ਜਲੰਧਰ(ਮਹੇਸ਼)— ਸ਼ੱਕੀ ਪਾਕਿਸਤਾਨੀ ਅਹਿਸਾਨ-ਉਲ-ਹੱਕ ਦਾ ਆਧਾਰ ਅਤੇ ਪੈਨ ਕਾਰਡ ਬਣਾਉਣ ਵਾਲੇ ਟੇਕ ਚੰਦ ਵਾਸੀ ਰਹਿਮਾਨਪੁਰ ਰੋਡ ਦੀਪ ਨਗਰ ਨਜ਼ਦੀਕ ਰੋਜ਼ ਨਰਸਰੀ ਨੂੰ ਐਤਵਾਰ ਨੂੰ ਥਾਣਾ ਸਦਰ ਦੀ ਪੁਲਸ ਨੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਭਾਰਤੀ ਨਾਗਰਿਕ ਦੇ ਤੌਰ 'ਤੇ ਅਹਿਸਾਨ ਦੇ ਕਾਰਡ ਬਣਾਉਣ ਨੂੰ ਲੈ ਕੇ ਪੁਲਸ ਟੇਕ ਚੰਦ ਤੋਂ ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿਛ ਕਰੇਗੀ। ਏ. ਸੀ. ਪੀ. ਸਪੈਸ਼ਲ ਬ੍ਰਾਂਚ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਅਹਿਸਾਨ-ਉਲ-ਹੱਕ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਪੰਜ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ, ਜੋ ਕਿ ਸੋਮਵਾਰ ਨੂੰ ਖਤਮ ਹੋ ਗਿਆ, ਇਸ ਕਾਰਨ ਉਸ ਨੂੰ ਮੰਗਲਵਾਰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਹੋਰ ਪੁਲਸ ਰਿਮਾਂਡ ਹਾਸਲ ਕਰਨ ਲਈ ਮਾਣਯੋਗ ਜੱਜ ਨੂੰ ਅਪੀਲ ਕੀਤੀ ਜਾਵੇਗੀ। ਏ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ ਅਨੁਸਾਰ ਅਹਿਸਾਨ ਦੇ ਮਾਮਲੇ ਵਿਚ ਉਸ ਦੇ ਜਾਣ-ਪਛਾਣ ਵਾਲੇ ਕਈ ਲੋਕ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੂੰ ਪੁਲਸ ਬੁਲਾ ਕੇ ਪੁੱਛਗਿੱਛ ਕਰੇਗੀ।
ਉਨ੍ਹਾਂ ਦੱਸਿਆ ਕਿ ਅਹਿਸਾਨ-ਉਲ-ਹੱਕ ਦੇ ਕਾਗਜ਼ਾਤਾਂ 'ਤੇ ਹਸਤਾਖਰ ਕਰਨ ਵਾਲੇ ਇਕ ਪਿੰਡ ਦੇ ਸਰਪੰਚ ਅਤੇ ਉਸ ਪਿੰਡ ਦੀ ਇਕ ਹੋਰ ਔਰਤ ਨੂੰ ਵੀ ਸ਼ੱਕ ਦੇ ਘੇਰੇ ਵਿਚ ਲੈਂਦੇ ਹੋਏ ਬੁਲਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਫੜਨ ਲਈ ਪੁਲਸ ਟੀਮ ਰੇਡ ਕਰ ਰਹੀ ਹੈ। ਏ. ਸੀ. ਪੀ. ਢਿੱਲੋਂ ਦਾ ਕਹਿਣਾ ਹੈ ਕਿ ਅਹਿਸਾਨ-ਉਲ-ਹੱਕ ਦੀ ਪੂਰੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ। ਉਸ ਦੀ ਹਰ ਹਰਕਤ ਨੂੰ ਬੇਨਕਾਬ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟੇਕ ਚੰਦ ਦੇ ਆਫਿਸ ਤੋਂ ਮਿਲਿਆ ਸਾਰਾ ਰਿਕਾਰਡ ਜਾਂਚਿਆ ਜਾ ਰਿਹਾ ਹੈ। ਹਾਲਾਂਕਿ ਉਸ ਦਾ ਕਹਿਣਾ ਹੈ ਕਿ ਉਹ ਹਰ ਕੰਮ ਪੂਰੀ ਫਾਰਮੈਲਿਟੀ ਅਨੁਸਾਰ ਪੂਰਾ ਕਰਦਾ ਹੈ। ਇਸ ਦੇ ਬਾਵਜੂਦ ਵੀ ਪੁਲਸ ਉਸ 'ਤੇ ਕਈ ਤਰ੍ਹਾਂ ਦੇ ਸ਼ੱਕ ਜਤਾ ਰਹੀ ਹੈ। ਇਸ ਲਈ ਹੀ ਉਸ ਨੂੰ ਰਿਮਾਂਡ 'ਤੇ ਲਿਆ ਗਿਆ ਹੈ।
ਮੁਕਤਸਰ : ਸਰਕਾਰੀ ਸਕੂਲ ਦੇ ਬੱਚਿਆਂ ਨੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਜਾਗ੍ਰਿਤੀ ਰੈਲੀ ਦਾ ਕੀਤਾ ਆਯੋਜਨ
NEXT STORY