ਤਰਨਤਾਰਨ (ਰਾਜੂ) - ਸਥਾਨਕ ਮੁਰਾਦਪੁਰਾ ਆਬਾਦੀ 'ਚ ਅਣਪਛਾਤੇ ਚੋਰਾਂ ਵੱਲੋਂ ਰਾਤ ਦੇ ਸਮੇਂ ਟਰੱਕ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਨੇਹਦੀਪ ਸਿੰਘ ਪੁੱਤਰ ਚੈਨ ਸਿੰਘ ਵਾਸੀ ਮੁਰਾਦਪੁਰਾ ਨੇੜੇ ਸਿੰਘ ਸਭਾ ਗੁਰਦੁਆਰਾ ਤਰਨਤਾਰਨ ਨੇ ਥਾਣਾ ਸਿਟੀ ਵਿਖੇ ਦਰਖਾਸਤ ਦਿੱਤੀ ਕਿ ਉਸ ਨੇ ਆਪਣਾ ਟਰੱਕ ਕੁੱਝ ਸਮਾਂ ਪਹਿਲਾਂ ਖਰੀਦਿਆ ਸੀ ਜਿਸ ਦੀ ਰਜਿਸਟ੍ਰੇਸ਼ਨ ਉਸ ਦੇ ਪਿਤਾ ਚੈਨ ਸਿੰਘ ਦੇ ਨਾਂ 'ਤੇ ਹੈ। ਉਸ ਨੇ ਆਪਣਾ ਟਰੱਕ ਘਰ ਦੇ ਨਜ਼ਦੀਕ ਹਵੇਲੀ 'ਚ ਖੜ੍ਹਾ ਕੀਤਾ ਸੀ ਤੇ ਹਰ ਰੋਜ਼ ਅਤੇ ਰਾਤ ਨੂੰ ਤਕਰੀਬਨ 12 ਵਜੇ ਟਰੱਕ ਵੇਖਣ ਜਾਂਦਾ ਸੀ ਪਰ ਉਹ ਇਕ ਦਿਨ ਸਵੇਰੇ 4 ਵਜੇ ਘਰੋਂ ਉੱਠ ਕੇ ਟਰੱਕ ਦੇਖਣ ਗਿਆ ਤਾਂ ਟਰੱਕ ਉੱਥੇ ਨਹੀਂ ਸੀ, ਜਿਸ ਨੂੰ ਅਣਪਛਾਤੇ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ। ਥਾਣਾ ਸਿਟੀ ਦੇ ਐੱਸ. ਐੱਚ. ਓ. ਹਰਿਤ ਸ਼ਰਮਾ ਨੇ ਦੱਸਿਆ ਕਿ ਟਰੱਕ ਚੋਰੀ ਦੇ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਰਾਜੀਵ ਗਾਂਧੀ ਨਗਰ 'ਚੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ
NEXT STORY