ਲੁਧਿਆਣਾ, (ਪੰਕਜ)- ਮਾਡਲ ਟਾਊਨ ਨਿਵਾਸੀ ਸੰਜੇ ਜੈਨ ਪੁੱਤਰ ਸ਼ਾਮ ਲਾਲ ਦੀ ਸ਼ਿਕਾਇਤ 'ਤੇ ਸ਼ਿਮਲਾਪੁਰੀ ਪੁਲਸ ਨੇ ਦੋਸ਼ੀਆਂ ਖਿਲਾਫ ਦੁਕਾਨ ਦੇ ਤਾਲੇ ਤੋੜ ਕੇ ਗੱਲੇ 'ਚ ਪਈ ਨਕਦੀ ਅਤੇ ਹੋਰ ਸਾਮਾਨ ਚੋਰੀ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ।
ਸ਼ਿਕਾਇਤ ਕਰਤਾ ਨੇ ਪੁਲਸ ਨੂੰ ਦੱਸਿਆ ਕਿ ਸੰਜੀਵ ਕੁਮਾਰ ਪੁੱਤਰ ਘਨਸ਼ਾਮ ਲਾਲ ਨਿਵਾਸੀ ਡਾਬਾ ਅਤੇ ਰਣਜੀਤ ਸਿੰਘ ਚੌਹਾਨ ਨਿਵਾਸੀ ਸ਼ਿਮਲਾਪੁਰੀ ਇਕ ਦਿਨ ਪਹਿਲਾਂ ਦੁੱਗਰੀ ਦੀ ਅਵਤਾਰ ਮਾਰਕੀਟ 'ਚ ਸਥਿਤ ਮਨਿਆਰੀ ਦੀ ਦੁਕਾਨ 'ਚ ਰੇਕੀ ਕਰਨ ਲਈ ਆਏ ਅਤੇ ਬਿਨਾਂ ਕੁੱਝ ਖਰੀਦੇ ਵਾਪਸ ਚਲੇ ਗਏ। ਅਗਲੇ ਦਿਨ ਉਸ ਦੇ ਗੁਆਂਢੀ ਦੁਕਾਨਦਾਰ ਅਨੂਪ ਕੁਮਾਰ ਨੇ ਉਸ ਨੂੰ ਫੋਨ 'ਤੇ ਦੁਕਾਨ 'ਚ ਹੋਈ ਚੋਰੀ ਦੀ ਜਾਣਕਾਰੀ ਦਿੱਤੀ। ਮੌਕੇ 'ਤੇ ਜਾ ਕੇ ਉਸ ਨੇ ਦੇਖਿਆ ਕਿ ਚੋਰਾਂ ਨੇ ਗੱਲੇ 'ਚ ਪਈ ਹਜ਼ਾਰਾਂ ਦੀ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਹੈ। ਜਾਂਚ ਦੌਰਾਨ ਉਸ ਨੂੰ ਦੁਕਾਨ 'ਚ ਡਿੱਗਿਆ ਹੋਇਆ ਇਕ ਮੋਬਾਇਲ ਫੋਨ ਮਿਲਿਆ, ਜੋ ਕਿ ਉਨ੍ਹਾਂ ਦਾ ਸੀ, ਜਿਸ ਕਾਰਨ ਉਸ ਨੂੰ ਪੂਰਾ ਵਿਸ਼ਵਾਸ ਹੋ ਗਿਆ ਕਿ ਚੋਰੀ ਉਕਤ ਲੋਕਾਂ ਨੇ ਹੀ ਕੀਤੀ ਹੈ।
ਕਰਿਆਨਾ ਸਟੋਰ 'ਚੋਂ ਨਕਦੀ ਤੇ ਸਾਮਾਨ 'ਤੇ ਚੋਰਾਂ ਕੀਤਾ ਹੱਥ ਸਾਫ
NEXT STORY