ਕਪੂਰਥਲਾ (ਓਬਰਾਏ)- ਕਪੂਰਥਲਾ ਦੇ ਨਡਾਲਾ ਵਿਚੋਂ ਖ਼ੌਫ਼ਨਾਕ ਘਟਨਾ ਸਾਹਮਣੇ ਆਈ ਹੈ। ਦਰਅਸਲ ਨਡਾਲਾ ਦੇ ਵਾਰਡ ਨੰਬਰ-8 ਵਿੱਚ ਉਸ ਵੇਲੇ ਸਹਿਮ ਦਾ ਮਹੌਲ ਬਣ ਗਿਆ ਜਦ ਇਕ ਨਕਾਬਪੋਸ਼ ਲੁਟੇਰੇ ਇਲਾਕੇ ਵਿਚ ਪੈਂਦੇ ਘਰ ਵਿਚ ਦਾਖ਼ਲ ਹੋ ਕੇ ਔਰਤ ਦੇ ਸਿਰ ਦੇ ਦੇਸੀ ਪਿਸਤੌਲ ਤਾਣ ਦਿੱਤੀ। ਇਸ ਦੌਰਾਨ ਔਰਤ ਦੀ ਦਲੇਰੀ ਨੇ ਲੁਟੇਰੇ ਨੂੰ ਭੱਜਣ 'ਤੇ ਮਜਬੂਰ ਕਰ ਦਿੱਤਾ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਤਿਕਾ ਅਰੋੜਾ ਪਤਨੀ ਅਵਤਾਰ ਤਾਰੀ ਅਰੋੜਾ ਵਾਸੀ ਨਡਾਲਾ ਨੇ ਦੱਸਿਆ ਕਿ ਉਹ ਸਵੇਰੇ ਦੇ ਸਮੇਂ ਘਰ ਵਿਚ ਇਕੱਲੀ ਸੀ ਅਤੇ ਆਪਣੇ ਘਰ ਦੇ ਕੰਮ ਕਾਰ ਵਿਚ ਰੁੱਝੀ ਸੀ। ਇਸੌ ਦੇਰਾਨ ਕਿਸੇ ਨੇ ਬਾਹਰ ਗੇਟ ਦਾ ਕੁੰਡਾ ਖੜ੍ਹਕਾਇਆ। ਜਦੋਂ ਉਸ ਨੇ ਗੇਟ ਖੋਲ੍ਹਿਆ ਤਾਂ ਵੇਖਿਆ ਕਿ ਇਕ ਨਕਾਬਪੋਸ਼ ਲੁਟੇਰੇ ਮੂੰਹ 'ਤੇ ਰੁਮਾਲ ਅਤੇ ਸਿਰ 'ਤੇ ਹੈਲਮਟ ਪਾਇਆ ਹੋਇਆ ਸੀ।

ਇਹ ਵੀ ਪੜ੍ਹੋ- ਰੂਪਨਗਰ 'ਚ ਭਿਆਨਕ ਹਾਦਸਾ, ਪਿਓ ਦੀਆਂ ਅੱਖਾਂ ਸਾਹਮਣੇ 4 ਸਾਲਾ ਬੱਚੇ ਦੀ ਤੜਫ਼-ਤਰਫ਼ ਕੇ ਨਿਕਲੀ ਜਾਨ
ਲੁਟੇਰਾ ਘਰ ਦੇ ਅੰਦਰ ਦਾਖ਼ਲ ਹੋਇਆ ਅਤੇ ਔਰਤ ਦੇ ਸਿਰ 'ਤੇ ਲੁਟੇਰੇ ਨੇ ਪਿਸਤੌਲ ਤਾਣ ਦਿੱਤੀ। ਲੁਟੇਰਾ ਉਸ ਨੂੰ ਕਹਿੰਦਾ ਰਿਹਾ ਕਿ ਜੇ ਤੂੰ ਰੌਲਾ ਪਾਇਆ ਤਾਂ ਮੈਂ ਤੇਰੇ ਗੋਲ਼ੀ ਮਾਰ ਦੇਣੀ ਹੈ। ਇਸ ਲੁਟੇਰੇ ਦੇ ਨਾਲ ਮਹਿਲਾ ਦੀ ਹੱਥੋਪਾਈ ਹੋਈ ਅਤੇ ਉਸ ਨੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮਾਮਲਾ ਵਿਗੜਦਾ ਵੇਖ ਲੁਟੇਰਾ ਉੱਥੋ ਮੌਕੇ ਤੋਂ ਭੱਜ ਗਿਆ। ਗਲੀ ਮਹੁੱਲੇ ਵਾਲਿਆਂ ਨੇ ਇਕੱਠੇ ਹੋ ਕੇ ਪੁਲਸ ਨੂੰ ਇਸ ਸਬੰਧੀ ਸੂਚਨਾ ਦਿੱਤੀ। ਇਸ ਦੌਰਾਨ ਨਡਾਲਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਚਾਵਾਂ ਨਾਲ ਪੁੱਤ ਨੂੰ ਭੇਜਿਆ ਸੀ ਕੈਨੇਡਾ, 3 ਹਫ਼ਤਿਆਂ ਮਗਰੋਂ ਪਰਤੀ ਲਾਸ਼ ਨੂੰ ਵੇਖ ਫੁੱਟ-ਫੁੱਟ ਰੋਈ ਮਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਰੂਪਨਗਰ 'ਚ ਭਿਆਨਕ ਹਾਦਸਾ, ਪਿਓ ਦੀਆਂ ਅੱਖਾਂ ਸਾਹਮਣੇ 4 ਸਾਲਾ ਬੱਚੇ ਦੀ ਤੜਫ਼-ਤਰਫ਼ ਕੇ ਨਿਕਲੀ ਜਾਨ
NEXT STORY