ਮੋਗਾ/ਨਿਹਾਲ ਸਿੰਘ ਵਾਲਾ/ ਬਿਲਾਸਪੁਰ (ਗੋਪੀ ਰਾਓਕੇ/ਬਾਵਾ/ ਜਗਸੀਰ)—ਸਰਕਾਰੀ ਸਕੂਲ ਨੂੰ ਸਮਾਰਟ ਸਕੂਲ' 'ਚ ਤਬਦੀਲ ਕਰਨ ਲਈ ਸੂਬਾ ਸਰਕਾਰ ਦੀ ਮੁਹਿੰਮ 'ਚ ਯੋਗਦਾਨ ਪਾਉਂਦਿਆਂ ਸਕੂਲ, ਸਟਾਫ, ਪਿੰਡ ਵਾਸੀਆਂ ਅਤੇ ਐੱਨ.ਆਈ. ਆਈ. ਵੀਰਾਂ ਨੇ ਨਿਹਾਲ ਸਿੰਘ ਵਾਲਾ ਸਬ-ਡਵੀਜ਼ਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਆਧੁਨੀਕੀਕਰਨ ਲਈ ਲਗਭਗ 40 ਲੱਖ ਰੁਪਏ ਖਰਚ ਕੀਤੇ ਹਨ। ਅੱਠ ਏਕੜ ਤੋਂ ਵਧ ਜ਼ਮੀਨ 'ਤੇ ਬਣੇ ਇਸ ਸਕੂਲ 'ਚ ਬਿਹਤਰੀਨ ਫੁੱਟਬਾਲ ਅਤੇ ਐਥਲੈਟਿਕਸ ਸਟੇਡੀਅਮ ਹੈ, ਜਿਹੜਾ ਕਿ ਚਾਰ ਏਕੜ ਜ਼ਮੀਨ 'ਤੇ ਸਥਾਪਤ ਕੀਤਾ ਗਿਆ ਹੈ। ਉੱਚ ਦਰਜੇ ਦੀਆਂ ਸਹੂਲਤਾਂ ਵਾਲੇ ਇਸ ਸਕੂਲ 'ਚ ਨੇੜੇ ਦੇ ਲਗਭਗ 20 ਪਿੰਡਾਂ ਦੇ ਵਿਦਿਆਰਥੀ ਪੜ੍ਹਾਈ ਕਰਨ ਲਈ ਆਉਂਦੇ ਹਨ। 650 ਤੋਂ ਵੱਧ ਵਿਦਿਆਰਥੀਆਂ ਦੀ ਗਿਣਤੀ ਵਾਲੇ ਇਸ ਸਕੂਲ 'ਚ 30 ਕਮਰੇ ਰਿਵਰਸ ਅਸਮੋਸਿਸ (ਆਰ.ਓ.) ਵਾਟਰ ਫਿਲਟਰ ਸਿਸਟਮ, ਕੰਪਿਊਟਰ ਰੂਮ, ਇਕ ਲਾਇਬ੍ਰੇਰੀ ਜਿਸ 'ਚ 4000 ਤੋਂ ਵੱਧ ਕਿਤਾਬਾਂ ਹਨ, ਆਈ.ਸੀ.ਟੀ. ਭੌਤਿਕ ਵਿਗਿਆਨ ਰਸਾਇਣ ਵਿਗਿਆਨ, ਜੀਵ ਵਿਗਿਆਨ ਅਤੇ ਗਣਿਤ ਲੈਬ ਵੀ ਉਪਲੱਬਧ ਹੈ। ਸਕੂਲ 'ਚ ਮਾਰਸ਼ਲ ਦਾ ਫਰਸ਼ ਲਾਇਆ ਗਿਆ ਹੈ, ਜਿੱਥੇ ਸਕੂਲ ਦੀਆਂ ਕੰਧਾਂ 'ਤੇ ਬਣੀ ਚਿੱਤਰਕਾਰੀ ਪੰਜਾਬ ਦੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਦੀ ਹੈ, ਉੱਥੇ ਹੀ ਸਕੂਲ ਦੀ ਹਰਿਆਲੀ ਪੜ੍ਹਾਈ ਲਈ ਵਿਦਿਆਰਥੀਆਂ ਨੂੰ ਇਕ ਸ਼ਾਂਤੀਪੂਰਵਕ ਮਾਹੌਲ ਵੀ ਪ੍ਰਦਾਨ ਕਰਦੀ ਹੈ।
