ਬਟਾਲਾ, (ਬੇਰੀ)- ਅੱਜ ਭਾਰਤੀ ਕਾਮਗਰ ਸੈਨਾ (ਸ਼ਿਵ ਸੈਨਾ ਬਾਲ ਠਾਕਰੇ) ਦੀ ਹੰਗਾਮੀ ਮੀਟਿੰਗ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ ਪਾਰਕ ਵਿਚ ਹੋਈ, ਜਿਸ 'ਚ ਪੰਜਾਬ ਸੰਗਠਨ ਮੰਤਰੀ ਜੋਗਰਾਜ ਬਿੱਟਾ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ।
ਮੀਟਿੰਗ ਦੌਰਾਨ ਜੋਗਰਾਜ ਬਿੱਟਾ ਨੇ ਹਿੰਦੂ ਨੇਤਾਵਾਂ 'ਤੇ ਹੋ ਰਹੇ ਹਮਲਿਆਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਹਿੰਦੂ ਨੇਤਾਵਾਂ 'ਤੇ ਹਮਲੇ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਮਾਮਲੇ ਵੱਲ ਸੰਜੀਦਾ ਹੋ ਕੇ ਧਿਆਨ ਨਾ ਦਿੱਤਾ ਤਾਂ ਭਾਰਤੀ ਕਾਮਗਰ ਸੈਨਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਇਸ ਮੌਕੇ ਜ਼ਿਲਾ ਪ੍ਰਧਾਨ ਹੰਸਾ ਸਿੰਘ ਗਿੱਲ, ਅਵਤਾਰ ਕਾਲਾ ਜ਼ਿਲਾ ਪ੍ਰਭਾਰੀ, ਮਨਪ੍ਰੀਤ ਸਿੰਘ ਤਹਿਸੀਲ ਵਾਈਸ ਪ੍ਰਧਾਨ, ਸੰਜੀਵ ਕੁਮਾਰ, ਸਰਬਜੀਤ ਸਿੰਘ, ਪ੍ਰੀਤਮ ਸਿੰਘ, ਚਰਨਜੀਤ, ਸੰਤੋਖ ਰਾਜ, ਜਸਪਾਲ ਸਿੰਘ, ਹਰਪ੍ਰੀਤ ਸੋਨੂੰ, ਪੰਨਾ ਮਸੀਹ, ਪਵਨਬੀਰ ਸਿੰਘ ਬੱਜੂਮਾਨ ਆਦਿ ਹਾਜ਼ਰ ਸਨ।
ਲੁਧਿਆਣਾ ਦੇ ਨਿਊ ਮਾਧੋਪੁਰੀ 'ਚ ਹੌਜਰੀ ਯੂਨਿਟ 'ਚ ਲੱਗੀ ਭਿਆਨਕ ਅੱਗ
NEXT STORY