ਫਿਰੋਜ਼ਪੁਰ (ਪਰਮਜੀਤ) - ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ ਲਿਮਟਿਡ ਅਧੀਨ ਪਨਸਪ ਵਿਭਾਗ ਦੇ 17 ਜ਼ਿਲਾ ਮੈਨੇਜਰਾਂ ਦੀਆਂ ਬਦਲੀਆਂ ਵਿਭਾਗ ਦੇ ਐੱਮ. ਡੀ. ਡਾਕਟਰ ਅਮਰਪਾਲ ਸਿੰਘ ਆਈ. ਏ. ਐੱਸ. ਵੱਲੋਂ ਕੀਤੀਆਂ ਗਈਆਂ, ਜੋ ਕਿ ਇਕ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਵਿਭਾਗ ਵੱਲੋਂ ਕੀਤੀਆਂ ਗਈਆਂ ਬਦਲੀਆਂ ਵਿਚ ਜਗਨਦੀਪ ਸਿੰਘ ਢਿਲੋਂ ਜ਼ਿਲਾ ਮੈਨੇਜਰ ਕਪੂਰਥਲਾ ਤੋਂ ਬਠਿੰਡਾ, ਵਨੀਤ ਕੁਮਾਰ ਡੀ. ਡੀ. ਐੱਮ. (ਫੀਲਡ) ਨੂੰ ਬਠਿੰਡਾ ਤੋਂ ਗੁਰਦਾਸਪੁਰ ਅਤੇ ਪਠਾਨਕੋਟ, ਸੰਦੀਪ ਬਾਂਸਲ ਡੀ. ਡੀ. ਐੱਮ. (ਫੀਲਡ) ਮਾਨਸਾ ਤੋਂ ਹੈੱਡ ਆਫਿਸ, ਮਨਪ੍ਰੀਤ ਸਿੰਘ ਡੀ. ਡੀ. ਐੱਮ. (ਫੀਲਡ) ਸੰਗਰੂਰ ਤੋਂ ਬਰਨਾਲਾ, ਦੀਪਕ ਸਵਰਨ ਡੀ. ਡੀ. ਐੱਮ. (ਫੀਲਡ) ਮੁਕਤਸਰ ਅਤੇ ਫਰੀਦਕੋਟ ਤੋਂ ਰੋਪੜ ਅਤੇ ਮੋਹਾਲੀ, ਅੰਮ੍ਰਿਤ ਪਾਲ ਸਿੰਘ ਡੀ. ਡੀ. ਐੱਮ. (ਫੀਲਡ) ਬਰਨਾਲਾ ਤੋਂ ਮੁਕਤਸਰ ਅਤੇ ਫਰੀਦਕੋਟ, ਗੌਰਵ ਆਹਲੂਵਾਲੀਆ ਡੀ. ਡੀ. ਐੱਮ. (ਫੀਲਡ) ਲੁਧਿਆਣਾ ਤੋਂ ਸੰਗਰੂਰ, ਅਮਿਤ ਕੁਮਾਰ ਡੀ. ਡੀ. ਐੱਮ. (ਫੀਲਡ) ਫਤਿਹਗੜ੍ਹ ਸਾਹਿਬ ਤੋਂ ਮਾਨਸਾ, ਸੰਜੀਵ ਸ਼ਰਮਾ ਜ਼ਿਲਾ ਮੈਨੇਜਰ ਗੁਰਦਾਸਪੁਰ ਅਤੇ ਪਠਾਨਕੋਟ ਤੋਂ ਹੈੱਡ ਆਫਿਸ, ਮਨਜੀਤ ਸਿੰਘ ਜ਼ਿਲਾ ਮੈਨੇਜਰ ਤਰਨਤਾਰਨ ਤੋਂ ਲੁਧਿਆਣਾ, ਮੋਨਿਕਾ ਗੋਇਲ ਜ਼ਿਲਾ ਮੈਨੇਜਰ ਪਟਿਆਲਾ ਤੋਂ ਫਤਿਹਗੜ੍ਹ ਸਾਹਿਬ, ਪਰਵੀਨ ਜੈਨ ਜ਼ਿਲਾ ਮੈਨੇਜਰ ਕਰੰਟ ਡਿਊਟੀ ਚਾਰਜ ਐੱਜ. ਆਰ. ਐੱਮ. ਪਟਿਆਲਾ ਤੋਂ ਜ਼ਿਲਾ ਮੈਨੇਜਰ ਪਟਿਆਲਾ, ਅਨੰਤ ਸ਼ਰਮਾ ਡੀ. ਡੀ. ਐੱਮ. (ਫੀਲਡ) ਨੂੰ ਰੋਪੜ ਅਤੇ ਮੋਹਾਲੀ ਤੋਂ ਹੈੱਡ ਆਫਿਸ, ਗੁਰਵਿੰਦਰ ਸਿੰਘ ਜ਼ਿਲਾ ਮੈਨੇਜਰ ਅਮਿੰ੍ਰਤਸਰ ਤੋਂ ਅੰਮ੍ਰਿਤਸਰ ਅਤੇ ਤਰਨਤਾਰਨ, ਹਰਜੀਤ ਸਿੰਘ ਡੀ. ਡੀ. ਐੱਮ/ਏ. ਸੀ. ਐੱਸ. ਹੁਸ਼ਿਆਰਪੁਰ ਅਤੇ ਐੱਸ. ਬੀ. ਐੱਸ. ਨਗਰ ਤੋਂ ਕਪੂਰਥਲਾ, ਨੀਤਿਨ ਚੌਧਰੀ ਏ. ਜੀ. ਐੱਮ. ਨੂੰ ਹੈੱਡ ਆਫਿਸ ਤੋਂ ਹੁਸ਼ਿਆਰਪੁਰ ਅਤੇ ਬਨਦੀਪ ਸਿੰਘ ਕਾਲੇ ਕੇ ਏ. ਜੀ. ਐੱਮ. ਨੂੰ ਹੈੱਡ ਆਫਿਸ ਤੋਂ ਐੱਸ. ਬੀ. ਐੱਸ. ਨਗਰ ਤਬਦੀਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਆਪਣਾ ਖਰੀਦ ਮਾਰਕੀਟਿੰਗ ਸੀਜ਼ਨ 15 ਦਸੰਬਰ 2017 ਨੂੰ ਹੀ ਪੂਰਾ ਕੀਤਾ ਹੈ ਅਤੇ ਸੀਜ਼ਨ ਦੀ ਸਮਾਪਤੀ ਦੇ 5 ਦਿਨ ਬਾਅਦ ਹੀ ਉਪਰੋਕਤ ਅਧਿਕਾਰੀਆਂ ਦੀਆਂ ਬਦਲੀਆਂ ਵਿਭਾਗ ਵੱਲੋਂ ਕਰ ਦਿੱਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਬਹੁਤ ਸਾਰੇ ਰਾਈਸ ਮਿਲਰਾਂ ਤੋਂ ਭੰਡਾਰ ਕੀਤੀਆਂ ਰਸੀਦਾਂ (ਕੁਆਲਿਟੀ ਐਂਡ ਕੁਆਂਟਿਟੀ) ਲੈਣੀਆਂ ਬਾਕੀ ਹਨ। ਕੇ. ਐੱਮ. ਐੱਸ. (ਖਰੀਦ ਮਾਰਕੀਟਿੰਗ ਪਾਲਿਸੀ) ਅਧੀਨ ਜਿਹੜੀ ਪੈਡੀ ਰਾਈਸ ਮਿੱਲਾਂ ਵਿਚ ਭੰਡਾਰ ਕੀਤੀ ਜਾਂਦੀ ਹੈ ਉਸ ਦੀ ਰੀ-ਕਸ਼ੀਲੇਸ਼ਨ ਅਤੇ ਰਸੀਦਾਂ ਪ੍ਰਾਪਤ ਕਰਨ ਦੀ ਜ਼ਿੰਮੇਵਾਰੀ ਕਰਮਵਾਰ ਪਨਸਪ ਦੇ ਇੰਸਪੈਕਟਰ, ਸੰਬਧਤ ਫੀਲਡ ਅਫਸਰ ਅਤੇ ਜ਼ਿਲਾ ਮੈਨੇਜਰ ਦੀ ਹੁੰਦੀ ਹੈ। ਸੀਜ਼ਨ ਦੇ ਅੱਧ- ਵਿਚਕਾਰ ਕੀਤੀਆਂ ਗਈਆਂ ਬਦਲੀਆਂ ਉਪਰੋਕਤ ਸਾਰੀਆਂ ਪ੍ਰਕਿਰਿਆਵਾਂ ਨੂੰ ਪ੍ਰਭਾਵਿਤ ਕਰਨਗੀਆਂ ਕਿÀੁਂਕਿ ਅਜਿਹੇ ਕਈ ਸ਼ੈਲਰ ਮਾਲਕ ਹਨ, ਜਿਨਾਂ ਨੇ ਪੈਡੀ ਭੰਡਾਰ ਤਾਂ ਕਰ ਲਿਆ ਹੈ ਪਰ ਹਾਲੇ ਤੱਕ ਵਿਭਾਗ ਤੱਕ ਰਿਕਾਰਡ ਪੁੱਜਦਾ ਨਹੀਂ ਕੀਤਾ ਹੈ। ਇਨ੍ਹਾਂ ਹਾਲਾਤ ਵਿਚ ਜੇਕਰ ਜ਼ਿਲਾ ਮੈਨੇਜਰ ਦੀ ਬਦਲੀ ਹੁੰਦੀ ਹੈ ਤਾਂ ਉਸ ਦੁਆਰਾ ਸ਼ੈਲਰ ਵਿਚ ਲਗਵਾਈ ਪੈਡੀ ਦੀ ਜ਼ਿੰਮੇਵਾਰੀ ਨਵਾਂ ਆਉਣ ਵਾਲਾ ਅਫਸਰ ਕਿਵੇਂ ਲਵੇਗਾ ਅਤੇ ਸਾਰੀ ਪ੍ਰਕਿਰਿਆ ਦਾ ਫਾਇਦਾ ਪੈਡੀ ਲਗਵਾਉਣ ਵਾਲਾ ਸ਼ੈਲਰ ਵੀ ਚੁੱਕ ਸਕਦਾ ਹੈ।
