਾਲ ਖੇਡ ਵਿਸ਼ਵ ਕੱਪ 2019 ’ਚ ਪੰਜਾਬ ਦੇ ਸ਼ਹਿਰ ਮਾਲੇਰਕੋਟਲਾ ਦੇ 2 ਨੌਜਵਾਨ ਖਿਡਾਰੀਆਂ ਦੀ ਚੋਣ ਹੋਈ ਹੈ ਜੋ ਕਿ ਭਾਰਤੀ ਟੀਮ ਦਾ ਹਿੱਸਾ ਬਣਨਗੇ। ਵਿਸ਼ਵ ਕੱਪ ਲਈ 12 ਮੈਂਬਰੀ ਫ਼ਾਈਨਲ ਸੂਚੀ ’ਚ ਉਕਤ ਦੋਵੇਂ ਖਿਡਾਰੀਆਂ ਦੇ ਨਾਂ ਸ਼ਾਮਲ ਕੀਤੇ ਗਏ ਹਨ। ਇਹ ਵਿਸ਼ਵ ਕੱਪ 25 ਤੋਂ 31 ਮਾਰਚ ਦੇ ਵਿਚਕਾਰ ਹੋਵੇਗਾ, ਜਿਸ ’ਚ ਖਿਡਾਰੀ ਹਸਨ ਫ਼ਾਰੂਕੀ ਅਤੇ ਕਾਸਿਮ ਸ਼ਰੀਫ਼ ਜੋ ਕਿ ਸਰਕਾਰੀ ਕਾਲਜ ਮਾਲੇਰਕੋਟਲਾ ਦੇ ਵਿਦਿਆਰਥੀ ਹਨ, ਉਕਤ ਕੱਪ ਲਈ ਚੁਣੇ ਗਏ ਹਨ। ਜ਼ਿਕਰਯੋਗ ਹੈ ਕਿ ਦੋਨੋਂ ਖਿਡਾਰੀਆਂ ਨੇ ਅਕਤੂਬਰ 2018 ’ਚ ਹਰਿਦੁਆਰ ਵਿਖੇ ਹੋਈ ਨੈਸ਼ਨਲ ਆਈਨਬਾਲ ਖੇਡ ਪ੍ਰਤੀਯੋਗਤਾ ਵਿਚ ਭਾਗ ਲਿਆ ਸੀ। ਇਸ ਤੋਂ ਬਾਅਦ ਇਨ੍ਹਾਂ ਦੋਵੇਂ ਖਿਡਾਰੀਆਂ ਨੇ ਨੈਸ਼ਨਲ ਕੈਂਪ ’ਚ ਹਿੱਸਾ ਲਿਆ। ਕੈਂਪ ’ਚ ਸ਼ਾਮਲ 60 ਖਿਡਾਰੀਆਂ ’ਚੋਂ 12 ਖਿਡਾਰੀਆਂ ਨੂੰ ਫ਼ਾਈਨਲ ਸੂਚੀ ਲਈ ਚੁਣਿਆ ਗਿਆ ਸੀ, ਜਿਸ ’ਚ ਸੂਬਾ ਪੰਜਾਬ ਦੇ ਦੋਨੋਂ ਖਿਡਾਰੀ ਵਿਸ਼ਵ ਕੱਪ ਆਈਨਬਾਲ ਖੇਡ ਦਾ ਹਿੱਸਾ ਹੋਣਗੇ।
ਧੂਰੀ-ਭਲਵਾਨ ਰੋਡ ਸਡ਼ਕ ਦੀ ਹਾਲਤ ਬਦ ਤੋਂ ਬਦਤਰ
NEXT STORY