ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਵੱਲੋਂ ਵਾਹਨ ਚੋਰ ਗਿਰੋਹ ਦੇ ਦੋ ਹੋਰ ਮੈਂਬਰਾਂ ਨੂੰ 3 ਚੋਰੀਸ਼ੁਦਾ ਮੋਟਰਸਾਈਕਲਾਂ ਤੇ 2 ਮੋਟਰਸਾਈਕਲਾਂ ਦੇ ਟੁੱਟੇ-ਭੱਜੇ ਸਾਮਾਨ ਸਣੇ ਕਾਬੂ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਇੰਸਪੈਕਟਰ ਰਾਜਕੁਮਾਰ ਨੇ ਦੱਸਿਆ ਕਿ ਪੁਲਸ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਨੌਜਵਾਨਾਂ ਉਮੇਸ਼ ਕੁਮਾਰ ਉਰਫ਼ ਮੋਨੂੰ ਪੁੱਤਰ ਸੁਰਿੰਦਰ ਕੁਮਾਰ ਵਾਸੀ ਬਲਾਚੌਰ ਅਤੇ ਹੈਪੀ ਪੁੱਤਰ ਪਰਮਜੀਤ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਿਟੀ ਦੀ ਪੁਲਸ ਨੇ ਪ੍ਰਭਜੋਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਚਾਹਲਖ਼ੁਰਦ ਦੀ ਸ਼ਿਕਾਇਤ ਦੇ ਆਧਾਰ 'ਤੇ ਵਾਹਨ ਚੋਰੀ ਦੇ ਦੋਸ਼ 'ਚ ਜਗਦੀਪ ਸਿੰਘ ਉਰਫ਼ ਰੌਕੀ ਪੁੱਤਰ ਕਰਨੈਲ ਸਿੰਘ ਵਾਸੀ ਟੌਂਸਾ ਤੇ ਜਸਵੀਰ ਕੁਮਾਰ ਉਰਫ਼ ਸੋਨੂੰ ਪੁੱਤਰ ਬਖ਼ਸ਼ੀ ਰਾਮ ਵਾਸੀ ਬਲਾਚੌਰ ਖ਼ਿਲਾਫ ਮਾਮਲਾ ਦਰਜ ਕੀਤਾ ਸੀ। ਜਸਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ ਚੋਰੀ ਕੀਤੇ 2 ਮੋਟਰਸਾਈਕਲ ਤੇ ਵਾਰਦਾਤ ਵਿਚ ਵਰਤੀ ਐਕਟਿਵਾ ਬਰਾਮਦ ਕੀਤੀ ਸੀ। ਜਸਵੀਰ ਵੱਲੋਂ ਕੀਤੇ ਗਏ ਖੁਲਾਸੇ ਦੇ ਆਧਾਰ 'ਤੇ ਉਸ ਦੇ ਸਾਥੀ ਉਮੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਕੇ 2 ਮੋਟਰਸਾਈਕਲ ਤੇ 2 ਹੋਰ ਮੋਟਰਸਾਈਕਲਾਂ ਦੇ ਪੁਰਜ਼ੇ ਬਰਾਮਦ ਕੀਤੇ। ਇਸੇ ਤਰ੍ਹਾਂ ਉਮੇਸ਼ ਦੇ ਦੱਸਣ ਅਨੁਸਾਰ ਹੈਪੀ ਨੂੰ 1 ਮੋਟਰਸਾਈਕਲ ਸਣੇ ਕਾਬੂ ਕੀਤਾ ਗਿਆ। ਐੱਸ. ਐੱਚ. ਓ. ਨੇ ਦੱਸਿਆ ਕਿ ਹੁਣ ਤੱਕ ਚੋਰੀ ਦੀ ਵਾਰਦਾਤ 'ਚ ਸ਼ਾਮਲ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ 5 ਵਾਹਨ ਬਰਾਮਦ ਕੀਤੇ ਗਏ ਹਨ, ਜਦੋਂਕਿ ਚੌਥੇ ਮੈਂਬਰ ਜਗਦੀਪ ਸਿੰਘ ਉਰਫ਼ ਰੌਕੀ ਦੀ ਤਲਾਸ਼ ਜਾਰੀ ਹੈ।
ਅਕਾਲੀ ਦਲ ਨੇ ਯੋਗੀ ਦੀ ਥਾਪੜੀ ਪਿੱਠ ਤੇ ਕੈਪਟਨ ਦੀ ਮਰੋੜੀ ਬਾਂਹ
NEXT STORY