ਭਿੱਖੀਵਿੰਡ, ਬੀੜ ਸਾਹਿਬ ( ਭਾਟੀਆ, ਬਖਤਾਵਰ ) - ਦਿਹਾਤੀ ਮਜਦੂਰ ਸਭਾ ਵੱਲੋ ਗਰੀਬ ਲੋਕਾ ਦੀਆ ਭੱਖਦੀਆ ਮੰਗਾ ਨੂੰ ਲੈ ਕੇ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਬੀ.ਡੀ.ਪੀ.ਓ ਭਿੱਖੀਵਿੰਡ ਦੇ ਦਫਤਰ ਵਿੱਚ ਵਿਸ਼ਾਲ ਧਰਨਾ ਦਿੱਤਾ ਗਿਆ । ਜਿਸਦੀ ਅਗਵਾਈ ਦਿਹਤੀ ਮਜਦੂਰ ਸਭਾ ਦੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ, ਅੰਗਰੇਜ ਸਿੰਘ ਨਵਾ ਪਿੰਡ ਅਤੇ ਸਰਜੀਤ ਸਿੰਘ ਭਿੱਖੀਵਿੰਡ ਆਦਿ ਆਗੂਆ ਨੇ ਕੀਤੀ । ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆ ਦਿਹਾਤੀ ਮਜਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਉਦ ਅਤੇ ਜਿਲਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਪੰਜਾਬ ਸਰਕਾਰ ਖੇਤ ਮਜਦੂਰਾ ਸਿਰ ਚੜਿਆ ਸਮੁੱਚਾ ਕਰਜਾ ਮੁਆਫ ਕਰੇ । ਇਸ ਤੋ ਇਲਾਵਾ ਦਲਿਤਾ ਉਪੱਰ ਜਾਤ ਪਾਤ ਦੇ ਅਧਾਰ ਤੇ ਕੀਤਾ ਜਾਦਾ ਅੱਤਿਆਚਾਰ, ਵਿਤਕਰੇ, ਪੁਲਿਸ ਜਬਰ ਬੰਦ ਕਰਨ ਦੇ ਨਾਲ ਨਾਲ ਪੁਲਿਸ ਵਿੱਚ ਫੈਲਿਆ ਭ੍ਰਿਸ਼ਟਾਚਾਰ ਬੰਦ ਕੀਤਾ ਜਾਵੇ ਤੇ ਜਮੀਨੀ ਸੁਧਾਰ ਕਾਨੂੰਨ ਲਾਗੂ ਕੀਤੇ ਜਾਣ । ਉਹਨਾ ਕਿਹਾ ਕਿ ਪੰਚਾਇਤੀ ਜਮੀਨਾ ਦਾ ਤੀਸਰਾ ਹਿਸਾ ਜਮੀਨ ਖੇਤੀ ਵਾਸਤੇ ਆਮ ਠੇਕੇ ਤੇ ਅਤੇ ਤੀਸਰੇ ਹਿੱਸੇ ਤੇ ਮਜਦੂਰਾ ਤੇ ਲੋੜਵੰਦ ਬੇਘਰੇ ਲੋਕਾ ਨੂੰ 10-10 ਮਰਲੇ ਦੇ ਰਿਹਾਇਸੀ ਪਲਾਟ ਦਿੱਤੇ ਜਾਣ । ਇਸਤੋ ਇਲਾਵਾ ਘਰ ਬਣਾਉਣ ਲਈ ਪੰਜ-ਪੰਜ ਲੱਖ ਰੁਪਏ ਦੀ ਗ੍ਰਾਟ ਮਨਰੇਗਾ ਕਾਨੂੰਨ ਅਧੀਨ ਦਲਿਤਾ ਅਤੇ ਸਾਧਨਹੀਨ ਲੋਕਾ ਦੇ ਸਾਰੇ ਪਰਿਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ । ਬੁਲਾਰਿਆ ਨੇ ਕਿਹਾ ਕਿ ਘੱਟੋ ਘੱਟ ਮਜਦੂਰ ਦੀ ਦਿਹਾੜੀ 600 ਰੁਪਏ ਦਿੱਤੀ ਜਾਵੇ । ਅਤੇ ਕੰਮ ਦੀ ਬਕਾਇਆ ਰਾਸ਼ੀ ਤਾਰੁੰਤ ਜਾਰੀ ਕੀਤੀ ਜਾਵੇ । ਧਰਨਾਕਾਰੀਆਂ ਦੀ ਮੰਗ ਸੀ ਕਿ ਮਨਰੇਗਾ ਨੂੰ ਖੇਤੀ ਨਾਲ ਜੋੜ ਕੇ ਸਾਰੇ ਲੋੜਵੰਦਾ ਨੂੰ ਰੁਜਗਾਰ ਦਿੱਤਾ ਜਾਵੇ । ਅਤੇ ਸਮਾਜਿਕ ਸਰੱਖਿਆ ਅਧੀਨ ਮਿਲਣ ਵਾਲੀਆ ਬੁਢਾਪਾ, ਵਿਧਵਾਂ, ਅੰਗਹੀਣ, ਆਸਰਿਤ ਪੈਨਸ਼ਨਾ ਦੀ ਰਕਮ ਤਿੰਨ ਹਜਾਰ ਰੁਪਏ ਮਹੀਨਾ ਕੀਤੀ ਜਾਵੇ । ਇਸ ਮੌਕੇ ਹੋਰਨਾ ਤੋਂ ਇਲਾਵਾ ਕਾਬਲ ਸਿੰਘ ਦਰਾਜਕੇ, ਜਸਵੰਤ ਸਿੰਘ, ਪਰਗਟ ਸਿੰਘ ਪਹਿਲਵਾਨਕੇ, ਮਾਹਣ ਸਿੰਘ ਭਿੱਖਿਵੰਡ, ਸੁਖਵੰਤ ਸਿੰਘ ਮਨਿਆਲਾ ਆਦਿ ਆਗੂ ਹਾਜਰ ਸਨ ।
ਭਰਾ ਨੂੰ ਰੋਟੀ ਦੇਣ ਗਏ ਵਿਅਕਤੀ ਦਾ ਖੇਤਾਂ 'ਚ ਕਤਲ
NEXT STORY