ਇਸ ਮਾਮਲੇ ਸਬੰਧੀ ਕੱਲ ਨੂੰ ਜੇਕਰ ਸਰਕਾਰ ਨੂੰ ਜਾਂ ਸੰਬਧਤ ਏਜੰਸੀ ਨੂੰ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਜ਼ਿਲਾ ਮੈਨੇਜਰ ਪਨਸਪ ਇਕ ਮਾਰਕੀਟਿੰਗ ਏਜੰਸੀ ਦਾ ਨੁਮਾਇੰਦਾ ਹੁੰਦਾ ਹੈ, ਜਿਸ ਦਾ ਕੰਮ ਸਮਝਦਾਰੀ ਨਾਲ ਅਜਿਹੇ ਸੰਸਥਾਨਾਂ ਦੀ ਚੋਣ ਕਰਕੇ ਸਰਕਾਰ ਨੂੰ ਵਿਤੀ ਲਾਭ ਪਹੁੰਚਾਉਣਾ ਹੁੰਦਾ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜਦੋਂ ਕਿ ਸੰਬਧਤ ਅਧਿਕਾਰੀ ਨੂੰ ਇਕ ਹੀ ਜਗ੍ਹਾ 'ਤੇ ਲੰਬੇ ਸਮੇਂ ਤੱਕ ਤਾਇਨਾਤ ਕੀਤਾ ਜਾਵੇ ਤਾਂ ਕਿ ਉਹ ਸਹੀ ਸੰਸਥਾਨਾਂ ਦੀ ਚੋਣ ਕਰਕੇ ਆਪਣੇ ਅਦਾਰੇ ਨੂੰ ਨਫੇ ਵਿਚ ਲਿਆਵੇ ਪਰ ਸੀਜ਼ਨ ਦੇ ਅੱਧ ਵਿਚ ਹੀ ਜਦ ਕਿ ਪੈਡੀ ਦੀ ਸ਼ੈਲਿੰਗ ਦਾ ਕੰਮ ਚਲ ਰਿਹਾ ਹੈ, ਇਸ ਦੌਰਾਨ ਵਿਭਾਗ ਦੇ Àੁੱਚ ਅਧਿਕਾਰੀਆਂ ਵੱਲੋਂ ਕੀਤੀਆਂ ਗਈਆਂ ਇਹ ਬਦਲੀਆਂ ਚਰਚਾ ਵਿਚ ਹਨ।
ਜ਼ਿਕਰਯੋਗ ਹੈ ਕਿ ਇਹ ਵਿਭਾਗ ਸਿੱਧਾ ਮੁੱਖ ਮੰਤਰੀ ਪੰਜਾਬ ਅਧੀਨ ਹੈ ਅਤੇ ਇਕ ਸਰਕਾਰੀ ਪੱਤਰ ਮੁਤਾਬਿਕ ਕੋਈ ਵੀ ਬਦਲੀ ਉਨ੍ਹਾਂ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਹੋ ਸਕਦੀ। ਜਦੋਂ ਇਸ ਸਬੰਧੀ ਪਨਸਪ ਵਿਭਾਗ ਦੇ ਐੱਮ. ਡੀ. ਡਾ. ਅਮਰਪਾਲ ਸਿੰਘ ਆਈ. ਏ. ਐੱਸ. ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਹਸਪਤਾਲ ਵਿਚ ਹਨ। ਇਸ ਮਾਮਲੇ ਸਬੰਧੀ ਸੈਕਟਰੀ ਫੂਡ ਐਂਡ ਸਪਲਾਈ ਕੇ. ਏ. ਪੀ. ਸਿਨਹਾ ਆਈ. ਏ. ਐੱਸ. ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਉਹ ਇਸ ਵਕਤ ਪਟਨਾ ਸਾਹਿਬ ਵਿਖੇ ਹਨ, ਮੇਰੇ ਵਾਪਸ ਆਉਣ 'ਤੇ ਇਸ ਕੇਸ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ।
ਹੈਰੋਇਨ ਸਮੇਤ ਔਰਤ ਗ੍ਰਿਫਤਾਰ ਤੇ ਡਰਾਈਵਰ ਫਰਾਰ
NEXT STORY