ਬਠਿੰਡਾ(ਬਲਵਿੰਦਰ)-ਪਿੰਡ ਜਿਉਂਦ ਦੇ ਕਿਸਾਨ ਨੇ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸਦੇ ਸਬੰਧ ਵਿਚ ਪਿੰਡ ਦੇ ਹੀ 15 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਨਾਲ 15 ਤੋਂ 20 ਅਣਪਛਾਤੇ ਵਿਅਕਤੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪੁਲਸ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸਾਨ ਜਸਵੀਰ ਸਿੰਘ ਵਾਸੀ ਜਿਉਂਦ ਦਾ ਬਿਆਨ ਹੈ ਕਿ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਖੁੰਦਕ ਰੱਖਦਿਆਂ ਉਸਨੂੰ ਧਮਕੀ ਦਿੱਤੀ ਹੈ ਕਿ ਉਸਦੇ ਖੇਤ ’ਤੇ ਜ਼ਬਰਨ ਕਬਜ਼ਾ ਕਰ ਕੇ ਉੱਥੇ ਹੱਡਾ ਰੋੜੀ ਬਣਾਈ ਜਾਵੇਗੀ। ਇਸ ਲਈ ਉਹ ਬੁਰੀ ਤਰ੍ਹਾਂ ਡਰ ਗਿਆ, ਕਿਉਂਕਿ ਇਹ ਸਾਰੇ ਲੋਕ ਜ਼ੋਰਾਵਰ ਹਨ ਤੇ ਉਸਨੂੰ ਕੋਈ ਵੀ ਨੁਕਸਾਨ ਪਹੁੰਚਾ ਸਕਦੇ ਹਨ। ਅੰਤ ਉਸਨੇ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਕਤ ਦੇ ਬਿਆਨ ਮੁਤਾਬਕ ਥਾਣਾ ਸਦਰ ਰਾਮਪੁਰਾ ਪੁਲਸ ਨੇ ਕਰਮਜੀਤ ਸਿੰਘ, ਗੁਰਜੰਟ ਸਿੰਘ ਸਾਬਕਾ ਸਰਪੰਚ, ਰਘੁਵੀਰ ਸਿੰਘ, ਜਗਸੀਰ ਸਿੰਘ, ਨੈਬ ਸਿੰਘ ਡਾਕਟਰ, ਗੁਲਾਬ ਸਿੰਘ ਮੈਂਬਰ, ਹਰਦੀਪ ਸਿੰਘ, ਬਾਬੂ ਸਿੰਘ, ਕਿਸ਼ਨਪਾਲ ਸਿੰਘ, ਸੁਖਦੇਵ ਸਿੰਘ, ਜਗਰਾਜ ਸਿੰਘ, ਮਲਕੀਤ ਸਿੰਘ, ਗੁਰਜੰਟ ਸਿੰਘ, ਦਲਜਿੰਦਰ ਸਿੰਘ, ਗੁਰਮੇਲ ਸਿੰਘ ਵਾਸੀਆਨ ਜਿਉਂਦ ਤੋਂ ਇਲਾਵਾ 15-20 ਹੋਰ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਕਿਸਾਨ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਮਾਮਲੇ ਦੀ ਪੜਤਾਲ ਆਰੰਭ ਦਿੱਤੀ ਹੈ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਮੋਟਰਸਾਈਕਲ ਮਾਰ ਕੇ ਕੀਤੀ ਲੁੱਟ-ਖੋਹ
NEXT STORY