ਤਰਨਤਾਰਨ (ਰਾਜੂ) - ਸੋਸ਼ਲ ਆਡਿਟ ਟੀਮ ਮੋਹਾਲੀ ਦੇ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਠਾਕੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਰਨਤਾਰਨ ਦੇ ਸੁਪਰਵਾਈਜ਼ਰ ਵਰਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਅਲਾਦੀਨਪੁਰ ਦੀ ਮਨਰੇਗਾ ਦੁਆਰਾ ਕੀਤੇ ਕੰਮਾਂ ਦਾ ਸੋਸ਼ਲ ਆਡਿਟ ਟੀਮ ਵੱਲੋਂ ਜਾਇਜ਼ਾ ਲਿਆ ਗਿਆ। ਉਨ੍ਹਾਂ ਵੱਲੋਂ ਪਿੰਡ 'ਚ ਤਿੰਨ ਦਿਨ ਰਹਿ ਕੇ ਲੋਕਾਂ ਦੀਆਂ ਮਨਰੇਗਾ ਪ੍ਰਤੀ ਮੁਸ਼ਕਲਾਂ ਸੁਣਿਆਂ ਗਈਆਂ। ਮਿਤੀ 31 ਮਾਰਚ 2016 ਤੋਂ 31 ਮਾਰਚ 2017 ਤੱਕ ਦੇ ਫੰਡਾਂ ਦੇ ਰਜਿਸਟਰ ਵੀ ਚੈੱਕ ਕੀਤੇ ਗਏ ਅਤੇ ਸੈਕਟਰੀ ਮਨਜਿੰਦਰ ਸਿੰਘ ਵੱਲੋਂ ਸਾਰਾ ਰਿਕਾਰਡ ਦਿਖਾਇਆ ਗਿਆ।
ਟੀਮ ਵੱਲੋਂ ਪਹਿਲੇ ਦਿਨ ਸਾਰਾ ਰਿਕਾਰਡ ਚੈੱਕ ਕਰਨ ਉਪਰੰਤ ਦੂਸਰੇ ਦਿਨ ਘਰ-ਘਰ ਜਾ ਕੇ ਜਾਬ ਕਾਰਡ ਚੈੱਕ ਕੀਤੇ ਗਏ ਅਤੇ ਲੋਕਾਂ ਨੂੰ ਉਨ੍ਹਾਂ ਦੀਆਂ ਬੈਂਕ ਕਾਪੀਆਂ ਚੈੱਕ ਕਰ ਕੇ ਮਨਰੇਗਾ ਵੱਲੋਂ ਉਨ੍ਹਾਂ ਦੁਆਰਾ ਕੀਤੇ ਗਏ ਕੰਮÎਾਂ ਦੇ ਪੈਸੇ ਬਾਰੇ ਦੱਸਿਆ ਗਿਆ। ਤੀਸਰੇ ਦਿਨ ਪਿੰਡ ਦੀ ਸਾਂਝੀ ਜਗ੍ਹਾਂ 'ਤੇ ਗ੍ਰਾਮ ਸਭਾ ਬੁਲਾਈ ਗਈ। ਇਸ ਦੌਰਾਨ ਪੰਜ ਮੈਂਬਰੀ ਵਿਜੀਲੈਂਸ ਕਮੇਟੀ ਦੀ ਚੋਣ ਕੀਤੀ ਅਤੇ ਪਿੰਡ ਵਿਚ ਹੋਣ ਵਾਲੇ ਨਵੇਂ ਕੰਮਾਂ ਦੇ ਮਤੇ ਪਾਸ ਕੀਤੇ ਗਏ। ਟੀਮ ਵੱਲੋਂ ਪਿੰਡ ਦੇ ਸਰਪੰਚ ਸੱਜਣ ਸਿੰਘ ਅਤੇ ਸੈਕਟਰੀ ਮਨਜਿੰਦਰ ਸਿੰਘ ਨੂੰ ਰਿਕਾਰਡ ਸਹੀ ਦਿਖਾਉਣ ਲਈ ਉਹਨਾਂ ਦੀ ਤਾਰੀਫ ਕੀਤੀ ਗਈ। ਇਸ ਮੌਕੇ ਸੋਸ਼ਲ ਆਡਿਟ ਟੀਮ ਦੇ ਅਧਿਕਾਰੀ ਲਵਪ੍ਰੀਤ ਸਿੰਘ, ਕੁਲਦੀਪ ਸਿੰਘ, ਪਿੰਡ ਦੇ ਸਰਪੰਚ ਸੱਜਣ ਸਿੰਘ ਅਤੇ ਜਾਬ ਕਾਰਡ ਹੋਲਡਰ ਹਾਜ਼ਰ ਸਨ।
ਨਵੇਂ ਬਣ ਰਹੇ ਮਕਾਨ 'ਚੋਂ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ, ਦੋਸ਼ੀ ਗ੍ਰਿਫ਼ਤਾਰ
NEXT STORY