ਫਿਰੋਜ਼ਪੁਰ : ਅੱਜ-ਕੱਲ੍ਹ ਲੋਕ ਆਪਣੇ ਬੱਚਿਆਂ ਦੇ ਵਿਆਹ ਲਈ ਲੱਖਾਂ-ਕਰੋੜਾਂ ਰੁਪਏ ਖ਼ਰਚ ਕਰ ਰਹੇ ਹਨ ਅਤੇ ਲੋਕ ਦਿਖਾਵੇ ਲਈ ਵੱਡੇ-ਵੱਡੇ ਮੈਰਿਜ ਪੈਲਸਾਂ 'ਚ ਵਿਆਹ ਕਰ ਰਹੇ ਹਨ। ਉੱਥੇ ਹੀ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਰੀ ਕਲਾਂ 'ਚ ਇਕ ਅਨੋਖਾ ਵਿਆਹ ਹੋਇਆ ਹੈ, ਜੋ ਸ਼ਾਇਦ ਪਹਿਲਾਂ ਕਿਸੇ ਨੇ ਨਹੀਂ ਦੇਖਿਆ ਹੋਣਾ।

ਪੰਜਾਬ 'ਚ ਜਿੱਥੇ ਮੁੰਡਾ ਹਮੇਸ਼ਾ ਬਰਾਤ ਲੈ ਕੇ ਕੁੜੀ ਦੇ ਘਰ ਢੁੱਕਦਾ ਹੈ, ਉੱਥੇ ਹੀ ਇਸ ਵਿਆਹ 'ਚ ਲਾੜੀ ਬਰਾਤ ਲੈ ਕੇ ਮੁੰਡੇ ਦੇ ਘਰ ਪੁੱਜੀ ਅਤੇ ਮੁੰਡੇ ਦੇ ਖੇਤਾਂ 'ਚ ਟੈਂਟ ਲਾ ਕੇ ਵਿਆਹ ਕੀਤਾ ਗਿਆ।
ਇਹ ਵੀ ਪੜ੍ਹੋ : New Admissions ਤੋਂ ਪਹਿਲਾਂ ਪੰਜਾਬ ਦੇ ਸਕੂਲਾਂ ਲਈ ਵੱਡਾ ਫ਼ੈਸਲਾ, ਹਾਈਕੋਰਟ ਨੇ ਦਿੱਤੇ ਸਖ਼ਤ ਹੁਕਮ

ਜਾਣਕਾਰੀ ਮੁਤਾਬਕ ਕੈਨੇਡਾ ਦੇ ਰਹਿਣ ਵਾਲੇ ਮੁੰਡੇ ਦੁਰਲੱਭ ਅਤੇ ਕੁੜੀ ਹਰਮਨ ਨੇ ਵਿਦੇਸ਼ ਛੱਡ ਕੇ ਪੰਜਾਬ ਦੀ ਧਰਤੀ 'ਤੇ ਵਿਆਹ ਕਰਾਉਣ ਦਾ ਫ਼ੈਸਲਾ ਲਿਆ। ਹਰਮਨ ਆਪਣੇ ਹੋਣ ਵਾਲੇ ਪਤੀ ਦੁਰਲੱਭ ਦੇ ਘਰ ਬਰਾਤ ਲੈ ਕੇ ਪੁੱਜੀ।

ਪਤੀ ਦੇ ਖੇਤਾਂ 'ਚ ਹੀ ਵੱਡਾ ਟੈਂਟ ਲੈ ਕੇ ਖੜ੍ਹੀ ਫ਼ਸਲ 'ਚ ਵਿਆਹ ਕੀਤਾ ਗਿਆ। ਲਾੜੇ ਅਤੇ ਲਾੜੀ ਨੇ ਕਿਹਾ ਕਿ ਅਸੀਂ ਕਿਸਾਨਾਂ ਵਲੋਂ ਦਿੱਲੀ ਸਰਹੱਦ 'ਤੇ ਕੀਤੇ ਗਏ ਸੰਘਰਸ਼ ਤੋਂ ਪ੍ਰੇਰਿਤ ਹੋਏ ਸੀ। ਇਸ ਲਈ ਅਸੀਂ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਸੀ ਕਿ ਆਪਣੀ ਜ਼ਮੀਨ ਨਾਲ ਜੁੜੇ ਰਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਗਰਮੀ ਆਉਣ ਤੋਂ ਪਹਿਲਾਂ ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਚਿੰਤਾ ਭਰੀ ਖ਼ਬਰ ਆਈ ਸਾਹਮਣੇ

ਦੋਹਾਂ ਦੇ ਵਿਆਹ 'ਚ ਵੰਡੇ ਗਏ ਮਠਿਆਈ ਦੇ ਡੱਬਿਆਂ ਨੂੰ ਵੀ ਕਿਸਾਨੀ ਸਲੋਗਨਾਂ ਨਾਲ ਸਜਾਇਆ ਗਿਆ ਸੀ। ਇਸ ਤੋਂ ਇਲਾਵਾ ਵਿਆਹ ਦੇ ਮੰਡਪ ਨੂੰ ਹਰੇ-ਭਰੇ ਅਤੇ ਰੰਗ-ਬਿਰੰਗੇ ਪੌਦਿਆਂ ਨਾਲ ਸਜਾਇਆ ਗਿਆ ਸੀ। ਵਿਆਹ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਵੀ ਪੌਦੇ ਦੇ ਕੇ ਵਿਦਾ ਕੀਤਾ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਰੂਹ ਕੰਬਾਊ ਹਾਦਸਾ, ਸਪੋਰਟਸ ਕਾਰੋਬਾਰੀਆਂ ਦੇ 2 ਪੁੱਤਰਾਂ ਦੀ ਮੌਤ, ਸਿਰ ਤੋਂ ਲੰਘੀਆਂ ਗੱਡੀਆਂ
NEXT STORY