ਸਕੂਲ ਇੰਚਾਰਜ ਰੁਪਿੰਦਰਜੀਤ ਕੌਰ ਨੇ ਦੱਸਿਆ ਕਿ ਸਕੂਲ 'ਚ ਵਿਗਿਆਨ (ਮੈਡੀਕਲ ਅਤੇ ਨਾਨ-ਮੈਡੀਕਲ) ਅਤੇ ਆਰਟਸ ਵਿਸ਼ਿਆ ਦੀ ਪੜ੍ਹਾਈ ਤੋਂ ਇਲਾਵਾ ਵੋਕੇਸ਼ਨਲ ਕੋਰਸ ਵੀ ਉਪਲੱਬਧ ਹਨ। ਉਨ੍ਹਾਂ ਕਿਹਾ ਕਿ ਇਸ ਸਕੂਲ ਦੇ ਵਿਦਿਆਰਥੀ ਹਰ ਸਾਲ ਮੈਰੀਟੋਰੀਅਸ ਸਕੂਲਾਂ ਲਈ ਚੁਣੇ ਜਾ ਰਹੇ ਹਨ। ਜ਼ਿਲਾ ਸਮਾਰਟ ਸਕੂਲ ਦੀ ਪ੍ਰੇਰਕ ਅਵਤਾਰ ਸਿੰਘ ਕਰੀਰ ਨੇ ਕਿਹਾ ਕਿ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਆਧੁਨੀਕੀਕਰਨ ਦੇ ਬਾਅਦ ਪਿੰਡ ਦੀਆਂ ਕਲੱਬਾਂ ਅਤੇ ਲੋਕ ਹੁਣ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਸੁਧਾਰ ਕਰਨ ਵੱਲ ਧਿਆਨ ਕੇਂਦਰਿਤ ਕਰ ਰਹੇ ਹਨ। ਜ਼ਿਲਾ ਸਿੱਖਿਆ ਅਫਸਰ (ਸੈ.) ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਸਕੂਲ ਸਟਾਫ, ਪਿੰਡ ਦੇ ਲੋਕਾਂ, ਐੱਨ.ਆਰ.ਆਈ. ਵੀਰਾਂ ਤੋਂ ਇਲਾਵਾ ਪਿੰਡ ਦੇ ਨੌਜਵਾਨ ਭਲਾਈ ਕਲੱਬਾਂ ਅਤੇ ਬਿਲਾਸਪੁਰ ਵੈਲਫੇਅਰ ਕਲੱਬ ਨੇ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਧਨ ਇਕੱਠਾ ਕਰਨ 'ਚ ਆਪਣੀ ਅਹਿਮ ਭੂਮਿਕਾ ਅਦਾ ਕੀਤੀ ਹੈ। ਸਕੂਲ ਸਟਾਫ ਨੇ ਆਪਣੀ ਤਨਖਾਹ ਚੋ2 6-7 ਲੱਖ ਰੁਪਏ ਖਰਚ ਕੀਤੇ ਹਨ, ਜਦਕਿ ਦੋਵਾਂ ਕਲੱਬਾਂ ਵਲੋਂ 22 ਲੱਖ ਰੁਪਏ ਤੋਂ ਵਧ ਦੀ ਰਕਮ ਇਕੱਠੀ ਕੀਤੀ ਗਈ ਹੈ ਅਤੇ ਬਾਕੀ ਰਕਮ ਦਾ ਪਿੰਡ ਦੇ ਲੋਕਾਂ ਅਤੇ ਐੱਨ.ਆਰ.ਆਈ. ਵੀਰਾਂ ਵਲੋਂ ਨਿੱਜੀ ਤੌਰ 'ਤੇ ਯੋਗਦਾਨ ਪਾਇਆ ਗਿਆ ਹੈ।
ਪੰਜਾਬ ਦੀ ਸਿਆਸਤ 'ਚ ਸਿੱਧੂ ਬਣ ਨਾ ਜਾਣ ਖਤਰੇ ਦੀ ਘੰਟੀ
NEXT STORY