ਸੰਗਰੂਰ (ਸ਼ਾਮ)- ਜੀ. ਐੱਨ. ਇੰਟਰਨੈਸ਼ਨਲ ਸਕੂਲ ਸੁਖਪੁਰਾ ਪਡ਼੍ਹਾਈ ਅਤੇ ਖੇਡਾਂ ਦੇ ਨਾਲ-ਨਾਲ ਗੁਰਮਤਿ ਖੇਤਰ ਵਿੱਚ ਵੀ ਆਪਣੀ ਪਛਾਣ ਬਣਾ ਰਿਹਾ ਹੈ। ਸਕੂਲ ਵਿਚ “ਸਤਿਨਾਮ ਸਰਬ ਕਲਿਆਣ ਟਰੱਸਟ( ਰਜਿ.) ਚੰਡੀਗਡ਼੍ਹ ਵੱਲੋ ਪਹਿਲੀ ਕਲਾਸ ਤੋ ਲੈ ਕੇ ਬਾਰਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦੀ ਸਲਾਨਾ ਗੁਰਮਤਿ ਪ੍ਰੀਖਿਆ ਲਈ ਗਈ। ਸਕੂਲ ਦੇ ਮੇਨੈਜਿੰਗ ਡਾਇਰੈਕਟਰ ਅਵਤਾਰ ਸਿੰਘ ਮਾਨ ਨੇ ਦੱਸਿਆ ਕਿ ਪਡ਼ਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਧਾਰਮਕ ਸਿੱਖਿਆ ਜਿਵੇਂ ਗੁਰਬਾਣੀ ਕੰਠ, ਸ੍ਰੀ ਸਹਿਜਪਾਠ, ਪੰਜ ਬਾਣੀਆਂ ਦਾ ਗਿਆਨ ਅਤੇ ਰੋਜਾਨਾ ਵਿਦਿਆਰਥੀਆਂ ਨੂੰ ਜਪੁਜੀ ਸਾਹਿਬ ਦਾ ਪਾਠ ਕਰਵਾਇਆ ਜਾਂਦਾ ਹੈ। ਇਸ ਪ੍ਰੀਖਿਆ ਵਿੱਚੋ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਪ੍ਰਿੰਸੀਪਲ ਰੁਚੀ ਗਰਗ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਗੁਰਮਤਿ ਅਧਿਆਪਕ ਚਮਕੌਰ ਸਿੰਘ, ਜਸਵੰਤ ਸਿੰਘ, ਜਸਵਿੰਦਰ ਕੌਰ, ਗੁਰਭੇ ਸਿੰਘ ਅਤੇ ਸਮੁੱਚਾ ਸਟਾਗ਼ ਹਾਜ਼ਰ ਸੀ।
ਫਰਜ਼ੀ ਕੰਪਨੀ ਬਣਾ ਕੇ ਲੋਨ ਦੇਣ ਦੇ ਨਾਂ ’ਤੇ ਲੁੱਟ ਕਰਨ ਦੇ ਦੋਸ਼ ਲਾਏ
NEXT STORY