ਪੱਟੀ, (ਸੌਰਭ)- ਅੱਜ ਫਰੂਟ ਵੇਚਣ ਵਾਲਾ ਰੇਹੜੀ ਚਾਲਕ ਇਕ ਨੌਸਰਬਾਜ਼ ਦੀ ਚਲਾਕੀ ਦਾ ਸ਼ਿਕਾਰ ਹੋ ਕੇ 4300 ਰੁਪਏ ਨੂੰ ਥੁੱਕ ਲਵਾ ਬੈਠਾ।
ਇਸ ਸਬੰਧੀ ਚੰਦਰੇਸ਼ ਪੁੱਤਰ ਮਤਾਊ ਵਾਸੀ ਸਿਧਾਂਤ ਨਗਰ ਯੂ. ਪੀ. ਥਾਣਾ ਲੌਟਨ ਹਾਲ ਵਾਸੀ ਪੱਟੀ ਜੋ ਕਿ ਫਰੂਟ ਵੇਚਣ ਦਾ ਕੰਮ ਕਰਦਾ ਹੈ, ਨੇ ਦੱਸਿਆ ਕਿ ਉਹ ਬੀਤੇ ਕੱਲ ਲਾਹੌਰ ਚੌਕ ਪੱਟੀ ਵਿਖੇ ਫਰੂਟ ਦੀ ਰੇਹੜੀ ਲਾ ਕੇ ਖੜ੍ਹਾ ਸੀ ਕਿ ਇਕ ਵਿਅਕਤੀ ਉਸ ਕੋਲ ਆਇਆ ਤੇ ਕਿਹਾ ਮੈਂ ਮੋਬਾਇਲ ਵੇਚਣਾ ਹੈ, ਜਿਸ 'ਤੇ ਉਸ ਦਾ 4300 ਰੁਪਏ 'ਚ ਸੌਦਾ ਹੋ ਗਿਆ। ਰੇਹੜੀ ਚਾਲਕ ਨੇ ਮੋਬਾਇਲ ਵਿਕਰੇਤਾ ਦੇ ਡਰਾਵਿੰਗ ਲਾਇਸੈਂਸ ਦੀ ਫੋਟੋ ਵੀ ਲੈ ਲਈ ਕਿ ਕਿਤੇ ਮੋਬਾਇਲ ਚੋਰੀ ਦਾ ਨਾ ਹੋਵੇ, ਜਿਸ 'ਤੇ ਉਹ ਪੈਸੇ ਗਿਣ ਕੇ ਦੇਣ ਵਿਚ ਰੁੱਝ ਗਿਆ ਤਾਂ ਇੰਨੇ ਨੂੰ ਨੌਸਰਬਾਜ਼ ਨੇ ਚਲਾਕੀ ਨਾਲ ਫੋਨ ਜੇਬ ਵਿਚ ਪਾ ਲਿਆ ਤੇ ਦੂਸਰੀ ਜੇਬ 'ਚੋਂ ਇਕ ਪਰਸ ਕੱਢ ਕੇ ਉਸ ਨੂੰ ਦੇ ਦਿੱਤਾ ਅਤੇ ਆਪ ਰਫੂਚੱਕਰ ਹੋ ਗਿਆ। ਜਦ ਰੇਹੜੀ ਚਾਲਕ ਨੇ ਮੋਬਾਇਲ ਖਰੀਦਣ ਦੀ ਖੁਸ਼ੀ ਵਿਚ ਪਰਸ ਖੋਲ੍ਹਿਆ ਤਾਂ ਉਸ ਦੀ ਖੁਸ਼ੀ ਅਲੋਪ ਹੋ ਗਈ ਕਿਉਂਕਿ ਪਰਸ 'ਚੋਂ ਮੋਬਾਇਲ ਦੀ ਥਾਂ ਉਸ ਦੇ ਸਾਈਜ਼ ਦਾ ਇਕ ਸ਼ੀਸ਼ੇ ਦਾ ਟੁਕੜਾ ਨਿਕਲਿਆ, ਜਿਸ ਨੂੰ ਵੇਖ ਕੇ ਉਹ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਨ ਲੱਗਾ।
ਮੋਨੂੰ ਅਰੋੜਾ ਦੇ ਭਰਾ ਨੂੰ ਸੀ. ਆਈ. ਏ. ਸਟਾਫ ਨੇ ਸ਼ਰਾਬ ਸਮੇਤ ਕੀਤਾ ਗ੍ਰਿਫਤਾਰ
NEXT STORY