ਮੋਗਾ, (ਸੰਦੀਪ)- ਜ਼ਿਲਾ ਤੇ ਐਡੀਸ਼ਨਲ ਸੈਸ਼ਨ ਜੱਜ ਚਰਨਜੀਤ ਅਰੋੜਾ ਦੀ ਅਦਾਲਤ ਨੇ ਚੂਰਾ-ਪੋਸਤ ਸਮੱਗਲਿੰਗ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਸਬੂਤਾਂ ਦੇ ਆਧਾਰ 'ਤੇ ਦੋਸ਼ੀ ਕਰਾਰ ਦਿੰਦੇ ਹੋਏ ਡੇਢ ਸਾਲ ਦੀ ਕੈਦ ਤੇ 5000 ਰੁਪਏ ਜੁਰਮਾਨਾ ਕੀਤਾ ਹੈ। ਅਦਾਲਤ ਨੇ ਜੁਰਮਾਨਾ ਨਾ ਅਦਾ ਕਰਨ ਦੀ ਸੂਰਤ 'ਚ ਉਸ ਨੂੰ ਦੋ ਮਹੀਨੇ ਦੀ ਹੋਰ ਕੈਦ ਕੱਟਣ ਦਾ ਹੁਕਮ ਦਿੱਤਾ ਹੈ।
ਜਾਣਕਾਰੀ ਅਨੁਸਾਰ ਥਾਣਾ ਕੋਟ ਈਸੇ ਖਾਂ ਪੁਲਸ ਵੱਲੋਂ 6 ਦਸੰਬਰ, 2013 ਨੂੰ ਗਸ਼ਤ ਦੌਰਾਨ ਜਨੇਰ ਲਿੰਕ ਰੋਡ ਤੋਂ ਚੂਰਾ-ਪੋਸਤ ਸਮੇਤ ਬਲਕਾਰ ਸਿੰਘ ਨਿਵਾਸੀ ਪਿੰਡ ਗਗੜਾ ਨੂੰ ਕਾਬੂ ਕਰ ਕੇ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
5 ਗ੍ਰਾਮ ਹੈਰੋਇਨ ਨਾਲ ਸਮੱਗਲਰ ਕਾਬੂ
NEXT STORY